best platform for news and views

ਬੂਟੇ ਲਗਾ ਕੇ ਮਨਾਇਆ ਜਨਮਦਿਨ

Please Click here for Share This News

ਭਿੱਖੀਵਿੰਡ, 14 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਕਸਬਾ ਭਿੱਖੀਵਿੰਡ ਦੇ ਵਸਨੀਕ ਗੁਰਵਿੰਦਰ ਸਿੰਘ ਵਿੱਕੀ ਵੱਲੋਂ ਆਪਣੇ ਜਨਮਦਿਨ ਮੌਕੇ ਸਰਕਾਰੀ ਸਕੂਲਾਂ, ਹਸਪਤਾਲ ਆਦਿ ਸਾਂਝੀਆਂ ਥਾਵਾਂ ‘ਤੇ ਬੂਟੇ ਲਗਾਏ ਗਏ। ਸਰਕਾਰੀ ਐਲੀਮੈਂਟਰੀ ਸਕੂਲ ਭਿੱਖੀਵਿੰਡ ਵਿਖੇ ਬੂਟੇ ਲਗਾਉਣ ਸਮੇਂ ਗੁਰਵਿੰਦਰ ਸਿੰਘ ਵਿੱਕੀ, ਪਿਤਾ ਡਾ:ਮੇਹਰ ਸਿੰਘ ਮਰਗਿੰਦਪੁਰਾ, ਮਾਤਾ ਨਰਿੰਦਰ ਕੌਰ, ਰਣਜੀਤ ਸਿੰਘ, ਸਮਰਪ੍ਰਤਾਪ ਸਿੰਘ ਆਦਿ ਪਰਿਵਾਰ ਨੇ ਕਿਹਾ ਕਿ ਸਾਡੇ ਜੀਵਨ ਵਿਚ ਰੁੱਖਾਂ ਦੀ ਬਹੁਤ ਮਹੱਤਤਾ ਹੈ, ਕਿਉਕਿ ਰੁੱਖ ਹੀ ਸਾਨੂੰ ਆਕਸੀਜਨ ਦਿੰਦੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ਼ ਕੀਤੀ ਕਿ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਜੋ ਹਵਾ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ ਤੇ ਦੂਸਰੇ ਲੋਕਾਂ ਨੂੰ ਪ੍ਰੇਰਣਾ ਮਿਲ ਸਕੇ। ਇਸ ਮੌਕੇ ਗੁਰਵਿੰਦਰ ਸਿੰਘ ਵਿੱਕੀ ਵੱਲੋਂ ਸਕੂਲ ਬੱਚਿਆਂ ਨੂੰ ਟੋਫੀਆਂ, ਚਾਕਲੇਟ ਆਦਿ ਵੀ ਵੰਡੀਆਂ ਗਈਆਂ। ਸਕੂਲ਼ ਮੁੱਖ ਅਧਿਆਪਕ ਰਜਿੰਦਰ ਸਿੰਘ, ਮੈਡਮ ਸੁਨੀਤਾ ਰਾਣੀ, ਵਿਜੇ ਕੁਮਾਰ, ਨਿਰਮਲ ਸਿੰਘ, ਜਗਦੀਪ ਸਿੰਘ, ਕੋਮਲ ਕੱਕੜ, ਲਖਵਿੰਦਰ ਕੌਰ, ਹਰਪ੍ਰੀਤ ਕੌਰ, ਜਗਦੀਪ ਕੌਰ, ਅੰਮ੍ਰਿਤਪਾਲ ਕੌਰ ਆਦਿ ਸਟਾਫ ਨੇ ਗੁਰਵਿੰਦਰ ਸਿੰਘ ਵਿੱਕੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ਾਲ ਮਹਿਤਾ, ਜਸਮੀਤ ਸਿੰਘ, ਜਗਮੀਤ ਸਿੰਘ, ਗੁਰਬੀਰ ਸਿੰਘ ਆਦਿ ਹਾਜ਼ਰ ਸਨ।

ਸਰਕਾਰੀ ਐਲੀਮੈਂਟਰੀ ਸਕੂਲ ਭਿੱਖੀਵਿੰਡ ਵਿਖੇ ਬੂਟੇ ਲਗਾਉਦੇ ਗੁਰਵਿੰਦਰ ਸਿੰਘ ਵਿੱਕੀ, ਡਾ:ਮੇਹਰ ਸਿੰਘ ਮਰਗਿੰਦਪੁਰੀ ਆਦਿ
Please Click here for Share This News

Leave a Reply

Your email address will not be published. Required fields are marked *