best platform for news and views

ਬੂਥਾਂ ਤੇ ਬੂੰਦਾ ਪਿਲਉਣ ਦੇ ਮੁਕਮਲ ਪ੍ਰਬੰਧ ਪਾਏ ਗਏ: ਸਿਵਲ ਸਰਜਨ

Please Click here for Share This News

ਮੋਗਾ :ਅੱਜ ਸਿਹਤ ਵਿਭਾਗ ਮੋਗਾ ਵੱਲੋਂ ਪਲਸ ਪੋਲੀਓ ਮੁਹਿੰਮ ਦੌਰਾਨ ਜਿਲੇ ਅੰਦਰ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ।ਜਿਲੇ ਅੰਦਰ ਵੱਖ ਵੱਖ ਬੂਥਾਂ ਤੇ ਪੋਲੀਓ ਬੂੰਦਾ ਪਿਲਾਈਆ ਗਈਆਂ ਅਤੇ ਜਿਲੇ ਦੇ ਵਿੱਚ ਵੱਧ ਤੋਂ ਵੱਧ ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆ ਗਈਆ।ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਕਿਹਾ ਕਿ ਸਾਡਾ ਟੀਚਾ ਹੈ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋ ਵਾਝਾਂ ਨਾ ਰਹੇ ਅਤੇ ਤਾਂ ਜੋ ਪੋਲੀਓ ਦੀ ਬਿਮਾਰੀ ਮੁੜ ਨਾ ਆ ਸਕੇ ਅਤੇ ਸਮਾਜ ਹਮੇਸ਼ਾ ਤੰਦਰੁਸਤ ਰਹੇ।ਇਸੇ ਦੌਰਾਨ ਹੀ ਜਿਲੇ ਦੇ ਸਹਾਇਕ ਸਿਵਲ ਸਰਜਨ ਅਰੁਣ ਗੁਪਤਾ ਨੇ ਵੀ ਕਿਹਾ ਕਿ ਜਿਲੇ ਅੰਦਰ ਸੁਪਰਵਾਇਜਰਾਂ ਵੱਲੋਂ ਪੋਲੀਓ ਬੂੰਦਾ ਪਿਲਾਉਣ ਵਾਲੀਆ ਟੀਮਾਂ ਦੀ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਤੋ ਜੋ ਕੋਈ ਵੀ ਅਣਗਹਿਲੀ ਨਾ ਹੋ ਸਕੇ। ਇਸੇ ਕੜੀ ਦੌਰਾਨ ਹੀ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਡਾ ਰੁਪਿੰਦਰ ਕੌਰ ਗਿੱਲ ਨੋਡਲ ਅਫਸਰ ਨੇ ਸ਼ਹਿਰ ਦੇ ਵੱਖ ਵੱਖ ਥਾਂਵਾਂ ਤੇ ਚੈਕਿਗ ਕੀਤੀ ਅਤੇ ਆਪ ਵੀ ਨਿਕੜਿਆ ਨੂੰ ਬੂੰਦਾ ਪਿਲਾਉਣ ਵੀ ਸਹਿਯੋਗ ਦਿਤਾ।ਪਲਸ ਪੋਲੀਓ ਮੁਹਿੰਮ ਦੌਰਾਨ ਡਾ ਮਨੀਸ਼ ਅਰੋੜਾ ਜਿਲਾ ਐਪਡੀਮੋਲੋਜਿਸਟ ਨੇ ਬਲਾਕ ਡਰੋਲੀ ਭਾਈ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਪਿੰਡ ਮੋਠਾ ਵਾਲੀ ਅਤੇ ਸਾਫੂਵਾਲਾ ਵਿੱਚ ਵਿਸ਼ੇਸ ਤੌਰ ਤੇ ਚੈਕਿੰਗ ਕੀਤੀ ਅਤੇ ਟੈਲੀਸ਼ੀਟਾ ਅਤੇ ਬੱਚਿਆ ਦੇ ਹੱਥਾਂ ਤੇ ਲੱਗੇ ਨਿਸ਼ਾਨ ਵੀ ਚੈਕ ਕੀਤੇ ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾ ਪੀਤੇ ਬਿਨਾਂ ਨਾ ਰਹੇ।ਇਸ ਦੋਰਾਨ ਜਿਲਾ ਟੀਕਾਕਾਰਨ ਅਫਸਰ ਡਾ ਹਰਿੰਦਰ ਕੁਮਾਰ ਸ਼ਰਮਾ ਨੇ ਵੀ ਜਿਲੇ ਦੇ ਵੱਖ ਵੱਖ ਖੇਤਰਾ ਵਿੱਚ ਚੈਕਿੰਗ ਦੌਰਾਨ ਪਾਇਆ ਕਿ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਲੋਕ ਵੀ ਪੋਲੀਓ ਬੂੰਦਾ ਪਿਲਾਉਣ ਵਿੱਚ ਆਪਣਾ ਭਰਪੂਰ ਸਹਿਯੋਗ ਦੇ ਰਹੇ ਹਨ ਉਨਾ ਕਿਹਾ ਕਿ ਤਿੰਨਾਂ ਦਿਨਾ ਵਿੱਚ 0 ਤੋਂ 5 ਸਾਲ ਤੱਕ ਦੇ 1,14,556 ਬੱਚਿਆ ਨੂੰ ਪੋਲੀਓ ਬੂੰਦਾ ਪਿਲਾਈਆ ਜਾਣਗੀਆ ਅਤੇੇ 509 ਬੂਥਾਂ ਤੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ ਅਤੇ 12 ਅਤੇ 13 ਮਾਰਚ ਨੂੰ ਸਿਹਤ ਵਿਭਾਗ ਦੀਆਂ 882 ਟੀਮਾਂ ਵੱਲੋ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਈਆ ਜਾਣਗੀਆ।ਡਾ ਹਰਿੰਦਰ ਕੁਮਾਰ ਸ਼ਰਮਾ ਨੇ ਵਿਸ਼ੇਸ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪੋਲੀਓ ਖਾਤਮਾ ਮੁਹਿੰਮ ਦੌਰਾਨ ਜਿਲੇ ਅੰਦਰ ਵੱਖ ਵੱਖ ਬਲਾਕਾ ਅਤੇ ਸ਼ਹਿਰੀ ਖੇਤਰ ਵਿੱਚ ਟੀਮਾਂ ਨੂੰ ਲਾਮਬੰਦ ਕੀਤਾ ਗਿਆ ਹੈ ਤਾਂ ਜੋ ਹਰ ਬੱਚੇ ਤੱਕ ਪੋਲੀਓ ਰਹਿਤ ਬੂੰਦਾ ਪਹੁੰਚ ਸਕਣ ਉਨਾ ਕਿਹਾ ਕਿ ਸਿਹਤ ਵਿਭਾਗ ਵੱਲੋਂ ਬਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਪਬਲਿਕ ਥਾਵਾਂ ਤੇ ਟਰਾਜ਼ਿਟ ਟੀਮਾਂ ਬੂਥਾ ਤੇ ਮੌੌਜੂਦ ਰਹਿ ਕੇ ਪੋਲੀਓ ਬੂੰਦਾ ਪਿਲਾਉਣਗੇ ਅਤੇ ਦੂਰ ਦੁਰਾਡੇ ਦੇ ਇਲਾਕਿਆ ਵਿੱਚ ਮੋਬਾਇਲ ਟੀਮਾਂ ਲਾਈਆ ਗਈਆ ਹਨ।ਇਸ ਦੌਰਾਨ ਹੀ ਜਿਲਾ ਟੀ ਬੀ ਅਫਸਰ ਡਾ ਇੰਦਰਬੀਰ ਸਿੰਘ ਗਿੱਲ ਨੇ ਵੀ ਜਿਲੇ ਦੇ ਵੱਖ ਵੱਖ ਖੇਤਰਾਂ ਵਿੱਚ ਘਰ ਘਰ ਜਾ ਕੇ ਵੀ ਨਿਕੜਿਆ ਨੂੰ ਪੋਲੀਓ ਬੂੰਦਾ ਪਿਲਾਉਣ ਦੀ ਮੁਹਿੰਮ ਨੂੰ ਸਫਲ ਬਨਾਉਣ ਲਈ ਚੈਕਿੰਗ ਕੀਤੀ ਅਤੇ ਡਾ ਗਿੱਲ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਸਿਹਤ ਵਿਭਾਗ ਦੇ ਸਟਾਫ ਨਾਲ ਵੱਖ ਵੱਖ ਨਰਸਿੰਗ ਵਿਿਦਅਕ ਸੰਸਥਾਵਾਂ ਦੇ ਵਿਿਦਆਰਥੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇਦੇ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।


ਫੋਟੋ ਕੈਪਸ਼ਨ: ( ਸਿਵਲ ਸਰਜਨ 1) ਬਲਾਕ ਕੋਟ ਈਸੇ ਖਾਂ ਦੇ ਮੇਨ ਚੌਕ ਚ ਪੋਲੀਓ ਬੂੰਦਾ ਪਿਲਾ ਕੇ ਮੁਹਿੰਮ ਦਾ ਆਗਾਜ਼ ਕਰਦੇ ਹੋਏ ਸਿਵਲ ਸਰਜਨ ਡਾ ਮਨਜੀਤ ਸਿੰਘ ਅਤੇ ਉਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਅਰੁਣ ਗੁਪਤਾ, ਡਾ ਅਮਰੀਕ ਸਿੰਘ ਐਸ ਐਮ ਓ ਕੋਟ ਈਸੇ ਖਾਂ , ਬੀ ਈ ਈ ਹਰਪ੍ਰੀਤ ਕੌਰ।

Please Click here for Share This News

Leave a Reply

Your email address will not be published. Required fields are marked *