best platform for news and views

ਬੁਖਾਰ ਹੋਣ ‘ਤੇ ਮਰੀਜ਼ ਹਸਪਤਾਲਾਂ ‘ਚ ਮਲੇਰੀਏ ਤੇ ਡੇਂਗੂ ਦਾ ਟੈਸਟ ਮੁਫਤ ਕਰਵਾਉਣ: ਬਲਬੀਰ ਸਿੰਘ ਸਿੱਧੂ

Please Click here for Share This News

ਚੰਡੀਗੜ•, 21 ਜੂਨ:
ਮਲੇਰੀਏ ਤੇ ਡੇਂਗੂ ਦੀ ਮਾਰ ਨੂੰ ਸੂਬੇ ਵਿਚ ਮੁਕੰਮਲ ਤੌਰ ‘ਤੇ ਖਤਮ ਕਰਨ ਲਈ ਇਹ ਅਤੀ ਜ਼ਰੂਰੀ ਹੈ ਕਿ ਬੁਖਾਰ ਤੋਂ ਪੀੜਤ ਹਰ ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਆਪਣੇ ਖੂਨ ਦੇ ਨਮੂਨੇ ਦਾ ਟੈਸਟ ਮੁਫਤ ਕਰਵਾਉਣ ਤਾਂ ਜੋ ਹਰ ਸ਼ੱਕੀ ਮਾਮਲੇ ਦੀ ਪੁਸ਼ਟੀ ਕਰਕੇ ਸਮੇਂ ‘ਤੇ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਕਲਿਆਣ ਭਵਨ ਵਿਚ ਮਲੇਰੀਏ ਤੇ ਡੇਂਗੂ ਦੇ ਖਾਤਮੇ ਲਈ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਕੀਤਾ।
ਬਲਬੀਰ ਸਿੰਘ ਸਿੱਧੁ ਨੇ ਕਿਹਾ ਕਿ ਡੇਂਗੂ ਤੇ ਮਲੇਰੀਆਂ ਦਾ ਖਾਤਮੇ ਲਈ ਇਹ ਵੀ ਲਾਜ਼ਮੀ ਹੈ ਕਿ ਪਿਛਲੇ ਸਾਲਾਂ ਵਿਚ ਪ੍ਰਭਾਵਿਤ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਸਿਹਤ ਤੇ ਸਥਾਨਕ ਸਰਕਾਰਾਂ ਦੀ ਸੰਯੁਕਤ ਟੀਮਾਂ ਤਾਲਮੇਲ ਨਾਲ ਇਲਾਕੇ ਦਾ ਮਾਈਕਰੋ-ਪਲਾਨ ਬਣਾ ਕੇ ਮਿਥੇ ਸਮੇਂ ‘ਚ ਫਾਗਿੰਗ ਕਰਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕਰਨ। ਉਨ•ਾਂ ਮੀੰਟਿਗ ਵਿਚ ਹਾਜਰ ਸਥਾਨਕ ਸਰਕਾਰਾਂ ਦੇ ਜੁਆਇੰਟ ਡਾਇਰੈਕਟਰ ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਫਾਗਿੰਗ ਲਈ ਵਰਤੀ ਜਾਣ ਵਾਲੀਆਂ ਮਸ਼ੀਨਾਂ ਤੇ ਦਵਾਈ ਦਾ ਜਿਲ•ਾਵਾਰ ਬਿਊਰਾ ਸਿਹਤ ਵਿਭਾਗ ਨੂੰ ਮੁਹੱਈਆ ਕਰਵਾਉਣ ਅਤੇ ਖਰਾਬ ਪਈ ਮਸ਼ੀਨਾਂ ਨੂੰ ਠੀਕ ਕਰਵਾਉਣ ਜਾਂ ਫਿਰ ਨਵੀਂ ਫਾਗਿੰਗ ਮਸ਼ੀਨਾਂ ਜਲਦ ਖਰੀਦਣ।
ਉਨ•ਾਂ ਸਥਾਨਕ ਸਰਕਾਰਾਂ ਵਿਭਾਗ ਨੂੰ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਇੰਡਸਟਰੀਜ਼ ਤੇ ਝੁੱਗੀ ਝੋਪੜੀਂ ਵਾਲੇ ਸ਼ਹਿਰੀ ਇਲਾਕਿਆਂ ਵਿਖੇ ਨਿਯਮਿਤ ਫਾਗਿੰਗ ਕਰਨ ਅਤੇ ਫਾਗਿੰਗ ਲਈ ਸਰਕਾਰ ਵਲੋਂ ਨਿਧਾਰਿਤ ਕੀਤੇ ਇਨਸੈਕਟੀਸਾਈਡ ਵਰਤਣ।
ਉਨ•ਾਂ ਡਾਇਰੈਕਟਰ ਸਿਹਤ ਸੇਵਾਵਾਂ ਜਸਪਾਲ ਕੌਰ ਨੂੰ ਆਦੇਸ਼ ਦਿੱਤੇ ਕਿ ਜੁਲਾਈ, ਅਗਸਤ ਤੇ ਸਤੰਬਰ ਮਹੀਨਾ ਵਿਚ ਡੇਂਗੂ ਦੀ ਮਾਰ ਜਿਆਦਾ ਹੁੰਦੀ ਹੈ ਜਿਸ ਲਈ ਮਲਟੀ ਪਰਪਸ ਹੈਲਥ ਵਰਕਰਾਂ ਪਿੰਡਾਂ ਵਿਚ ਘਰ-ਘਰ ਜਾ ਕੇ ਲੋਕਾਂ ਦੇ ਖੂਨ ਦੇ ਨਮੂਨੇ ਲੈਣ ਜਿਸ ਦਾ ਮੁਕੰਮਲ ਰਿਕਾਰਡ ਦੇ ਨਾਲ ਮੋਬਾਇਲ ਨੰਬਰ ਵੀ ਰਿਕਾਰਡ ਵਿਚ ਦਰਜ ਕਰਨ ਅਤੇ ਇਨ•ਾਂ ਹੈਲਥ ਵਰਕਰਾਂ ਦੀ ਕਰਗੁਜ਼ਾਰੀ ਦੀ ਮੋਨੀਟਰਿੰਗ ਲਈ ਬਲਾਕ ਪੱਧਰ ਕਮੇਟੀ ਬਣਾਈ ਜਾਵੇ।
ਵਿਦਿਆਰਥੀਆਂ ਨੂੰ ਇਸ ਮੁਹਿੰਮ ਨਾਲ ਜੋੜਨ ਲਈ ਸਿਹਤ ਮੰਤਰੀ ਨੇ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਨੂੰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਤੇ ਲੱਛਣਾਂ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਏ ਜਾਣ ਕਿ ਵਿਸ਼ੇਸ਼ ਤੌਰ ‘ਤੇ ਮਾਨਸੂਨ ਵਿਚ ਬਿਮਾਰ ਵਿਅਕਤੀ ਆਪਣੇ ਖੂਨ ਦਾ ਟੈਸਟ ਜਰੂਰ ਕਰਵਾਉਣ ਤਾਂ ਜੋ ਮਲੇਰੀਆ ਅਤੇ ਡੇਂਗੂ ਨਾਲ ਹੋਣ ਵਾਲੇ ਜਾਨੀ ਨੁਕਸਾਨ ਨੂੰ ਰੋਕਿਆ ਜਾ ਸਕੇ।
ਉਨ•ਾਂ ਮਛੱਰਾਂ ਦੀ ਬਰੀਡਿੰਗ ਨੂੰ ਰੋਕਣ ਲਈ ਟਰਾਂਸਪੋਰਟ ਵਿਭਾਗ ਨੂੰ ਬੇਕਾਰ ਪਏ ਟਾਇਰਾਂ ਤੇ ਕਬਾੜ ਨੂੰ ਤੁਰੰਤ ਕਵਰ ਕਰਨ ਅਤੇ ਹਫਤੇ ਬਾਅਦ ਜਿਲਿ•ਆਂ ਵਿਚ ਵਰਕਸ਼ਾਪਾਂ ਦੀ ਚੈਕਿੰਗ ਕਰਨ ਲਈ ਵੀ ਕਿਹਾ।
ਵਧੀਕ ਸਕੱਤਰ ਸਿਹਤ ਸ੍ਰੀ ਸਤੀਸ਼ ਚੰਦਰਾ ਜੀ ਨੇ ਕਿਹਾ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਅਧੀਨ ਵੱਖ-ਵੱਖ ਮਹਿਕਮਿਆਂ ਦੇ ਨੋਡਲ ਅਫਸਰਾ ਨਾਲ ਮੀਟਿੰਗ ਕੀਤੀ ਜਾਵੇ। ਮਲਟੀਪਰਪਜ ਹੈਲਥ ਵਰਕਰ ਆਪਣੇ ਬੀਟ ਪ੍ਰੋਗਰਾਮ ਅਨੁਸਾਰ ਆਪਣੀ ਡਿਊਟੀ ਨਿਭਾਉਣ ਅਤੇ ਸੁਪਰਵਾਈਜਰਾ ਵੱਲੋ ਸਮੇ ਸਮੇ ਤੇ ਉਹਨਾ ਨੂੰ ਚੈਕ ਕੀਤਾ ਜਾਵੇ। ਇਸ ਮੀਟਿੰਗ ਵਿਚ ਪ੍ਰੋਗਰਾਮ ਅਫਸਰ ਡਾ: ਅਨੂ ਚੋਪੜਾ ਦੋਸਾਝ ਵੱਲੋ ਨੈਸ਼ਨਲ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਕੀਤੀਆ ਜਾਣ ਵਾਲੀਆ ਗਤੀਵਿਧੀਆ ਬਾਰੇ ਦੱਸਿਆ।
ਇਸ ਮੀਟਿੰਗ ਵਿਚ ਡਾਇਰੈਕਟਰ ਪੰਚਾਇਤ ਵਿਕਾਸ ਜਸਕਿਰਨ ਸਿੰਘ, ਰਾਸ਼ਟਰੀ ਸਿਹਤ ਮਿਸ਼ਨ ਐਮ.ਡੀ. ਅਮਿਤ ਕੁਮਾਰ, ਸਿਆਸੀ ਸਕੱਤਰ/ਸਿਹਤ ਮੰਤਰੀ ਹਰਕੇਸ਼ਚੰਦ ਸ਼ਰਮਾ ਮੱਛਲੀ ਕਲਾਂ,  ਡਾਇਰੈਕਟਰ ਸਿਹਤ ਸੇਵਾਵਾਂ ਡਾ. ਜਸਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਅਵਨੀਤ ਕੌਰ, ਡਾਇਰੈਟਰ ਪਸ਼ੂ ਪਾਲਣ ਇੰਦਰਜੀਤ ਸਿੰਘ, ਡਾਇਰੈਕਟਰ ਮੱਛਲੀ ਪਾਲਣ ਮਦਨ ਮੋਹਨ, ਜੁਆਇੰਟ ਡਾਇਰੈਕਟਰ ਸਥਾਨਕ ਸਰਕਾਰਾਂ ਰਾਕੇਸ਼ ਕੁਮਾਰ, ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਡਾ. ਆਰ. ਕੇ. ਗੁਪਤਾ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ, ਟ੍ਰਾਸਪੋਰਟ ਡਿਪਾਰਟਮੈਂਟ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ, ਸਿੱਖਿਆ ਵਿਭਾਗ, ਕਿਰਤ ਵਿਭਾਗ  ਦੇ ਸੀਨੀਅਰ ਅਧਿਕਾਰੀ ਵੀ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *