best platform for news and views

ਬੀ.ਕੇ.ਯੂ. ਏਕਤਾ ਉਗਰਾਹਾਂ ਵੱਲੋਂ ਜ਼ਿਲਿ•ਆਂ ਵਾਲੇ ਬਾਗ਼ ਸ਼ਤਾਬਦੀ ਦੀਆਂ ਤਿਆਰੀਆਂ ਲਈ ਨਾਟਕ ਮੇਲਾ 13 ਅਪ੍ਰੈਲ ਨੂੰ 

Please Click here for Share This News

ਧੂਰੀ, 1 ਅਪ੍ਰੈਲ (ਮਹੇਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਭਸੌੜ ਵੱਲੋਂ ਨਗਰ ਦੇ ਸਹਿਯੋਗ ਨਾਲ ਪਿੰਡ ਵਿਚ ਪਟਿਆਲੇ ਦੀ ਸਤਪਾਲ ਬੰਗਾ ਦੀ ਪੀਪਲਜ਼ ਆਰਟ ਪਟਿਆਲਾ ਟੀਮ ਵੱਲੋਂ ਨਾਟਕ ਮੇਲਾ ਕਰਵਾਇਆ ਗਿਆ ਜਿਸ ਵਿਚ ਸੂਬੇ ਦੇ ਆਗੂ ਜਸਵਿੰਦਰ ਸਿੰਘ ਸੋਮਾ,ਅਮਰੀਕ ਸਿੰਘ ਗੰਡੂਆਂ ਅਤੇ ਕਿਰਪਾਲ ਸਿੰਘ ਧੂਰੀ ਜ਼ਿਲ•ਾ ਵਿੱਤ ਸਕੱਤਰ ਉਚੇਚੇ ਤੌਰ ‘ਤੇ ਪਹੁੰਚੇ। ਨਾਟਕਕਾਰਾਂ ਨੇ ਨਾਟਕਾਂ ਰਾਹੀਂ ਅੱਜ ਦੇ ਕਿਰਤੀ ਲੋਕਾਂ ਦੀ ਜੋ ਅੱਜ ਦੀ ਹਾਲਤ ਸਮੇਂ ਦੇ ਲੁਟੇਰੇ ਹਾਕਮਾਂ ਨੇ ਬਣਾਈ ਹੈ, ਨਾਟਕਾਂ ਰਾਹੀਂ ਪੇਸ਼ ਕੀਤੀ। ਨਾਟਕਾਂ ਰਾਹੀਂ ਅੱਜ ਤੋਂ 100 ਵਰ•ੇ ਪਹਿਲਾਂ ਜੋ ਅੰਗਰੇਜ਼ਾਂ ਨੇ ਕਿਰਤੀ ਲੋਕਾਂ ਦੀ ਲੁੱਟ ਕੀਤੀ, ਕਿਵੇਂ ਡੰਡੇ ਦੇ ਜ਼ੋਰ ‘ਤੇ ਆਪਣਾ ਰਾਜ ਬਰਕਰਾਰ ਰੱਖਣ ਲਈ ਰੋਲਟ ਐਕਟ ਜਿਹੇ ਕਾਨੂੰਨ ਬਣਾਏ, ਕਿਵੇਂ ਕਿਸਾਨਾਂ ਮਜ਼ਦੂਰਾਂ ਤੇ ਭਾਰੀ ਟੈਕਸ ਲਾ ਕੇ ਕਿਸਾਨਾਂ ਦੇ ਸਿਰ ਕਰਜ਼ੇ ਚੜ•ਾਏ ਤੇ ਜ਼ਮੀਨਾਂ ਕੁਰਕ ਕੀਤੀਆਂ, ਭੁੱਖਮਰੀ ਤੇ ਬਿਮਾਰੀਆਂ ਨਾਲ ਜਨਤਾ ਦਾ ਬੁਰਾ ਹਾਲ ਕੀਤਾ, ਅੱਜ ਵੀ ਸਮੇਂ ਦੀਆਂ ਦਲਾਲ ਸਰਕਾਰਾਂ ਜਨਤਾ ਨਾਲ ਇਹੀ ਸਲੂਕ ਕਰਦੀਆਂ ਹਨ, ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਸਿਰ ਕਰਜ਼ੇ ਦੀਆਂ ਪੰਡਾਂ ਭਾਰੀ ਹੋਣ ਕਰ ਕੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ, ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਸਾਡੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਅਤੇ ਗ਼ਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ, ਪਰ ਗਾਂਧੀ ਨਹਿਰੂ ਜਿਹੇ ਗ਼ੱਦਾਰਾਂ ਨੇ ਅੰਗਰੇਜ਼ਾਂ ਦੀ ਮਦਦ ਕਰ ਕੇ ਦੇਸ਼ ਨੂੰ ਆਜ਼ਾਦ ਨਹੀਂ ਹੋਣ ਦਿੱਤਾ, ਸਮਝੌਤੇ ਦੇ ਤਹਿਤ ਅੰਗਰੇਜ਼ਾਂ ਨੂੰ ਪਰਦੇ ਪਿੰਡ ਕਰ ਕੇ ਆਪ ਰਾਜ ਸੱਤਾ ‘ਤੇ ਕਾਬਜ਼ ਹੋ ਗਏ। ਅੱਜ ਵੀ ਅੰਗਰੇਜ਼ ਟੇਢੇ ਢੰਗ ਰਾਹੀਂ ਸਾਡੀ ਲੁੱਟ ਕਰ ਰਹੇ ਹਨ, ਸਾਡੇ ਦੇਸ਼ ਦੇ ਗ਼ੱਦਾਰ ਹਾਕਮ ਭਾਵੇਂ ਕਿਸੇ ਪਾਰਟੀ ਦੇ ਹੋਣ, ਸਾਡੇ ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਬਹੁ ਕੌਮੀ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੇ ਹਨ। ਨਾਟਕ ਮੰਡਲੀ ਨੇ ”ਛਿਪਣ ਤੋਂ ਪਹਿਲਾਂ” ਅਤੇ ”ਸਿੱਧਾ ਰਾਹ ਸਿਵਿਆਂ ਦਾ” ਨਾਟਕ ਪੇਸ਼ ਕੀਤੇ, 13 ਅਪ੍ਰੈਲ ਨੂੰ ਜਿੱਲਿ•ਆਂ ਵਾਲਾ ਬਾਗ਼ ਦੀ ਸ਼ਤਾਬਦੀ ਮਨਾਉਣ ਲਈ ਅੰਮ੍ਰਿਤਸਰ ਜਾਣ ਲਈ ਪਿੰਡਾਂ ਵਿਚ ਮੀਟਿੰਗ ਰੈਲੀਆਂ ਕਰਵਾਉਣ ਲਈ ਤਿਆਰੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ ਜਨਰਲ ਸੈਕਟਰੀ, ਹਰਬੰਸ ਸਿੰਘ ਲੱਡਾ, ਰਾਮ ਸਿੰਘ ਕੱਕੜਵਾਲ, ਬਲਾਕ ਲੰਗਰ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ ਪੇਧਨੀ ਕਲਾਂ, ਜਸਪਾਲ ਸਿੰਘ ਪੇਧਨੀ ਕਲਾਂ, ਰੂਪ ਸਿੰਘ ਪੇਧਨੀ ਕਲਾਂ, ਇਕਾਈ ਪ੍ਰਧਾਨ ਮਹਿੰਦਰ ਸਿੰਘ ਭਸੌੜ, ਜਗਦੇਵ ਸਿੰਘ ਭਸੌੜ, ਮਨਜੀਤ ਸਿੰਘ ਭਸੌੜ, ਸਾਧੂ ਸਿੰਘ, ਨੱਥਾ ਸਿੰਘ, ਹਰਵਿੰਦਰ ਸਿੰਘ ਸਮੂਹ ਇਕਾਈ ਭਸੌੜ, ਹਰਪਾਲ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ ਪੱਪੂ, ਨਾਜਰ ਸਿੰਘ ਅਤੇ ਬਲਾਕ ਪੈੱ੍ਰਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਆਦਿ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *