best platform for news and views

ਬੀਬੀ ਦਲਜੀਤ ਕੌਰ ਪਵਾ ਵੱਲੋਂ ਇੰਦਰਾ ਕਲੋਨੀ ‘ਚ ਇਸਤਰੀ ਵਿੰਗ ਦਾ ਗਠਨ

Please Click here for Share This News

ਮਾਛੀਵਾੜਾ ਸਾਹਿਬ, 6 ਮਈ (ਹਰਪ੍ਰੀਤ ਸਿੰਘ ਕੈਲੇ) – ਸ਼੍ਰੋਮਣੀ ਅਕਾਲੀ ਦਲ ਇਤਸਰੀ ਵਿੰਗ ਦੀ ਜ਼ਿਲ•ਾ ਪ੍ਰਧਾਨ ਬੀਬੀ ਦਲਜੀਤ ਕੌਰ ਪਵਾ ਨੇ ਅੱਜ ਯੂਥ ਵਿੰਗ ਦੇ ਜ਼ਿਲ•ਾ ਦਿਹਾਤੀ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਅਤੇ ਯੂਥ ਆਗੂ ਕਰਮਜੀਤ ਸਿੰਘ ਲੋਪੋਂ ਦੇ ਯਤਨਾਂ ਸਦਕਾ ਸਥਾਨਕ ਇੰਦਰਾ ਕਲੋਨੀ ਦੇ ਇਸਤਰੀ ਵਿੰਗ ਦਾ ਗਠਨ ਕੀਤਾ।
ਇਸ ਮੌਕੇ ਅਕਾਲੀ ਦਲ ਦੇ ਦਫ਼ਤਰ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਜਥੇ. ਸੰਤਾ ਸਿੰਘ ਉਮੈਦਪੁਰ ਨੇ ਇਸਤਰੀ ਵਿੰਗ ਦੇ ਚੁਣੇ ਅਹੁਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੋਕ ਸਭਾ ਚੋਣਾਂ ‘ਚ ਅਕਾਲੀ ਦਲ ਦਾ ਇਸਤਰੀ ਵਿੰਗ ਅਹਿਮ ਭੂਮਿਕਾ ਨਿਭਾਏਗਾ ਅਤੇ ਲੋਕ ਸਭਾ ਹਲਕਾ ਫਤਿਹਗੜ• ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਕੇਂਦਰ ਵਿਚ ਭੇਜੇਗਾ। ਇਸ ਮੌਕੇ ਬੀਬੀ ਦਲਜੀਤ ਕੌਰ ਪਵਾ ਵੱਲੋਂ ਬੀਬੀ ਸ਼ਿੰਦਰ ਕੌਰ ਨੂੰ ਇੰਦਰਾ ਕਲੋਨੀ ਦੀ ਸੀਨੀਅਰ ਮੀਤ ਪ੍ਰਧਾਨ, ਬੀਬੀ ਅਮਰਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਬੀਬੀ ਮਹਿੰਦਰ ਕੌਰ ਨੂੰ ਬਲਾਕ ਪ੍ਰਧਾਨ, ਗੰਗਾ ਰਾਣੀ ਨੂੰ ਵਾਰਡ ਪ੍ਰਧਾਨ, ਗੁਰਜੀਤ ਕੌਰ ਨੂੰ ਸੀਨੀਅਰ ਵਾਰਡ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬੀਬੀ ਗਿਆਨ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਸਵਰਨਜੀਤ ਕੌਰ, ਬੀਬੀ ਜਿੰਦਰ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਰੋਜ਼ੀ, ਬੀਬੀ ਕ੍ਰਿਸ਼ਨਾ, ਬੀਬੀ ਕਾਲਾ ਜੀ, ਬੀਬੀ ਰਾਜਵਿੰਦਰ ਕੌਰ, ਬੀਬੀ ਜਸਵੀਰ ਕੌਰ ਤੇ ਬੀਬੀ ਚਰਨਜੀਤ ਕੌਰ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਆਪਣੇ ਸੰਬੋਧਨ ਵਿਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜਿਲ•ਾ ਪ੍ਰਧਾਨ ਬੀਬੀ ਦਲਜੀਤ ਕੌਰ ਪਵਾ ਨੇ ਕਿਹਾ ਕਿ ਅਕਾਲੀ ਦਲ ਨੇ ਜਿੱਥੇ ਨੌਜਵਾਨਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਹੈ ਉਥੇ ਔਰਤਾਂ ਨੂੰ ਅੱਗੇ ਲਿਆ ਕੇ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ। ਉਨ•ਾਂ ਔਰਤਾਂ ਵਿਚ ਜੋਸ਼ ਭਰਦਿਆਂ ਕਿਹਾ ਕਿ ਕੋਈ ਵੀ ਖੇਤਰ ਔਰਤਾਂ ਬਿਨਾਂ ਅੱਗੇ ਨਹੀਂ ਵਧ ਸਕਦਾ ਚਾਹੇ ਉਹ ਰਾਜਨੀਤੀ ਹੀ ਕਿਉਂ ਨਾ ਹੋਵੇ ਇਸ ਲਈ ਔਰਤਾਂ ਇਸ ਖੇਤਰ ਵਿਚ ਅੱਗੇ ਆਉਣ ਤਾਂ ਜੋ ਔਰਤਾਂ ਨਾਲ ਹੁੰਦੀ ਧੱਕੇਸ਼ਾਹੀ ਨੂੰ ਰੋਕਿਆ ਜਾ ਸਕੇ ਤੇ ਉਹ ਸਿਰ ਉਚਾ ਕਰਕੇ ਸਰਕਾਰੇ ਦਰਬਾਰੇ ਆਪਣੇ ਤੇ ਜਰੂਰਤਮੰਦਾਂ ਦਾ ਕੰਮ ਕਰਵਾ ਸਕਣ। ਉਨ•ਾਂ ਕਿਹਾ ਕਿ ਔਰਤਾਂ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਤੇ ਫਤਿਹਗੜ• ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਮੁਹਿੰਮ ਵਿਚ ਵੱਧ ਚੜ• ਕੇ ਹਿੱਸਾ ਲੈ ਰਹੀਆਂ ਹਨ ਤੇ 19 ਤਰੀਕ ਨੂੰ ਦਰਬਾਰਾ ਸਿੰਘ ਗੁਰੂ ਨੂੰ ਜਿਤਾ ਕੇ ਕੇਂਦਰ ਵਿਚ ਭੇਜਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਗੁਰਬੀਰ ਸਿੰਘ ਐਡਵੋਕੇਟ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਮਨਮੋਹਣ ਸਿੰਘ ਖੇੜਾ, ਗੁਰਮੇਲ ਸਿੰਘ ਬੈਨੀਪਾਲ, ਜਥੇ. ਮਨਜੀਤ ਸਿੰਘ ਮੱਕੜ, ਬੀਬੀ ਦਲਜੀਤ ਕੌਰ ਪ੍ਰਧਾਨ ਸਰਕਲ ਸਾਹਨੇਵਾਲ, ਕਰਮਜੀਤ ਸਿੰਘ ਲੋਪੋਂ ਮਾਛੀਵਾੜਾ, ਅਰਵਿੰਦਰਪਾਲ ਸਿੰਘ ਵਿੱਕੀ, ਚਰਨਜੀਤ ਸਿੰਘ ਲੱਖੋਵਾਲ, ਹਰਜਿੰਦਰ ਸਿੰਘ ਪ੍ਰਧਾਨ ਐਸ.ਸੀ. ਸੈਲ ਮਾਛੀਵਾੜਾ, ਨਿਰੰਜਣ ਸਿੰਘ ਨੂਰ, ਹੈਪੀ ਸਿੰਘ ਪ੍ਰਧਾਨ ਬੀਸੀ ਵਿੰਗ, ਜਗਦੀਪ ਸਿੰਘ ਲੱਖੋਵਾਲ, ਸਤਨਾਮ ਸਿੰਘ ਦਫ਼ਤਰ ਇੰਚਾਰਜ, ਮੋਹਣ ਸਿੰਘ, ਨਿਰਮਲ ਸਿੰਘ, ਕਮਲਜੀਤ ਸਿੰਘ ਸਰਪੰਚ ਕਕਰਾਲਾ ਕਲਾਂ ਆਦਿ ਵੀ ਮੌਜੂਦ ਸਨ।


ਫੋਟੋ ਕੈਪਸ਼ਨ
ਮਾਛੀਵਾੜ ਇੰਦਰਾ ਕਲੋਨੀ : ਇੰਦਰਾ ਕਲੋਨੀ ਦੇ ਇਤਸਰੀ ਵਿੰਗ ਦੀਆਂ ਅਹੁਦੇਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਜਥੇ. ਸੰਤਾ ਸਿੰਘ ਉਮੈਦਪੁਰ, ਬੀਬੀ ਦਲਜੀਤ ਕੌਰ ਪਵਾ ਤੇ ਹੋਰ।
ਫੋਟੋ : ਹਰਪ੍ਰੀਤ ਸਿੰਘ ਕੈਲੇ ਮਾਛੀਵਾੜਾ ਸਾਹਿਬ

Please Click here for Share This News

Leave a Reply

Your email address will not be published. Required fields are marked *