best platform for news and views

ਬੀਬੀ ਪਰਮਜੀਤ ਕੌਰ ਖਾਲੜਾ ਨੂੰ ਲੋਕਾਂ ਵੱਲੋਂ ਮਿਲ ਰਿਹਾ ਭਰਵਾਂ ਹੰੁਗਾਰਾ : ਸੁਖਬੀਰ ਵਲਟੋਹਾ

Please Click here for Share This News

ਭਿੱਖੀਵਿੰਡ 29 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ
ਉਮੀਦਾਂ ‘ਤੇ ਪੀ.ਡੀ.ਏ ਸੰਗਠਨ ਖਰਾ ਸਾਬਤ ਹੋਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ
ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਜਿਲ੍ਹਾ ਮੀਤ
ਪ੍ਰਧਾਨ ਕਰਮਜੀਤ ਸਿੰਘ ਦਿਉਲ, ਸਰਪੰਚ ਕਾਰਜ ਸਿੰਘ ਦਿਉਲ ਨੇ ਸਾਂਝੇ ਤੌਰ ‘ਤੇ ਪ੍ਰੈਸ
ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਸੂਬਾ ਪੰਜਾਬ ਦੇ ਲੋਕਾਂ ਰਵਾਇਤੀ ਪਾਰਟੀਆਂ
ਤੋਂ ਭਾਰੀ ਤੰਗ ਆ ਚੁੱਕੇ ਹਨ, ਕਿਉਂਕਿ ਇਹਨਾਂ ਪਾਰਟੀਆਂ ਨੇ ਲੋਕਾਂ ਨਾਲ ਝੂਠੇ ਵਾਅਦੇ
ਕਰਕੇ ਆਪਣੇ ਤਾਂ ਸਵਾਰਥ ਪੂਰੇ ਕਰ ਲਏ, ਪਰ ਵੋਟਰਾਂ ਦੇ ਸੁਪਨੇ ਮਿੱਟੀ ਵਿਚ ਮਿਲਾ ਕੇ
ਰੱਖ ਦਿੱਤੇ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਪੀ.ਡੀ.ਏ
ਨੂੰ ਤਾਕਤ ਸੌਪੀਂ ਤਾਂ ਪੰਜਾਬ ਜਮਹੂਰੀ ਗਠਜੋੜ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰੇਗਾ
ਅਤੇ ਪੰਜਾਬ ਵਿਚੋਂ ਬੇਰੋਜਗਾਰੀ, ਭ੍ਰਿਸ਼ਟਾਚਾਰੀ, ਰਿਸ਼ਵਤਖੋਰੀ, ਮਾਰੂ ਨਸ਼ਿਆਂ ਦੇ ਖਾਤਮੇ
ਲਈ ਹਰ ਸੰਭਵ ਯਤਨ ਕਰੇਗਾ।
ਇਸ ਮੌਕੇ ਯੂਥ ਵਿੰਗ ਦੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਭੰਡਾਲ, ਜਿਲ੍ਹਾ ਯੂਥ
ਪ੍ਰਧਾਨ ਬਲਜੀਤ ਸਿੰਘ ਸੁਰਸਿੰਘ, ਸਰਪੰਚ ਕਾਰਜ ਸਿੰੰਘ ਦਿਉਲ, ਹਰਦਿਆਲ ਸਿੰਘ ਘਰਿਆਲਾ,
ਅਰਸ਼ਬੀਰ ਸਿੰਘ ਨਾਰਲੀ, ਹਰਤੇਜ ਸਿੰਘ ਕਾਜੀਚੱਕ, ਨਿਰਲੇਪ ਸਿੰਘ ਗਿੱਲ ਕਾਜੀਚੱਕ, ਮਿੰਟੂ
ਮਾੜੀਮੇਘਾ, ਸੁਰਜੀਤ ਸਿੰਘ ਭੂਰਾ, ਨਰਬੀਰ ਸਿੰਘ ਸੁੱਗਾ, ਚਮਕੌਰ ਸਿੰਘ ਬੈਂਕਾ,
ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਰਜਿੰਦਰ ਸਿੰਘ ਪੂਹਲਾ, ਕੰਵਲਜੀਤ ਸਿੰਘ
ਭਿੱਖੀਵਿੰਡ, ਗੁਰਬਿੰਦਰ ਸਿੰਘ ਭੁੱਚਰ, ਗੁਰਸੇਵਕ ਸਿੰਘ ਆਸਲ, ਹਰਪਾਲ ਸਿੰਘ ਘਰਿਆਲਾ,
ਸੁਖਦੇਵ ਸਿੰਘ ਮਾੜੀਮੇਘਾ, ਮਹਿਲ ਸਿੰਘ ਦਿਆਲਪੁਰਾ, ਸਰਵਨ ਸਿੰਘ ਦਿਆਲਪੁਰਾ ਆਦਿ ਹਾਜਰ
ਸਨ।


ਫੋਟੋ ਕੈਪਸ਼ਨ :- ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ,
ਸਰਪੰਚ ਕਾਰਜ ਸਿੰਘ ਦਿਉਲ, ਕਰਮਜੀਤ ਸਿੰਘ ਦਿਉਲ ਗੱਲਬਾਤ ਕਰਦੇ ਹੋਏ।

Please Click here for Share This News

Leave a Reply

Your email address will not be published. Required fields are marked *