best platform for news and views

ਬੀ ਐੱਸ ਐਫ ਹੈੱਡ ਕੁਆਟਰ ਭਿੱਖੀਵੰਡ ਵਿਖੇ ਬੂਟੇ ਲਾਏ 

Please Click here for Share This News
ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,
ਬੀ ਐਸ ਐਫ 138 ਬਟਾਲੀਅਨ ਦੇ ਕਮਾਂਡੈਂਟ ਜੇ ਕੇ ਸਿੰਘ ਦੀ ਅਗਵਾਈ ਹੇਠ ਹੈੱਡ ਕੁਆਰਟਰ ਭਿੱਖੀਵਿੰਡ ਦੀ ਗਰਾਊਂਡ ਤੇ ਆਸਪਾਸ ਥਾਵਾ ਤੇ ਵੱਖ ਵੱਖ ਕਿਸਮ ਦੇ 2000 ਦੇ ਕਰੀਬ ਬੂਟੇ ਲਾਏ ਗਏ ! ਇਸ ਸਮਾਗਮ ਮੌਕੇ ਬੀ ਐਸ ਐਫ ਦੇ ਅਧਿਕਾਰੀਆਂ ਕਰਮਚਾਰੀਆਂ,ਤੇ ਕੇਂਦਰੀ ਵਿਦਿਆਲਾ ਭਿੱਖੀਵਿੰਡ ਦੇ ਟੀਚਰਾਂ,ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਮਾਂਡੈਂਟ ਜੇ ਕੇ ਸਿੰਘ ਨੇ ਕਿਹਾ ਦੇਸ਼ ਭਾਰਤ ਦੀ ਵਧ ਰਹੀ ਆਬਾਦੀ ਨੂੰ ਮੁੱਖ ਰੱਖਦਿਆਂ ਤੇ ਆਮ ਲੋਕਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਹਰ ਵਿਅਕਤੀ ਨੂੰ ਬੂਟੇ ਲਾਉਣ ਦਾ ਉਪਰਾਲਾ ਕਰਨਾ ਚਾਹੀਦਾ , ਤਾਂ ਜੋ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਕੇ ਜਨਤਾ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ! ਡਿਪਟੀ ਕਮਾਂਡੈਂਟ ਐੱਸ,ਐੱਸ ਜਾਖੜ ਨੇ ਵੀ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਯੋਗ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ, ਵਾਈਸ ਪ੍ਰਿੰਸੀਪਲ ਅਮਰੀਕ ਸਿੰਘ ਨੇ ਬੋਲਦਿਆਂ ਕਿਹਾ ਕਿ ਦਿਨ ਬੁ-ਦਿਨ ਪ੍ਰਦੂਸ਼ਣ ਵਧਣ ਨਾਲ ਵਾਤਾਵਰਨ ਗੰਧਲਾ ਹੋ ਰਿਹਾ ,ਜੋ ਚਿੰਤਾ ਦਾ ਵਿਸ਼ਾ ਹੈ ! ਵਾਈਸ ਪ੍ਰਿੰਸੀਪਲ ਅਮਰੀਕ ਸਿੰਘ ਨੇ ਕਮਾਂਡੈਂਟ ਜੇ ਕੇ ਸਿੰਘ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਚੰਗੇ ਗੁਣ ਵੀ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ !  ਇਸ ਮੌਕੇ ਰਾਕੇਸ਼ ਡਵਰਾਲ ,ਓਮ ਪ੍ਰਕਾਸ਼ ਸਮੇਤ ਹੋਰਨਾਂ ਤੋਂ ਇਲਾਵਾ ਬੀ ਐਸ ਐਫ ਦੇ ਅਧਿਕਾਰੀ ਕਰਮਚਾਰੀ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ !
ਫੋਟੋ ਕੈਪਸ਼ਨ :-ਬੀ ਐਸ ਐਫ ਹੈੱਡ ਕੁਆਰਟਰ ਵਿਖੇ ਕਮਾਂਡੈਟ ਜੇ ਕੇ ਸਿੰਘ ਗਰਾਊਂਡ ਵਿਖੇ ਬੂਟੇ ਲਾਉਂਦੇ ਹੋਏ ਨਾਲ ਖੜ੍ਹੇ ਡਿਪਟੀ ਕਮਾਂਡੈਂਟ ਐੱਸ ਐੱਸ ਜਾਖੜ ਆਦਿ !
Please Click here for Share This News

Leave a Reply

Your email address will not be published.