best platform for news and views

ਬੱਸਾਂ ਤੋਂ ਪ੍ਰੈਸ਼ਰ ਹਾਰਨ ਉਤਰਵਾਏ

Please Click here for Share This News

ਧੂਰੀ, 22 ਮਾਰਚ (ਮਹੇਸ਼)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਥਾਨਕ ਟਰੈਫ਼ਿਕ ਪੁਲਸ ਵੱਲੋਂ ਸਥਾਨਕ ਬੱਸ ਅੱਡੇ ਵਿਖੇ ਜਿੱਥੇ ਬੱਸਾਂ ਦੇ ਮਾਲਕਾਂ, ਚਾਲਕਾਂ ਤੇ ਕੰਡਕਟਰਾਂ ਨਾਲ ਮੀਟਿੰਗ ਕੀਤੀ ਗਈ ਉੱਥੇ ਹੀ ਬੱਸਾਂ ਉੱਪਰ ਲੱਗੇ ਹੋਏ ਪ੍ਰੈਸ਼ਰ ਹਾਰਨ ਵੀ ਉਤਰਵਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਦੂਸ਼ਣ ਬੋਰਡ ਦੇ ਐਸ.ਡੀ.ਓ ਇੰਜ. ਹਰਵਿੰਦਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਵਹੀਕਲਾਂ ਉੱਪਰੋਂ ਪ੍ਰੈਸ਼ਰ ਹਾਰਨ ਉਤਰਵਾਏ ਜਾ ਰਹੇ ਹਨ, ਜਿਸ ਤਹਿਤ ਵੱਖ-ਵੱਖ ਸ਼ਹਿਰਾਂ ਦੇ ਬੱਸ ਅੱਡਿਆਂ ਤੇ ਟਰੱਕ ਯੂਨੀਅਨਾਂ ਆਦਿ ਵਿਖੇ ਜਾ ਕੇ ਵਹੀਕਲ ਚਾਲਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਿਨ•ਾਂ ਵਹੀਕਲਾਂ ਉੱਪਰੋਂ ਪ੍ਰੈਸ਼ਰ ਹਾਰਨ ਉਤਰਵਾ ਕੇ ਵਹੀਕਲ ਚਾਲਕਾਂ ਨੂੰ ਭਵਿੱਖ ‘ਚ ਪ੍ਰੈਸ਼ਰ ਹਾਰਨ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਅੱਜ ਧੂਰੀ ਬੱਸ ਅੱਡੇ ਅੰਦਰ ਬੱਸ ਚਾਲਕਾਂ ਨਾਲ ਮੀਟਿੰਗ ਕਰ ਕੇ ਖੜ•ੀਆਂ ਬੱਸਾਂ ਤੋਂ ਪ੍ਰੈਸ਼ਰ ਹਾਰਨ ਉਤਰਵਾਏ ਗਏ ਹਨ ਅਤੇ ਪ੍ਰਦੂਸ਼ਣ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਕਾਪੀ ਬੱਸ ਚਾਲਕਾਂ ਨੂੰ ਸੌਂਪੀ ਗਈ। ਇਸ ਮੌਕੇ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਸ਼ਰਮਾ, ਐੱਚ.ਸੀ ਕੇਵਲ ਸਿੰਘ ਤੇ ਮਿੱਠੂ ਸਿੰਘ ਵੀ ਹਾਜ਼ਰ ਸਨ।

ਕੈਪਸ਼ਨ- ਪ੍ਰਦੂਸ਼ਣ ਬੋਰਡ ਵੱਲੋਂ ਜਾਰੀ ਹਦਾਇਤਾਂ ਦੀ ਕਾਪੀ ਬੱਸ ਚਾਲਕਾਂ ਨੂੰ ਸੌਂਪਦੇ ਹੋਏ ਅਧਿਕਾਰੀ

Please Click here for Share This News

Leave a Reply

Your email address will not be published. Required fields are marked *