best platform for news and views

ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ ਪਾਵਰਕਾਮ ਭਿੱਖੀਵਿੰਡ ਦੀ ਵੱਡੀ ਕਾਰਵਾਈ

Please Click here for Share This News

ਭਿੱਖੀਵਿੰਡ 29 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਮੁੱਖ ਮੰਤਰੀ ਪੰਜਾਬ ਕੈਪਟਨ
ਅਮਰਿੰਦਰ ਸਿੰਘ ਤੇ ਪਾਵਰਕਾਮ ਪੰਜਾਬ ਦੇ ਚੇਅਰਮੈਂਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਬ
ਡਵੀਜਨ ਭਿੱਖੀਵਿੰਡ ਅਧੀਨ ਆਉਦੇਂ ਵੱਖ-ਵੱਖ ਪਿੰਡਾਂ ਵਿਚ ਵੱਡੇ ਪੱਧਰ ‘ਤੇ ਹੰੁਦੀ
ਬਿਜਲੀ ਦੀ ਚੋਰੀ ਨੂੰ ਰੋਕਣ ਲਈ ਪਾਵਰਕਾਮ ਭਿੱਖੀਵਿੰਡ ਦੇ ਐਕਸੀਅਨ ਮਨੋਹਰ ਸਿੰਘ ਦੀ
ਅਗਵਾਈ ਹੇਠ ਪਾਵਰਕਾਮ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿੰਡਾਂ ਵਿਚ ਜਾ ਕੇ ਕੀਤੀ ਜਾ
ਰਹੀ ਕਾਰਵਾਈ ਨਾਲ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਪਿੰਡ ਮਾੜੀ ਗੋੜ ਸਿੰਘ ਵਿਖੇ
ਰਾਤ 8 ਵਜੇ ਦੇ ਦਰਮਿਆਨ ਬਿਜਲੀ ਚੋਰੀ ਰੋਕਣ ਸੰਬੰਧੀ ਕੀਤੇ ਜਾ ਰਹੇ ਅਪ੍ਰੇਸ਼ਨ ਦੌਰਾਨ
ਹਾਜਰ ਐਕਸੀਅਨ ਮਨੋਹਰ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਸਬ ਡਵੀਜਨ ਭਿੱਖੀਵਿੰਡ
ਅਧੀਨ ਵੱਖ-ਵੱਖ ਪਿੰਡਾਂ ਵਿਚ ਅੱਧ ਤੋਂ ਵੱਧ ਬਿਜਲੀ ਚੋਰੀ ਹੋ ਰਹੀ ਸੀ, ਜਿਸ ਨੂੰ ਲੈ
ਕੇ ਪਾਵਰਕਾਮ ਮਹਿਕਮੇ ਵੱਲੋਂ ਵੱਡੀ ਪੱਧਰ ‘ਤੇ ਕਾਰਵਾਈ ਕਰਦਿਆਂ ਬਿਜਲੀ ਚੋਰੀ ਕਰਨ
ਵਾਲਿਆਂ ਕੋਲੋਂ 30 ਲੱਖ ਰੁਪਏ ਦੇ ਕਰੀਬ ਜੁਰਮਾਨਾ ਪਾਇਆ ਜਾ ਚੁੱਕਾ ਅਤੇ ਬਹੁਤ ਸਾਰੀਆਂ
ਕੰੁਡੀਆਂ ਫੜੀਆਂ ਜਾ ਚੁੱਕੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਸੁਪਨਾ
ਹੈ ਕਿ ਸਮੁੱਚਾ ਪੰਜਾਬ ਚੋਰੀ ਮੁਕਤ ਸੂਬਾ ਹੋਣਾ ਚਾਹੀਦਾ, ਜਿਸ ਤਹਿਤ ਪਾਵਰਕਾਮ ਦੇ ਉੱਚ
ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ ਹੇਠ ਪਿੰਡਾਂ, ਸ਼ਹਿਰਾਂ ਵਿਚ ਬਿਜਲੀ ਚੋਰੀ ਖਿਲਾਫ
ਕਾਰਵਾਈ ਕੀਤੀ ਜਾ ਰਹੀ, ਜਿਸ ਵਿਚ ਮਹਿਕਮੇ ਨੂੰ ਸਫਲਤਾ ਪ੍ਰਾਪਤ ਹੋ ਰਹੀ ਹੈ। ਪਿੰਡਾਂ
ਵਿਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤੇ ਜਾਣ ਸੰਬੰਧੀ ਪੁੱਛੇ ਜਾਣ ‘ਤੇ ਐਕਸੀਅਨ
ਮਨੋਹਰ ਸਿੰਘ ਨੇ ਕਿਹਾ ਕਿ ਇਕ-ਦੋ ਪਿੰਡਾਂ ਵਿਚ ਮਾੜਾ-ਮੋਟਾ ਵਿਰੋਧ ਜਰੂਰ ਹੋਇਆ, ਪਰ
ਮਹਿਕਮੇ ਦੀ ਕਾਰਵਾਈ ਨੂੰ ਜਾਇਜ ਸਮਝਦੇ ਹੋਏ ਉਹਨਾਂ ਵਿਰੋਧ ਛੱਡ ਦਿੱਤਾ। ਇਸ ਮੌਕੇ
ਐਸ.ਡੀ.ੳ ਭਿੱਖੀਵਿੰਡ ਬੂਟਾ ਰਾਮ, ਐਸ.ਡੀ.ੳ ਖਾਲੜਾ ਸੂਰਜ ਪ੍ਰਕਾਸ਼, ਐਸ.ਡੀ.ੳ ਅਮਰਕੋਟ
ਪੂਰਨ ਸਿੰਘ ਮਾੜੀਮੇਘਾ, ਜੇ.ਈ ਹੀਰਾ ਸਿੰਘ, ਜੇ.ਈ ਹਰਜਿੰਦਰ ਸਿੰਘ, ਜੇ.ਈ ਕਾਹਨ ਚੰਦ,
ਜੇ.ਈ ਸੁਖਵਿੰਦਰ ਸਿੰਘ, ਜੇ.ਈ ਗੁਰਬਚਨ ਸਿੰਘ, ਜੇ.ਈ ਤੀਰਥ ਸਿੰਘ, ਮੀਟਰ ਰੀਡਰ
ਲਖਵਿੰਦਰ ਸਿੰਘ, ਲਾਇਨਮੈਨ ਲਖਵਿੰਦਰ ਸਿੰੰਘ, ਲਾਇਨਮੈਨ ਹਰਜਿੰਦਰ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਪਿੰਡ ਮਾੜੀਗੋੜ ਸਿੰਘ ਵਿਖੇ ਬਿਜਲੀ ਚੋਰੀ ਕਰਨ ਵਾਲਿਆਂ ਖਿਲਾਫ
ਕਾਰਵਾਈ ਕਰਦੇ ਹੋਏ ਬਿਜਲੀ ਮੁਲਾਜਮ। ਗੱਲਬਾਤ ਕਰਦੇ ਐਕਸੀਅਨ ਮਨੋਹਰ ਸਿੰਘ।

Please Click here for Share This News

Leave a Reply

Your email address will not be published.