best platform for news and views

ਬੀਬੀ ਖਾਲੜਾ ਦੇ ਹੱਕ ਵਿਚ ਭਿੱਖੀਵਿੰਡ ਬਾਜਾਰ ਵਿਖੇ ਕੱਢਿਆ ਰੋਡ ਸ਼ੋਅ

Please Click here for Share This News

ਭਿੱਖੀਵਿੰਡ 12 ਮਈ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪੰਜਾਬ ਏਕਤਾ
ਪਾਰਟੀ ਤੇ ਪੀ.ਡੀ.ਏ ਦੇ ਸਾਂਝੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੱਲ
ਰਹੀ ਲੋਕ ਲਹਿਰ ਅੱਗੇ ਵਿਰੋਧੀ ਟਿਕ ਨਹੀ ਸਕਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ
ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਭਿੱਖੀਵਿੰਡ ਵਿਖੇ ਕੱਢੇ ਗਏ ਰੋਡ ਸ਼ੋਅ ਦੌਰਾਨ
ਪੀ.ਡੀ.ਏ ਦੇ ਆਗੂਆਂ ਕਰਮਜੀਤ ਸਿੰਘ ਦਿਉਲ, ਸਰਪੰਚ ਕਾਰਜ ਸਿੰਘ ਦਿਉਲ, ਗੁਰਬਿੰਦਰ ਸਿੰਘ
ਭੁੱਚਰ, ਕਾਮਰੇਡ ਚਮਨ ਲਾਲ ਦਰਾਜਕੇ, ਸੁਰਿੰਦਰਪ੍ਰੀਤ ਸਿੰਘ ਘਰਿਆਲਾ ਨੇ ਸਾਂਝੇ ਤੌਰ
‘ਤੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਪੰਜਾਬ ਦੇ ਲੋਕ ਇਹਨਾਂ ਸਵਾਰਥੀ ਲੀਡਰਾਂ ਤੋਂ
ਅੱਕ ਚੁੱਕੇ ਹਨ ਅਤੇ ਤੀਜੇ ਬਦਲ ਦੀ ਭਾਲ ਵਿਚ ਹਨ। ਉਹਨਾਂ ਨੇ ਕਿਹਾ ਕਿ ਤੀਜੇ ਬਦਲ
ਵਜੋਂ ਤੇਜੀ ਨਾਲ ਉਭਰ ਰਹੇ ਪੀ.ਡੀ.ਏ ਗਠਜੋੜ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ
ਹਨ। ਇਸ ਮੌਕੇ ਗਠਜੋੜ ਆਗੂਆਂ ਵੱਲੋਂ ਭਿੱਖੀਵਿੰਡ ਬਾਜਾਰ ਵਿਚ ਦੁਕਾਨਦਾਰਾਂ ਤੇ ਲੋਕਾਂ
ਨੂੰ ਮਿਲ ਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ
ਦਲਬੀਰ ਸਿੰਘ ਰੂਪ, ਕੰਵਲਜੀਤ ਸਿੰਘ, ਹਰਜਿੰਦਰ ਸਿੰਘ ਚੂੰਗ, ਰਾਮ ਸਿੰਘ ਧੰੁਨ, ਜਗਰੂਪ
ਸਿੰਘ ਦਿਆਲਪੁਰਾ, ਅਰਸ਼ਬੀਰ ਸਿੰਘ ਨਾਰਲੀ, ਹਰਤੇਜ ਸਿੰਘ ਕਾਜੀਚੱਕ, ਨਿਰਲੇਪ ਸਿੰਘ ਗਿੱਲ
ਕਾਜੀਚੱਕ, ਮਿੰਟੂ ਮਾੜੀਮੇਘਾ, ਸੁਰਜੀਤ ਸਿੰਘ ਭੂਰਾ, ਨਰਬੀਰ ਸਿੰਘ ਸੁੱਗਾ, ਚਮਕੌਰ
ਸਿੰਘ ਬੈਂਕਾ, ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਰਜਿੰਦਰ ਸਿੰਘ ਪੂਹਲਾ, ਗੁਰਸੇਵਕ
ਸਿੰਘ ਆਸਲ, ਹਰਪਾਲ ਸਿੰਘ ਘਰਿਆਲਾ, ਸੁਖਦੇਵ ਸਿੰਘ ਮਾੜੀਮੇਘਾ, ਮਹਿਲ ਸਿੰਘ ਦਿਆਲਪੁਰਾ,
ਸਰਵਨ ਸਿੰਘ ਦਿਆਲਪੁਰਾ ਆਦਿ ਵੱਡੀ ਗਿਣਤੀ ਵਿਚ ਪੰਜਾਬ ਡੈਮੋਕ੍ਰੁੇਟਿਵ ਗਠਜੋੜ ਦੇ ਆਗੂ
ਤੇ ਨੌਜਵਾਨ ਹਾਜਰ ਸਨ।


ਫੋਟੋ ਕੈਪਸ਼ਨ :- ਭਿੱਖੀਵਿੰਡ ਵਿਖੇ ਦੁਕਾਨਦਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ
ਪੀ.ਡੀ.ਏ ਦੇ ਆਗੂ ਕਰਮਜੀਤ ਸਿੰਘ ਦਿਉਲ, ਗੁਰਬਿੰਦਰ ਸਿੰਘ ਭੁੱਚਰ, ਕਾਮਰੇਡ ਚਮਨ ਲਾਲ,
ਸੁਰਿੰਦਰਪ੍ਰੀਤ ਸਿੰਘ ਘਰਿਆਲਾ ਆਦਿ।

Please Click here for Share This News

Leave a Reply

Your email address will not be published. Required fields are marked *