best platform for news and views

ਬ੍ਰਾਹਮਣ ਸਭਾ ਵੀ ਆਈ ਕੈਪਟਨ ਦੀ ਹਮਾਇਤ ਚ

Please Click here for Share This News
ਚੰਡੀਗੜ੍ਹ : ਬ੍ਰਾਹਮਣ ਸਭਾ ਪੰਜਾਬ ਵੱਲੋਂ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਨੂੰ ਆਪਣਾ ਸਮਰਥਨ ਦੇ ਦਿੱਤਾ ਗਿਆ। ਸਭਾ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਸੌਂਪ ਕੇ, ਉਨ੍ਹਾਂ ਨੂੰ ਸੂਬਾ ਸਰਕਾਰ ਦੀ ਕਮਾਂਡ ਸੰਭਾਲਣ ਤੋਂ ਬਾਅਦ ਉਨ੍ਹਾਂ ਦੀਆ ਮੰਗਾਂ ਉਪਰ ਧਿਆਨ ਦੇਣ ਦੀ ਅਪੀਲ ਵੀ ਕੀਤੀ ਗਈ।
ਇਸ ਲੜੀ ਹੇਠ ਬ੍ਰਾਹਮਣ ਸਭਾ ਦਾ ਇਕ ਵਫਦ ਕਰੀਬ ਦਰਜ਼ਨ ਮੈਂਬਰਾਂ ਸਮੇਤ ਚੇਅਰਮੈਨ ਬੀ.ਕੇ ਦੱਤ ਤੇ ਪ੍ਰਧਾਨ ਸ਼ੇਖਰ ਸ਼ੁਕਲਾ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਨੂੰ ਮਿਲਿਆ ਤੇ ਉਨ੍ਹਾਂ ਦੀ ਅਗਵਾਈ ਉਪਰ ਆਪਣਾ ਭਰੋਸਾ ਪ੍ਰਗਟ ਕੀਤਾ।
ਕੈਪਟਨ ਅਮਰਿੰਦਰ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਚੋਣਾਂ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਨ ‘ਤੇ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ।
ਇਸ ਦਿਸ਼ਾ ‘ਚ ਬ੍ਰਾਹਮਣ ਸਭਾ ਨੇ ਚੋਣਾਂ ‘ਚ ਕਾਂਗਰਸ ਲਈ ਪ੍ਰਚਾਰ ਕਰਨ ਵਾਸਤੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਆਪਣੀਆਂ ਟੀਮਾਂ ਦਾ ਗਠਨ ਕੀਤਾ ਹੈ। ਸਭਾ ਮੁਤਾਬਿਕ ਸਮੁਦਾਅ ਬਾਦਲ ਸ਼ਾਸਨ ‘ਚ ਡਰ-ਡਰ ਕੇ ਜੀਅ ਰਿਹਾ ਹੈ ਅਤੇ ਉਨ੍ਹਾਂ ‘ਚੋਂ ਕਹੀ ਸੂਬੇ ਨੂੰ ਛੱਡਣ ‘ਤੇ ਵਿਚਾਰ ਕਰ ਰਹੇ ਹਨ।
ਬ੍ਰਾਹਮਣ ਸਭਾ ਖੱਟੀ ਧਾਮ ਦੇ ਨਿਰਮਾਣ ਅਤੇ ਇਸਨੂੰ ਇਕ ਵਿਰਾਸਤੀ ਪਿੰਡ ਐਲਾਨਣ ਤੋਂ ਇਲਾਵਾ, ਸਮੁਦਾਅ ਦੀ ਭਲਾਈ ਵਾਸਤੇ ਬ੍ਰਾਹਮਣ ਭਲਾਈ ਬੋਰਡ ਸਥਾਪਤ ਕੀਤੇ ਜਾਣ ਦੀ ਮੰਗ ਕਰ ਰਹੀ ਹੈ।
ਉਪਰੋਕਤ ਤੋਂ ਇਲਾਵਾ, ਬ੍ਰਾਹਮਣ ਸਭਾ ਦੀਆਂ ਹੋਰ ਮੰਗਾਂ ‘ਚ ਬ੍ਰਾਹਮਣ ਸਭਾ ਦੇ ਮੈਂਬਰਾਂ ਨੂੰ ਬੋਰਡ, ਆਦਿ ਦੇ ਚੇਅਰਮੈਨ/ਮੈਂਬਰਾਂ ਵਰਗੇ ਮਾਨਯੋਗ ਅਹੁਦਿਆਂ ‘ਤੇ ਨਿਯੁਕਤ ਕਰਨ ਸਮੇਤ ਐਸ.ਐਸ.ਪੀਜ਼ ਤੇ ਡੀ.ਸੀਜ਼ ਆਦਿ ਦੇ ਪੱਧਰ ‘ਤੇ ਸੂਬਾਈ ਤੇ ਜ਼ਿਲ੍ਹਾ ਪੱਧਰੀ ਕਮੇਟੀਆਂ ਅੰਦਰ ਨਿਯੁਕਤੀਆਂ ਕਰਨਾ ਸ਼ਾਮਿਲ ਹੈ।
ਬ੍ਰਾਹਮਣ ਸਭਾ ਦੀਆਂ ਹੋਰ ਮੁੱਖ ਮੰਗਾਂ ‘ਚੋਂ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਅੰਦਰ ਬ੍ਰਾਹਮਣ ਨੌਜ਼ਵਾਨਾਂ ਦੀ ਨਿਯੁਕਤੀ ਕਰਨਾ ਵੀ ਇਕ ਹੈ।
Please Click here for Share This News

Leave a Reply

Your email address will not be published. Required fields are marked *