best platform for news and views

ਬੀਬੀ ਪਰਮਜੀਤ ਕੌਰ ਖਾਲੜਾ ਅੱਜ ਭਿੱਖੀਵਿੰਡ ਵਿਖੇ ਮੀਟਿੰਗਾਂ ਨੂੰ ਕਰਨਗੇ ਸੰਬੋਧਨ

Please Click here for Share This News

ਭਿੱਖੀਵਿੰਡ 7 ਮਈ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ
ਸਵ.ਤੇਜਾ ਸਿੰਘ ਭੁੱਚਰ ਦੇ ਪਰਿਵਾਰ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੀ.ਡੀ.ਏ
ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਦਾ ਪ੍ਰਣ ਕਰਦਿਆਂ ਭੁੱਚਰ
ਪਰਿਵਾਰ ਦੇ ਮੈਂਬਰਾ ਜਥੇਦਾਰ ਸੁਰਜੀਤ ਸਿੰਘ ਭੁੱਚਰ, ਸਾਬਕਾ ਐਸ.ਡੀ.ੳ ਰਘਬੀਰ ਸਿੰਘ
ਭੁੱਚਰ, ਰੁਪਿੰਦਰਜੀਤ ਸਿੰਘ ਭੁੱਚਰ, ਗੁਰਬਿੰਦਰ ਸਿੰਘ ਭੁੱਚਰ ਆਦਿ ਨੇ ਲੋਕਾਂ ਨੂੰ
ਅਪੀਲ਼ ਕੀਤੀ ਕਿ ਉਹ ਮਨੁੱਖੀ ਹੱਕਾਂ ਲਈ ਹਮੇਸ਼ਾ ਸੱਚ ਦੀ ਆਵਾਜ ਬੁਲੰਦ ਕਰਨ ਲਈ ਖਾਲੜਾ
ਪਰਿਵਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਲੋਕ ਸਭਾ ਵਿਚ
ਭੇਜਣ ਤਾਂ ਜੋ ਸਰਹੱਦੀ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੰਸਦ ਵਿਚ ਉਠਾ ਕੇ ਹੱਲ
ਕੀਤਾ ਜਾ ਸਕੇ। ਬੀਬੀ ਪਰਮਜੀਤ ਕੌਰ ਖਾਲੜਾ ਨੇ ਭੁੱਚਰ ਪਰਿਵਾਰ ਦਾ ਧੰਨਵਾਦ ਕਰਦਿਆਂ
ਕਿਹਾ ਕਿ ਸਾਡੇ ਪੰਜਾਬ ‘ਤੇ ਰਾਜ ਕਰਨ ਵਾਲੇ ਲੋਕਾਂ ਨੇ ਆਪਣੇ ਸਵਾਰਥਾਂ ਨੂੰ ਪੂਰਾ ਤਾਂ
ਕਰ ਲਿਆ, ਪਰ ਵੋਟਰਾਂ ਦੀ ਹਾਲਤ ਨੂੰ ਕਿਸੇ ਵੀ ਲੀਡਰ ਨੇ ਸੁਣਨਾ ਮੁਨਾਸਿਬ ਨਹੀ ਸਮਝਿਆ।
ਇਸ ਮੌਕੇ ਗੁਰਬਿੰਦਰ ਸਿੰਘ ਭੁੱਚਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਬੀਬੀ ਪਰਮਜੀਤ ਕੌਰ
ਖਾਲੜਾ 8 ਮਈ ਦਿਨ ਬੁੱਧਵਾਰ ਨੂੰ ਪੂਹਲਾ ਰੋਡ, ਭਿੱਖੀਵਿੰਡ ਵਿਖੇ ਪਹੰੁਚ ਰਹੇ ਹਨ,
ਜਿਥੇ ਇਲਾਕੇ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਕੇ ਆਪਣੇ ਵਿਚਾਰ ਦੱਸਣਗੇ ਅਤੇ
ਲੋਕਾਂ ਨੂੰ ਆ ਰਹੀਆਂ ਮੁਸ਼ੀਕਲਾਂ ਨੂੰ ਸੁਣਨਗੇ।


ਫੋਟੋ ਕੈਪਸ਼ਨ :- ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਿਤਾਬਾਂ ਭੇਂਟ ਕਰਦੇ ਹੋਏ ਸਵ.ਤੇਜਾ
ਸਿੰਘ ਭੁੱਚਰ ਦੇ ਪਰਿਵਾਰਕ ਮੈਂਬਰ।

Please Click here for Share This News

Leave a Reply

Your email address will not be published. Required fields are marked *