ਬਠਿੰਡਾ : ਮਾਲਵੇ ਦਾ ਪ੍ਰਸਿੱਧ ਗਾਇਕ ਪਰਮਿੰਦਰ ਸਿੱਧੂ ਦੋ ਕੁ ਸਾਲ ਪਹਿਲਾਂ ਆਪਣੇ ਬਿੱਲੀ ਵਾਲੇ ਵਾਲੇ ਗੀਤ ਨਾਲ ਪੰਜਾਬੀ ਸੰਗੀਤ ਜਗਤ ਵਿਚ ਕਾਫੀ ਚਰਚਾ ਵਿਚ ਰਿਹਾ ਹੈ। ਅੱਜਕੱਲ ਫਿਰ ਪਰਮਿੰਦਰ ਸਿੱਧੂ ਆਪਣੇ ਨਵੇਂ ਗੀਤ ‘ਜਹਾਜ’ ਨਾਲ ਪੰਜਾਬੀ ਸੰਗੀਤ ਵਿਚ ਚਰਚਾ ਵਿਚ ਹੈ। ਉਸਦਾ ਨਵਾਂ ਸਿੰਗਲ ਟਰੈਕ ‘ਜਹਾਜ’ ਪ੍ਰਸਿੱਧ ਗਾਇਕ ਬੱਬੂ ਮਾਨ ਦੀ ਸਰਪ੍ਰਸਤੀ ਹੇਠ ਅੱਜ ਰਿਲੀਜ ਕੀਤਾ ਜਾ ਰਿਹਾ ਹੈ। ਸੰਗੀਤ ਜਗਤ ਵਿਚ ਕਾਫੀ ਚਰਚਾ ਹੈ ਕਿ ਪਰਮਿੰਦਰ ਸਿੱਧੂ ਦਾ ਇਹ ਨਵਾਂ ਸਿੰਗਲ ਟਰੈਕ ਪੰਜਾਬੀ ਸੰਗੀਤ ਵਿਚ ਨਵੀਆਂ ਪੈੜਾਂ ਪਾਏਗਾ। ਸੋ ਬਿੱਲੀ ਵਾਲੇ ਪਰਮਿੰਦਰ ਸਿੱਧੂ ਦਾ ਜਹਾਜ ਅੱਜ ਪੰਜਾਬੀ ਸੰਗੀਤ ਲਈ ਉਡਾਣ ਭਰੇਗਾ ਅਤੇ ਇਹ ਕਿੰਨੀ ਕੁ ਉਚਾਈ ਤੱਕ ਪਹੁੰਚਦਾ ਹੈ, ਇਹ ਸਮਾਂ ਦੱਸੇਗਾ, ਪਰ ਪੰਜਾਬੀ ਪਿਆਰਿਆਂ ਦੀਆਂ ਸੁਭ ਇੱਛਾਵਾਂ ਪਰਮਿੰਦਰ ਸਿੱਧੂ ਦੇ ਨਾਲ ਹਨ।