best platform for news and views

ਬੈਂਕ ਕਰਮੀਆਂ ਦੇ ਮਾੜੇ ਵਤੀਰੇ ਤੋਂ ਨਾਰਾਜ਼ ਉਦਯੋਗਪਤੀਆਂ ਵੱਲੋਂ ਰੋਸ ਪ੍ਰਦਰਸ਼ਨ

Please Click here for Share This News

ਧੂਰੀ, 12 ਮਾਰਚ (ਮਹੇਸ਼) – ਸਥਾਨਕ ਮਲੇਰਕੋਟਲਾ ਰੋਡ ‘ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ ਦੇ ਕਰਮਚਾਰੀਆਂ ਵੱਲੋਂ ਮਾੜਾ ਵਤੀਰਾ ਕਰਨ ਦੇ ਰੋਸ ਵਜੋਂ ਉਦਯੋਗਪਤੀਆਂ ਵੱਲੋਂ ਇੰਡਸਟਰੀ ਚੈਂਬਰ ਦੀ ਧੂਰੀ ਇਕਾਈ ਦੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਬੈਂਕ ਦੇ ਅੱਗੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਉਦਯੋਗਪਤੀਆਂ ਨੇ ਬੈਂਕ ਦੇ ਕੈਸ਼ੀਅਰ ਅਤੇ ਪ੍ਰਬੰਧਕ ‘ਤੇ ਖਾਤਾਧਾਰਕਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਚੈਂਬਰ ਦੇ ਜਨਰਲ ਸਕੱਤਰ ਅੰਮ੍ਰਿਤ ਗਰਗ ਰਿੰਕੂ ਨੇ ਕਿਹਾ ਕਿ ਚੈਂਬਰ ਦੇ ਆਗੂ ਹਰਭਜਨ ਸਿੰਘ ਜਦੋਂ ਬੈਂਕ ਦੇ ਕਿਸੇ ਕੰਮ ਕਾਰਨ ਬੈਂਕ ਵਿਚ ਆਏ ਤਾਂ ਬੈਂਕ ਕੈਸ਼ੀਅਰ ਵੱਲੋਂ ਉਨ•ਾਂ ਨਾਲ ਦੁਰਵਿਵਹਾਰ ਕੀਤਾ ਗਿਆ। ਜਿਸ ਦੇ ਰੋਸ ਵਜੋਂ ਚੈਂਬਰ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਥਿਤੀ ਨੂੰ ਭਾਂਪਦਿਆਂ ਥਾਣਾ ਸਿਟੀ ਧੂਰੀ ਦੇ ਐਸ.ਐੱਚ.ਓ ਰਾਜੇਸ਼ ਸਨੇਹੀ ਮੌਕੇ ‘ਤੇ ਪੁੱਜੇ ਅਤੇ ਉਨ•ਾਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਦਿਆਂ ਉਦਯੋਗਪਤੀਆਂ ਅਤੇ ਬੈਂਕ ਅਧਿਕਾਰੀਆਂ ਦਰਮਿਆਨ ਮੀਟਿੰਗ ਕਰਾਈ। ਮੀਟਿੰਗ ਦੌਰਾਨ ਬੈਂਕ ਪ੍ਰਬੰਧਕ ਅਤੇ ਉਕਤ ਕੈਸ਼ੀਅਰ ਨੇ ਭਰੋਸਾ ਦਿਵਾਇਆ ਕਿ ਭਵਿੱਖ ‘ਚ ਕਿਸੇ ਵੀ ਖਾਤਾਧਾਰਕ  ਨਾਲ ਬਦਸਲੂਕੀ ਨਹੀਂ ਹੋਵੇਗੀ,  ਇਸ ਭਰੋਸੇ ਉਪਰੰਤ ਪ੍ਰਦਰਸ਼ਨਕਾਰੀ ਸ਼ਾਂਤ ਹੋ ਗਏ। ਇਸ ਮੌਕੇ ਉਦਯੋਗਪਤੀ ਦਰਸ਼ਨ ਸਿੰਘ ਧੰਨੋ ਵਾਲੇ, ਰਾਜ ਕੁਮਾਰ ਜਿੰਦਲ, ਸੰਜੇ ਗੋਇਲ, ਜਸਵਿੰਦਰ ਸਿੰਘ ਬਿੱਲੂ ਤੇ ਬਲਪ੍ਰੀਤ ਸਿੰਘ ਵੀ ਹਾਜ਼ਰ ਸਨ।

ਕੈਪਸ਼ਨ- ਬੈਂਕ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਉਦਯੋਗਪਤੀ

Please Click here for Share This News

Leave a Reply

Your email address will not be published. Required fields are marked *