best platform for news and views

ਬੇਅਦਬੀ ਕਰਨ ਵਾਲਿਆਂ ਦਾ ਹਸ਼ਰ ਸੋਦਾ-ਸਾਧ ਵਰਗਾ ਹੋਵੇਗਾ : ਜਸਬੀਰ ਡਿੰਪਾ

Please Click here for Share This News

ਭਿੱਖੀਵਿੰਡ 11 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ
ਬੇਅਦਬੀ ਕਰਨ ਵਾਲਿਆਂ ਦਾ ਹਸ਼ਰ ਸੋਦਾ-ਸਾਧ ਵਰਗਾ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ
ਨੇ ਹਲਕਾ ਖੇਮਕਰਨ ਵਿਚ ਆਪਣੀ ਪਲੇਠੀ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਕੀਤਾ ਤੇ ਆਖਿਆ ਕਿ ਅਕਾਲੀ ਦਲ ਨੇ ਚੋਣ ਕਮਿਸ਼ਨਜ ਨੂੰ ਝੂਠੀਆਂ ਸ਼ਿਕਾਇਤਾਂ ਕਰਕੇ
ਬੇਅਦਬੀ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰਤਾ ਅਧਿਕਾਰੀ ਆਈ.ਜੀ. ਕੰੁਵਰ ਵਿਜੈ
ਪ੍ਰਤਾਪ ਦਾ ਤਬਾਦਲਾ ਕਰਵਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
ਸੰਬੰਧੀ ਚੱਲ ਰਹੀ ਨਿਰਪੱਖ ਜਾਂਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਅਕਾਲੀ
ਦਲ-ਭਾਜਪਾ ਦਾ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ। ਸਰਹੱਦੀ ਹਲਕਾ
ਖੇਮਕਰਨ ਦੇ ਲੋਕਾਂ ਦੀ ਬਹਾਦਰੀ ਦੀ ਪ੍ਰਸ਼ੰਸ਼ਾ ਕਰਦਿਆਂ ਜਸਬੀਰ ਸਿੰਘ ਡਿੰਪਾ ਨੇ ਕਿਹਾ
ਕਿ ਸਰਹੱਦੀ ਲੋਕਾਂ ਨੇ ਲੰਮਾ ਸਮਾਂ ਸੰਤਾਪ ਆਪਣੇ ਪਿੰਡੇ ;ਤੇ ਹੰਡਾਇਆ ਹੈ ਅਤੇ ਮੇਰਾ
ਸੁਪਨਾ ਹੈ ਕਿ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਇਥੇ ਇੰਡਸਟਰੀ ਹੋਣੀ ਬਹੁਤ ਜਰੂਰੀ ਹੈ,
ਕਿਉਂਕਿ ਲੋਕਾਂ ਦੀ ਜਮੀਨਾਂ ਬਹੁਤ ਘੱਟ ਹੋਣ ਦੇ ਨਾਲ-ਨਾਲ ਰੋਜਗਾਰ ਦੇ ਸਾਧਨ ਵੀ ਸੀਮਤ
ਹਨ। ਅਕਾਲੀ ਉਮੀਦਵਾਰ ਬੀਬੀ ਜਗੀਰ ਸਿੰਘ ਨੂੰ ਹਲਕੇ ਤੋਂ ਬਾਹਰੀ ਉਮੀਦਵਾਰ ਦੱਸਦਿਆਂ
ਕਿਹਾ ਕਿ ਇਸ ਨਾਲ ਸਾਡਾ ਕੋਈ ਮੁਕਾਬਲਾ ਨਹੀ। ਸਰਹੱਦੀ ਪੜ੍ਹੇ-ਲਿਖੇ ਨੌਜਵਾਨਾਂ ਲਈ
ਪੰਜਾਬ ਸਰਕਾਰ ਵੱਲੋਂ ਬਾਰਡਰ ਕੇਡਰ ਬਣਾਉਣ ਸੰਬੰਧੀ ਕੀਤੇ ਗਏ ਐਲਾਨ ਬਾਰੇ ਪੁੱਛੇ ਜਾਣ
‘ਤੇ ਡਿੰਪਾ ਨੇ ਕਿਹਾ ਕਿ ਸਰਕਾਰ ਵੱਲੋਂ ਬਾਰਡਰ ਕੇਡਰ ਬਣਾਉਣ ਲਈ ਕਾਰਵਾਈ ਚੱਲ ਰਹੀ ਹੈ
ਤੇ ਇਸ ਨੂੰ ਲਾਗੂ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ
ਆਖਿਆ ਕਿ ਅਕਾਲੀ ਸਰਕਾਰ ਨੇ ਜੋ ਗੰੁਡੇ ਪਾਲੇ ਸਨ, ਕੈਪਟਨ ਸਰਕਾਰ ਵੱਲੋਂ ਖਤਮ ਕਰ
ਦਿੱਤੇ ਗਏ। ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਵਿਧਾਇਕ ਧਰਮਬੀਰ ਅਗਨੀਹੋਤਰੀ,
ਵਿਧਾਇਕ ਹਰਮਿੰਦਰ ਸਿੰਘ ਗਿੱਲ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸੁਖਵਿੰਦਰ
ਸਿੰਘ ਡੈਣੀ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਸਰਵਨ ਸਿੰਘ ਧੰੁਨ, ਤਰਲੋਕ ਸਿੰਘ
ਚੱਕਵਾਲੀਆ ਆਦਿ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *