best platform for news and views

ਬੀਬੀ ਜਗੀਰ ਕੌਰ ਨੂੰ ਹਾਈ ਕੋਰਟ ਵਲੋਂ ਝਟਕਾ

Please Click here for Share This News

ਚੰਡੀਗੜ੍ਹ : ਇਨ੍ਹੀਂ ਪੰਜਾਬ ਵਿਧਾਨ ਸਭਾ ਚੋਣਾ ਦੀਆਂ ਚੱਲ ਰਹੀਆਂ ਸਰਗਮਰੀਆਂ ਦੌਰਾਨ ਜਿਥੇ ਸ਼ੋ੍ਮਣੀ ਅਕਾਲੀ ਦਲ ਬਾਦਲ ਨੂੰ ਕਈ ਝਟਕੇ ਲੱਗ ਰਹੇ ਨੇ, ਉਸ ਦੌਰਾਨ ਹੀ ਅੱਜ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਇਕ ਹੋਰ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਬੀਬੀ ਜਗੀਰ ਕੌਰ ਵਲੋਂ ਪੰਜਾਬ ਤੇ ਹਰਿਅਾਣਾ ਹਾਈ ਕੋਰਟ ਵਿਚ ਪਾਈ ਗਈ ਅਰਜੀ ਰੱਦ ਹੋ ਗਈ ਅਤੇ ਇਹ ਅਰਜੀ ਰੱਦ ਹੋਣ ਕਾਰਨ ਉਹ ਹੁਣ ਵਿਧਾਨ ਸਭਾ ਚੋਣਾ ਵਿਚ ਭਾਗ ਨਹੀਂ ਲੈ ਸਕਣਗੇ। ਬੀਬੀ ਜਗੀਰ ਕੌਰ ਖਿਲਾਫ ਚਲਦੇ ਇਕ ਮਾਮਲੇ ਵਿਚ ਪਟਿਆਲਾ ਦੀ ਸੀ.ਬੀ.ਆਈ. ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਮੰਨਦਿਆਂ 5 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਬੀਬੀ ਜਗੀਰ ਕੌਰ ਨੇ ਇਸ ਸਜ਼ਾ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਜ਼ਾ ਰੱਦ ਕਰਨ ਲਈ ਅਰਜੀ ਦਾਇਰ ਕੀਤੀ ਸੀ। ਬੀਬੀ ਜਗੀਰ ਕੌਰ ਨੇ ਅਦਾਲਤ ਵਿਚ ਅਰਜੀ ਦਾਇਰ ਕਰਕੇ ਇਹ ਸਜ਼ਾ ਰੱਦ ਕਰਨ ਅਤੇ ਪੰਜਾਬ ਵਿਧਾਨ ਸਭਾ ਚੋਣ ਲੜਨ ਦੀ ਇਜਾਜਤ ਦੀ ਮੰਗ ਕੀਤੀ ਸੀ। ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਅਰਜੀ ਰੱਦ ਕਰ ਦਿੱਤੀ। ਹੁਣ ਬੀਬੀ ਜਗੀਰ ਕੌਰ ਵਲੋਂ ਸੁਪਰੀਮ ਕੋਰਟ ਵਿਚ ਅਰਜੀ ਦਾਖਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਅਤੇ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਰਜੀ ਵੀ ਹਾਈ ਕੋਰਟ ਵਿਚੋਂ ਖਾਰਜ ਹੋ ਗਈ ਸੀ, ਪਰ ਬਾਅਦ ਵਿਚ ਸੁਪਰੀਮ ਕੋਰਟ ਨੇ ਉਸ ਨੂੰ ਚੋਣ ਲੜਨ ਦੀ ਇਜਾਜਤ ਦੇ ਦਿੱਤੀ ਸੀ।

Please Click here for Share This News

Leave a Reply

Your email address will not be published. Required fields are marked *