best platform for news and views

ਬੀਬੀ ਖਾਲੜਾ ਨੇ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਨੂੰ ਕੀਤਾ ਸੰੰਬੋਧਨ

Please Click here for Share This News

ਭਿੱਖੀਵਿੰਡ 16 ਅਪ੍ਰੈਲ (ਜਗਮੀਤ ਸਿੰਘ )-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ
ਜਮਹੂਰੀ ਗਠਜੋੜ ਤੇ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ
ਹੱਕ ਵਿਚ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ਦਰਾਜਕੇ, ਚੂੰਗ, ਮਾੜੀਮੇਘਾ, ਉਧੋਕੇ,
ਰਾਜੋਕੇ, ਕਾਜੀਚੱਕ, ਡੱਲ, ਦਿਆਲਪੁਰਾ, ਸੁਰਸਿੰਘ ਵਿਖੇ ਮੀਟਿੰਗਾਂ ਕੀਤੀਆਂ ਗਈਆਂ।
ਹਰਭੇਜ ਸਿੰੰਘ ਕਾਜੀਚੱਕ ਦੇ ਗ੍ਰਹਿ ਵਿਖੇ ਲੋਕਾਂ ਦੀ ਹੋਈ ਇਕ ਭਰਵੀਂ ਮੀਟਿੰਗ ਦੌਰਾਨ
ਪਹੰੁਚੇਂ ਬੀਬੀ ਪਰਮਜੀਤ ਕੌਰ ਖਾਲੜਾ ਨੇ ਆਪਣੀ ਸੰੰਬੋਧਨੀ ਭਾਸ਼ਣ ਵਿਚ ਆਖਿਆ ਕਿ
ਡਰਾਮੇਬਾਜ ਲੀਡਰਾਂ ਨੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਰਾਜ-ਭਾਗ ਸੰਭਾਲ ਲਏ, ਪਰ
ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਮੂੰਹ ਫੇਰ ਲਏ। ਉਹਨਾਂ ਨੇ ਕਿਹਾ
ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ 25 ਹਜਾਰ
ਨੌਜਵਾਨਾਂ ਦੇ ਕਾਤਲ ਲੋਕਾਂ ਦਾ ਮੁੱਦਾ ਕੌਮਾਂਤਰੀ ਪੱਧਰ ‘ਤੇ ਉਠਾਇਆ ਸੀ, ਪਰ ਸਰਕਾਰ
ਨੇ ਮਾਰੇ ਗਏ ਨੌਜਵਾਨਾਂ ਦਾ ਥਹੁ-ਪਤਾ ਦੱਸਣ ਦੀ ਬਜਾਏ ਭਾਈ ਜਸਵੰਤ ਸਿੰਘ ਖਾਲੜਾ ਨੂੰ
ਵੀ ਘਰੋਂ ਚੁੱਕ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ
ਪ੍ਰਧਾਨ ਸੁਖਬੀਰ ਸਿੰਘ ਵਲਟੋਹਾ, ਹਰਦਿਆਲ ਸਿੰਘ ਘਰਿਆਲਾ ਨੇ ਕਿਹਾ ਕਿ ਭਾਜਪਾ ਪ੍ਰਧਾਨ
ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਨੇ ਦੇਸ਼ ਦਾ ਬੇੜਾ ਡੋਬ ਕੇ ਰੱਖ
ਦਿੱਤਾ ਹੈ, ਉਥੇ ਭਾਜਪਾ ਸਰਕਾਰ ਵੱਲੋਂ ਕੀਤੀ ਨੋਟਬੰਦੀ ਦੌਰਾਨ ਕਈ ਲੋਕਾਂ ਨੂੰ ਜਾਨ
ਤੋਂ ਹੱਥ ਧੋਣੇ ਪਏ। ਉਪਰੋਕਤ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਪਰਮਜੀਤ
ਕੌਰ ਖਾਲੜਾ ਨੂੰ ਆਪਣਾ ਇਕ-ਇਕ ਕੀਮਤੀ ਵੋਟ ਪਾ ਕੇ ਲੋਕ ਸਭਾ ਵਿਚ ਭੇਜਣ ਤਾਂ ਜੋ ਬੀਬੀ
ਖਾਲੜਾ ਲੋਕਾਂ ਦੀ ਆਵਾਜ ਤੇ ਮਨੁੱਖੀ ਅਧਿਕਾਰਾਂ ਦੀ ਸੋਚ ਨੂੰ ਸੰਸਦ ਵਿਚ ਉਠਾ ਸਕਣ,
ਜਿਸ ਨਾਲ ਲੋਕ ਮੁੱਦਿਆਂ ਦਾ ਹੱਲ ਹੋ ਸਕੇ। ਇਸ ਮੌਕੇ ਜਨਰਲ ਜੇ.ਜੇ ਸਿੰੰਘ, ਨਿਰਲੇਪ
ਸਿੰਘ ਗਿੱਲ, ਹਰਤੇਜ ਸਿੰਘ ਕਾਜੀਚੱਕ, ਪ੍ਰਸਿੱਧ ਗਾਇਕ ਗੁਰਪ੍ਰੀਤ ਸਿੰਘ, ਗੁਰਚਰਨ
ਸਿੰਘ, ਕਿਰਪਾਲ ਸਿੰਘ, ਅਜੈਪਾਲ ਸਿੰਘ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਜਗਦੇਵ
ਸਿੰਘ, ਸੁਖਵਿੰਦਰ ਸਿੰੰਘ, ਲਖਵਿੰਦਰ ਸਿੰੰਘ, ਜਗਰੂਪ ਸਿੰਘ, ਸੁਖਵਿੰਦਰ ਸਿੰੰਘ ਲੱਧੂ,
ਅਰਸ਼ਦੀਪ ਸਿੰਘ ਤਰਨ ਤਾਰਨ, ਅਰਸ਼ਬੀਰ ਸਿੰਘ ਨਾਰਲੀ, ਕਰਮਜੀਤ ਸਿੰਘ ਦਿਉਲ, ਸਰਪੰਚ ਕਾਰਜ
ਸਿੰਘ ਦਿਉਲ, ਗੁਰਮੁਖ ਸਿੰਘ ਕਲਸੀਆ, ਕਾਮਰੇਡ ਚਮਨ ਲਾਲ ਦਰਾਜਕੇ, ਗੁਰਬਰਿੰਦਰ ਸਿੰਘ
ਭੁੱਚਰ, ਬਲਜੀਤ ਸਿੰੰਘ ਭੰਡਾਲ, ਗੁਰਭੇਜ ਸਿੰਘ ਦਿਉਲ, ਮਹਾਂਬੀਰ ਸਿੰਘ, ਕਾਮਰੇਡ ਅਰਸਾਲ
ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਪਿੰਡ ਕਾਜੀਚੱਕ ਵਿਖੇ ਮੀਟਿੰਗ ਨੂੰ ਬੀਬੀ ਪਰਮਜੀਤ ਕੌਰ ਖਾਲੜਾ ਤੇ
ਨਾਲ ਖੜ੍ਹੇ ਹਰਭੇਜ ਸਿੰੰਘ, ਨਿਰਲੇਪ ਸਿੰੰਘ ਆਦਿ ਤੇ ਹਾਜਰ ਲੋਕਾਂ ਦਾ ਇਕੱਠ।

Please Click here for Share This News

Leave a Reply

Your email address will not be published. Required fields are marked *