best platform for news and views

ਬੀ.ਡੀ.ਪੀ.ੳ ਭਿੱਖੀਵਿੰਡ ਨਿਰਮਲ ਸਿੰਘ ਨੇ ਸੰਭਾਲਿਆ ਅਹੁਦਾ

Please Click here for Share This News

ਭਿੱਖੀਵਿੰਡ 19 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਬੀ.ਡੀ.ਪੀ.ੳ ਭਿੱਖੀਵਿੰਡ ਪਿਆਰ ਸਿੰਘ
ਖਾਲਸਾ ਦਾ ਤਬਾਦਲਾ ਹੋ ਜਾਣ ‘ਤੇ ਉਹਨਾਂ ਦੀ ਜਗ੍ਹਾ ‘ਤੇ ਜਲਾਲਾਬਾਦ ਪੱਛਮੀ ਤੋਂ ਬਦਲ
ਕੇ ਆਏ ਬੀ.ਡੀ.ਪੀ.ੳ ਨਿਰਮਲ ਸਿੰਘ ਨੇ ਅੱਜ ਭਿੱਖੀਵਿੰਡ ਦਫਤਰ ਵਿਖੇ ਪਹੰੁਚ ਕੇ ਆਪਣਾ
ਅਹੁਦਾ ਸੰਭਾਲ ਲਿਆ। ਭਿੱਖੀਵਿੰਡ ਵਿਖੇ ਅਹੁਦਾ ਸੰਭਾਲਣ ਮੌਕੇ ਬੀ.ਡੀ.ਪੀ.ੳ ਨਿਰਮਲ
ਸਿੰਘ ਦਾ ਕਾਂਗਰਸ ਪਾਰਟੀ ਆਗੂ ਸੁੱਚਾ ਸਿੰਘ ਕਾਲੇ, ਸੁਖਦਰਸ਼ਨ ਸਿੰਘ ਮੁਗਲ ਵਾਲਾ, ਬੱਬੂ
ਸ਼ਰਮਾ, ਗੁਰਮੁਖ ਸਿੰਘ ਸਾਂਡਪੁਰਾ, ਗੁਰਜੀਤ ਸਿੰਘ ਘੁਰਕਵਿੰਡੀਆ, ਗੋਰਾ ਸਾਂਧਰਾ, ਜਗਜੀਤ
ਸਿੰਘ ਘੁਰਕਵਿੰਡੀਆ, ਸਰਬ ਸੁਖਰਾਜ ਸਿੰਘ ਨਾਰਲਾ ਤੋਂ ਇਲਾਵਾ ਸੈਕਟਰੀ ਗੁਰਬਾਜ ਸਿੰਘ,
ਸੈਕਟਰੀ ਪਰਮਜੀਤ ਕੌਰ, ਸੈਕਟਰੀ ਗੁਰਭੇਜ ਸਿੰਘ, ਸੈਕਟਰੀ ਕਿਰਨਦੀਪ ਕੌਰ, ਸੈਕਟਰੀ
ਮੋਨਿਕਾ, ਸੈਕਟਰੀ ਸਵਿੰਦਰ ਸਿੰਘ, ਸੈਕਟਰੀ ਤਜਿੰਦਰ ਸਿੰਘ, ਪੰਚਾਇਤ ਅਫਸਰ ਦਰਬਾਰਾ
ਸਿੰਘ, ਲਖਬੀਰ ਸਿੰਘ, ਪਰਮਜੀਤ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ ਆਦਿ ਸਟਾਫ
ਵੱਲੋਂ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਬੀ.ਡੀ.ਪੀ.ੳ ਨਿਰਮਲ ਸਿੰਘ ਨੇ
ਗੱਲਬਾਤ ਕਰਦਿਆਂ ਕਿਹਾ ਕਿ ਦਫਤਰ ਵਿਖੇ ਕੰਮ ਕਰਵਾਉਣ ਆਏ ਹਰ ਵਿਅਕਤੀ ਦਾ ਮਾਣ-ਸਨਮਾਨ
ਕੀਤਾ ਜਾਵੇਗਾ ਤੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ
ਕੁਮਾਰ ਸੱਭਰਵਾਲ, ਡੀ.ਡੀ.ਪੀ.ੳ ਬਲਦੀਪ ਸਿੰਘ ਬੱਲ, ਐਸ.ਡੀ.ਐੈਮ ਪੱਟੀ ਸੁਰਿੰਦਰ ਸਿੰਘ
ਆਦਿ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਬਲਾਕ ਭਿੱਖੀਵਿੰਡ ਅਧੀਨ ਆਉਦੇਂ
ਵੱਖ-ਵੱਖ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ।

ਫੋਟੋ ਕੈਪਸ਼ਨ :- ਨਵ-ਨਿਯੁਕਤ ਬੀ.ਡੀ.ਪੀ.ੳ ਭਿੱਖੀਵਿੰਡ ਨਿਰਮਲ ਸਿੰਘ ਨੂੰ ਗੁਲਦਸਤਾ
ਭੇਂਟ ਕਰਕੇ ਸਵਾਗਤ ਕਰਦੇ ਕਾਂਗਰਸ ਪਾਰਟੀ ਆਗੂ ਸੁੱਚਾ ਸਿੰਘ ਕਾਲੇ, ਸੁਖਦਰਸ਼ਨ ਸਿੰਘ,
ਸੈਕਟਰੀ ਪਰਮਜੀਤ ਕੌਰ ਆਦਿ।

Please Click here for Share This News

Leave a Reply

Your email address will not be published. Required fields are marked *