best platform for news and views

ਬੀਬੀ ਖਾਲੜਾ ਦੇ ਹੱਕ ‘ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

Please Click here for Share This News

ਭਿੱਖੀਵਿੰਡ 23 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ
ਪੰਜਾਬ ਜਮਹੂਰੀ ਗਠਜੋੜ ਦੇ ਸਾਂਝੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੀ ਜਿੱਤ ਨੂੰ
ਯਕੀਨੀ ਬਣਾਉਣ ਲਈ ਪੰਜਾਬ ਏਕਤਾ ਪਾਰਟੀ ਦੇ ਆਗੂਆਂ ਨੰਬਰਦਾਰ ਚਮਕੌਰ ਸਿੰਘ ਬੈਂਕਾ,
ਨਰਬੀਰ ਸਿੰਘ ਸੁੱਗਾ, ਸੁਰਜੀਤ ਸਿੰਘ, ਸਰਬਜੀਤ ਸਿੰਘ ਸ਼ੱਬਾ, ਹਰਜਿੰਦਰ ਸਿੰਘ ਕਾਲਾ,
ਗੁਰਦੇਵ ਸਿੰਘ, ਨੰਬਰਦਾਰ ਪਿਆਰਾ ਸਿੰਘ, ਸਾਹਿਬ ਸਿੰਘ, ਗੁਰਫਤਿਹ ਸਿੰਘ ਆਦਿ ਆਗੂਆਂ
ਵੱਲੋਂ ਪਿੰਡ ਬਲ੍ਹੇਰ, ਬੈਂਕਾ, ਸੁੱਗਾ ਆਦਿ ਵਿਖੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਕੇ
ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ। ਪ੍ਰੈਸ ਨਾਲ ਗੱਲਬਾਤ
ਕਰਦਿਆਂ ਨੰਬਰਦਾਰ ਚਮਕੌਰ ਸਿੰਘ ਬੈਂਕਾ ਤੇ ਨਰਬੀਰ ਸਿੰਘ ਸੁੱਗਾ ਨੇ ਕਿਹਾ ਕਿ ਲੋਕ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਵੇਖਦੇ ਹੋਏ ਬੀਬੀ ਪਰਮਜੀਤ ਕੌਰ
ਖਾਲੜਾ ਨੂੰ ਜਿਤਾਉਣ ਲਈ ਉਤਾਵਲੇ ਹਨ। ਉਹਨਾਂ ਨੇ ਦੇਸ਼ ਦੀ ਰੀੜ ਦੀ ਹੱਡੀ ਨੌਜਵਾਨਾਂ
ਨੂੰ ਅਪੀਲ ਕੀਤੀ ਕਿ ਉਹ ਬੀਬੀ ਪਰਮਜੀਤ ਕੌਰ ਖਾਲੜਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ
ਦਿਨ-ਰਾਤ ਇਕ ਕਰ ਦੇਣ ਤਾਂ ਜੋ ਬੀਬੀ ਖਾਲੜਾ ਮਨੁੱਖੀ ਹੱਕਾਂ ਦੀ ਆਵਾਜ ਨੂੰ ਸੰਸਦ ਵਿਚ
ਪਹੰੁਚਾ ਸਕਣ।


ਫੋਟੋ ਕੈਪਸ਼ਨ :- ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ
ਨੰਬਰਦਾਰ ਚਮਕੌਰ ਸਿੰਘ ਬੈਂਕਾ, ਨਰਬੀਰ ਸਿੰਘ ਸੁੱਗਾ।

Please Click here for Share This News

Leave a Reply

Your email address will not be published. Required fields are marked *