best platform for news and views

ਬੀ.ਐਚ.ਐੱਸ. ਸੈਕੰਡਰੀ ਸਕੂਲ ਦਾ ਸਲਾਨਾਂ ਸਮਾਰੋਹ ਯਾਦਗਾਰੀ ਹੋ ਨਿਬੜਿਆ

Please Click here for Share This News

ਬਲਜੀਤ ਪਾਲ, ਸਰਦੂਲਗੜ੍ਹ 30 ਮਾਰਚ
ਬੀ.ਐਚ.ਐੱਸ. ਸੀਨੀਅਰ ਸੈਕੰਡਰੀ ਸਕੂਲ ਬਰਨਾਲਾ(ਮਾਨਸਾ) ਵਿਖੇ ਸਕੂਲ ਦਾ ਸਲਾਨਾਂ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਵਾਇਸ ਪਿੰ੍ਰਸੀਪਲ ਦਰਬਾਰਾ ਸਿੰਘ ਨੇ ਦੱਸਿਆ ਕਿ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਦੂਸਰੇ ਖੇਤਰਾਂ ‘ਚ ਸਕੂਲ ਦਾ ਨਾਂਅ ਰੋਸ਼ਨ ਕਰਨ ਵਾਲੇ ਵਿਿਦਆਰਥੀਆਂ ਨੂੰ ਸਨਮਾਨਤ ਕਰਨ ਲਈ ਸਕੂਲ ਦਾ ਸਲਾਨਾਂ ਸਮਾਰੋਹ ਬੜੀ ਹੀ ਧੁਮ-ਧਾਮ ਨਾਲ ਸਕੂਲ਼ ਦੇ ਵਹਿੜੇ ‘ਚ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਚੇਅਰਮੈਨ ਨਾਇਬ ਸਿੰਘ ਨੇ ਕੀਤਾ।ਸਕੂਲ ਦੇ ਹੋਣਹਾਰ ਬੱਚਿਆ ਨੂੰ ਸਨਮਾਨਤ ਕਰਨ ਲਈ ਮੁੱਖ ਮਹਿਮਾਨ ਵੱਜੋ ਰਣਵੀਰ ਸਿੰਘ ਰਾਣਾ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਸਕੂਲੀ ਵਿਿਦਆਰਥੀਆ ਵੱਲੋ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਮਾਜਿਕ ਬੁਰਾਈਆਂ ਤੇ ਚੋਟ ਕਰਦੀਆਂ ਵੰਨਗੀਆਂ ਸਕਿੱਟ, ਗੀਤ. ਕੋਰੀਓਗ੍ਰਾਫੀ, ਕਵਿਤਾ, ਗਿੱਧਾ-ਭੰਗੜਾ ਆਦਿ ਪੇਸ਼ ਕਰਕੇ ਪੰਡਾਲ ‘ਚ ਬੈਠੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕੀਤਾ।ਕੋਰੀਓਗ੍ਰਾਫੀ ‘ਕਰੀ ਰੱਬਾ ਮੇਲ ਕਦੇ’ ਅਤੇ ਨਾਟਕ ‘ ਸੋ ਕਿਓ ਮੰਦਾ ਆਖੀਏ’ ਨੇ ਸਭ ਨੂੰ ਭਾਵਿਕ ਕਰ ਦਿੱਤਾ। ਮੁੱਖ ਮਹਿਮਾਨ ਨੇ ਵੱਖ-ਵੱਖ ਗਤੀਵਿਧੀਆਂ ‘ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ 95 ਵਿਿਦਆਰਥੀਆਂ ਸਨਮਾਨ ਚਿੰਨ ਅਤੇ ਸਰਟੀਫਕੇਟ ਦੇਕੇ ਸਨਮਾਨਤ ਕੀਤਾ। ਉਨਾਂ ਸਕੂਲ ਸਟਾਫ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆ ਕਿਹਾ ਉਹ ਆਪਣੀ ਜਿਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਇਸ ਗੱਲ ਦਾ ਸਬੂਤ ਅੱਜ ਇਸ ਸਟੇਜ ਤੋ ਸਨਮਾਨਤ ਕੀਤੇ ਇਹ ਬੱਚੇ ਹਨ ਜੋ ਆਪਣੇ ਖੇਤਰ ‘ਚ ਵੱਖਰੀ ਪਹਿਚਾਣ ਬਣਾ ਰਹੇ ਹਨ। ਉਨਾਂ ਮਾਪਿਆ ਨੂੰ ਵੀ ਵਧਾਈ ਦਿੱਤੀ। ਸਕੂਲ ਦੇ ਚੈਅਰਮੈਨ ਨਾਇਬ ਸਿੰਘ ਨੇ ਸਭ ਨੂੰ ਜੀ ਆਇਆ ਕਹਿੰਦਿਆ ਧੰਨਵਾਦ ਕੀਤਾ। ਇਸ ਮੌਕੇ ਗੁਰਮੇਲ ਸਿੰਘ, ਕੁਲਵੰਤ ਸਿੰਘ ਮੂਸਾ, ਰੁਪਿੰਦਰ ਕੌਰ, ਸਿਮਰਜੀਤ ਕੌਰ, ਵਰਿੰਦਰ ਸਿੰਘ ਸਮੂਹ ਵਿਿਦਆਰਥੀ ਅਤੇ ਸਟਾਫ ਹਾਜ਼ਰ ਸਨ।


ਕੈਪਸ਼ਨ: ਬੀ.ਐਚ.ਐੱਸ.ਸਕੂਲ ਬਰਨਾਲਾ ਵਿਖੇ ਕਰਵਾਏ ਸਲਾਨਾਂ ਇਨਾਮ ਵੰਡ ਸਮਾਰੋਹ ‘ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਿਦਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਅਤੇ ਪ੍ਰੋਗਰਾਮ ਪੇਸ਼ ਕਰਦੇ ਵਿਿਦਆਰਥੀ।

Please Click here for Share This News

Leave a Reply

Your email address will not be published. Required fields are marked *