best platform for news and views

ਬੀ ਜੇ ਪੀ ਐੱਸ ਸੀ ਵਿੰਗ ਨੇ ਅਹਿਮ ਮੀਟਿੰਗ ਵਿੱਚ ਕੀਤੀਆਂ ਨਵੀਆਂ ਨਿਯੂਕਤੀਆਂ 

Please Click here for Share This News
ਧੂਰੀ,28 ਅਪ੍ਰੈਲ (ਮਹੇਸ਼ ਜਿੰਦਲ) ਬੀ.ਜੇ.ਪੀ ਐੱਸ ਸੀ ਵਿੰਗ ਦੀ ਮੀਟਿੰਗ ਜਿਲਾ ਪ੍ਰਧਾਨ ਐੱਸ ਸੀ ਵਿੰਗ ਹਰਭਾਗ ਸਿੰਘ ਅਤੇ ਸ਼ਹਿਰੀ ਪ੍ਰਧਾਨ ਐੱਸ ਸੀ ਵਿੰਗ ਸ਼ੰਕਰ ਕੁਮਾਰ ਦੀ ਅਗੁਵਾਈ ਵਿੱਚ ਹੋਈ, ਜਿਸ ਵਿੱਚ ਜਿਲਾ ਪ੍ਰਧਾਨ ਵਿਕਰਮ ਸੈਣੀ, ਰਿਸ਼ੀ ਪਾਲ ਸੂਬਾ ਸਕੱਤਰ ਐਸ ਸੀ ਵਿੰਗ,ਭੁਪੇਸ਼ ਜਿੰਦਲ ਮੰਡਲ ਪ੍ਰਧਾਨ ਅਤੇ ਡਾਕਟਰ ਬੁਧ ਰਾਮ ਸੂਬਾ ਮੈਂਬਰ ਮੁਖ ਤੌਰ ਤੇ ਪਹੁੰਚੇ। ਇਸ ਮੌਕੇ ਜਿਲਾ ਪ੍ਰਧਾਨ ਵਿਕਰਮ ਸੈਣੀ ਅਤੇ ਰਿਸ਼ੀ ਪਾਲ ਨੇ ਕਿਹਾ ਕਿ ਸਾਰੇ ਵਰਕਰ ਅਤੇ ਅਹੁਦੇਦਾਰ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਡਾਕਟਰ ਦਿਲਬਾਗ ਰਾਏ ਦੇ ਅਨੁਸਾਰ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਅਤੇ ਮੋਦੀ ਸਰਕਾਰ ਦੀਆਂ ਉਪਲਬ ਦੀਆ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ। ਇਸ ਮੋਕੇ ਹਰਜਿੰਦਰ ਬਿਰਦੀ ਅਹਿਮਦਗੜ ‘ਆਪ‘ ਛੱਡ ਕੇ ਬੀ.ਜੇ.ਪੀ ਅਤੇ ਗੁਰਦੀਪ ਸਿੰਘ ਅਹਿਮਦਾਬਾਦ ਕਾਂਗਰਸ ਛੱਡ ਕੇ ਬੀ.ਜੇ.ਪੀ ਵਿੱਚ ਸ਼ਾਮਿਲ ਹੋਏ। ਕੇਵਲ ਸਿੰਘ ਨੂੰ ਐੱਸ ਸੀ ਵਿੰਗ ਦਾ ਜਿਲਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ  ਜਿਲਾ ਵਾਈਸ ਪ੍ਰਧਾਨ ਨਰੇਸ਼ ਗੋਇਲ, ਡਾਕਟਰ ਹਰਜੀਤ ਸਿੰਘ,ਗੁਰਮੀਤ ਟਿਵਾਣਾ,ਬਾਬਾ ਦਰਸ਼ਨ ਦਾਸ, ਸਤਨਾਮ ਮੰਨਵੀ,ਪ੍ਰਦੀਪ ਲਸੋਈ,ਹਰੀਸ਼ ਕੁਮਾਰ,ਸੁਰਜੀਤ ਕੁਮਾਰ ਆਦਿ ਹਾਜ਼ਰ ਸਨ ।
Please Click here for Share This News

Leave a Reply

Your email address will not be published. Required fields are marked *