ਹੁਸ਼ਿਆਰਪੁਰ (ਤਰਸੇਮ ਦੀਵਾਨਾ) ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੰਬੇਦਕਰ ਚੌਂਕ ਵਿਖੇ ਦੇਵਰਾਜ ਭਗਤ ਨਗਰ ਦੀ ਅਗੁਵਾਈ ਹੇਠ ਮੋਦੀ ਸਰਕਾਰ ਦੀ ਨੋਟਬੰਦੀ ਦੇ ਖਿਲਾਫ ਪੁਤਲਾ ਫੂਕਿਆ ਗਿਆ ਵਿਸ਼ੇਸ਼ ਤੌਰ ਤੇ ਪਹੁੰਚੇ ਐਗਜੈਕਟਿਵ ਮੈਂਬਰ ਤਰਸੇਮ ਦੀਵਾਨਾ, ਬਿੱਲਾ ਦਿਓਵਾਲ, ਅਸ਼ੋਕ ਸੱਲਣ, ਅਵਤਾਰ ਬਸੀ ਖਵਾਜੂ, ਅਮਰਜੀਤ ਸੰਧੀ ਨੇ ਸਾਂਜੇ ਬਿਆਨ ਵਿੱਚ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਪਣੇ ਫਾਇਦੇ ਲਈ ਕੀਤੀ ਨੋਟਬੰਦੀ ਦਾ ਪਰਦਾਫਾਸ਼ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਦਾ ਇਹ ਦਾਅਵਾ ਹੈ ਕਿ ਮੈਂ ਗਰੀਬ ਅਤੇ ਅਮੀਰ ਨੂੰ ਇੱਕ ਬਰਾਬਰ ਇੱਕ ਲਾਈਨ ਵਿੱਚ ਖੜੇ ਕਰ ਦਿਆਂਗਾ ਪਰ ਬਰਾਬਰਤਾ ਤਾਂ ਦੂਰ ਦੀ ਗੱਲ ਹੈ ਪਰ ਅਮੀਰ ਅਜੇ ਤੱਕ ਬੈਂਕ ਦੀ ਲਾਈਨ ਵਿੱਚ ਵੀ ਨਹੀਂ ਲੱਗਿਆ। ਮੋਦੀ ਵੱਲੋਂ ਮੰਗੇ ਗਏ 50 ਦਿਨ ਪੂਰੇ ਹੋਣ ਤੋਂ ਬਾਅਦ ਵੀ ਗਰੀਬ ਲੋਕ ਹੀ ਤੰਗੀ ਦੇ ਦਿਨ ਕੱਟ ਰਹੇ ਹਨ ਅਤੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਕਾਲਾ ਬਾਜਾਰੀ ਹੁਣ ਵੀ ਆਪਣਾ ਕਾਲਾ ਧਨ ਬੈਂਕ ਅਧਿਕਾਰੀਆਂ, ਸਰਕਾਰੀ ਅਫਸਰਾਂ ਅਤੇ ਰਾਜਸੀ ਨੇਤਾਵਾਂ ਨਾਲ ਮਿਲ ਕੇ ਆਪਣਾ ਕਾਲਾ ਧਨ ਸਫੇਦ ਕਰਵਾ ਰਹੇ ਹਨ। ਆਗੂਆਂ ਮੋਦੀ ਸਰਕਾਰ ਤੋਂ ਪੁੱਛਿਆ ਕਿ ਕਿਹੜੀ ਨਿਤੀ ਅਪਨਾ ਕੇ ਆਮ ਆਦਮੀ ਨੂੰ ਇਸ ਸਮੱਸਿਆ ਤੋਂ ਨਿਜਾਦ ਦੁਆਉਣਗੇ ਅਤੇ ਪੰਜਾਬ ਸੂਬੇ ਵਿੱਚ ਕਿਸੇ ਨੇਤਾ ਜਾਂ ਅਫਸਰ ਦੇ ਛਾਪੇਮਾਰੀ ਨਹੀਂ ਹੋਈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਇਹ ਵੀ ਦੱਸਣ ਕਿ ਅਜੇ ਤੱਕ ਕਿੰਨੇ ਬੀ.ਜੇ.ਪੀ. ਦੇ ਮੰਤਰੀ ਜਾਂ ਨੇਤਾਵਾਂ ਦੇ ਘਰਾਂ ਵਿੱਚ ਛਾਪੇ ਮਾਰੀ ਕੀਤੀ ਗਈ ਹੈ ਕਿਉਂਕਿ ਅਗਰ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਕੋਲ ਕਾਲਾ ਧਨ ਹੈ ਤਾਂ ਸਾਰੀਆਂ ਰਾਜਸੀ ਨੇਤਾਵਾਂ ਨੇ ਕਾਲਾ ਧਨ ਇਕੱਠਾ ਕੀਤਾ ਹੋਇਆ ਹੈ। ਆਗੂਆਂ ਨੇ ਰੋਸ਼ ਜਤਾਉਂਦਿਆਂ ਕਿਹਾ ਕਿ ਸਿਰਫ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਦੂਜੀਆਂ ਪਾਰਟੀਆਂ ਦਾ ਕਾਲਾ ਧਨ ਖਤਮ ਕਰਨ ਲਈ ਕਿ ਉਹ ਚੋਣਾਂ ਵਿੱਚ ਪੈਸਾ ਨਾ ਵੰਡ ਸਕਣ ਅਤੇ ਜਿੱਤ ਬੀ.ਜੇ.ਪੀ. ਦੀ ਹੋਵੇ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਬੱਬੂ ਸਿੰਗੜੀਵਾਲ, ਅਸ਼ਵਨੀ, ਹੰਸ ਰਾਜ, ਰਾਜੂ, ਰੋਸ਼ਨ ਲਾਲ, ਸਰਬਜੀਤ, ਕੁਲਦੀਪ ਸਿੰਘ, ਸਤਨਾਮ ਸਿੰਘ, ਜਗਦੀਸ਼, ਨਟਵਰ, ਬਾਵਾ ਰਹੀਮਪੁਰ, ਗੋਵਿੰਦ ਅਨੰਦਗੜ, ਰਵੀ ਹਰਖੋਵਾਲ, ਬੰਟੀ ਹੁੱਕੜਾਂ, ਨਿਤਿਸ਼, ਰਕੇਸ਼, ਗੁੱਜਰ, ਰੇਸ਼ਮ, ਸੁਖਦੇਵ, ਮਹਿੰਦਰ ਪਾਲ, ਜਸਪਾਲ ਅਰਗੋਵਾਲ, ਗੁਲਜਾਰ, ਨਰੇਸ਼ ਕੁਮਾਰ, ਬਿੱਟੂ ਡਗਾਣਾ, ਬੰਟੀ ਨਾਰਾ, ਅਮ੍ਰਿਤ ਲਾਲ, ਰਾਹੁਲ ਸੁਲੱਖਣ, ਸਚਿਨ ਡਗਾਣਾ, ਰਕੇਸ਼ ਕੁਮਾਰ, ਮਨਦੀਪ ਸਿੰਘ, ਜਸਪਾਲ ਸਿੰਘ ਬਲਜੀਤ ਸਿੰਘ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਆਦਿ ਵੀ ਮੌਜੂਦ ਸਨ।