
ਬਰਨਾਲਾ,(ਰਕੇਸ ਕਮਾਰ ਗੋਇਲ):ਆਗਾਮੀ 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨਸਭਾ ਚੋਣਾਂ-2017 ਸਬੰਧੀ ਇੱਕ ਜਰੂਰੀ ਹੁਕਮ ਜਾਰੀ ਕਰਦਿਆਂ ਜਿਲਾ ਚੋਣ ਅਫ਼ਸਰਬਰਨਾਲਾ ਸ. ਅਮਰ ਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 102-ਭਦੌੜ, 103-ਬਰਨਾਲਾ ਅਤੇ 104-ਮਹਿਲ ਕਲਾਂ ਵਿੱਚ ਆਏ ਹੋਏ ਵੱਖ–ਵੱਖ ਸਿਆਸੀਪਾਰਟੀਆਂ ਦੇ ਆਗੂ ਅਤੇ ਵਰਕਰ ਜੋ ਕਿ ਇਹਨਾਂ ਹਲਕਿਆਂ ਵਿੱਚ ਚੋਣ ਪ੍ਰਚਾਰ ਵਿੱਚ ਜੁਟੇਹੋਏ ਹਨ, ਉਹਨਾਂ ਨੂੰ ਚੋਣਾਂ ਖਤਮ ਹੋਣ (ਜੋ ਕਿ 4 ਫਰਵਰੀ ਸ਼ਾਮ 5 ਵਜੇ ਤੱਕ) ਤੋਂ 48ਘੰਟੇ ਪਹਿਲਾਂ ਸਬੰਧਤ ਹਲਕਿਆਂ ਨੂੰ ਛੱਡਣਾ ਲਾਜ਼ਮੀ ਹੋਵੇਗਾ। ਉਹਨਾਂ ਹੁਕਮ ਜਾਰੀਕਰਦਿਆਂ ਕਿਹਾ ਕਿ ਚੁਣੇ ਹੋਏ ਮੈਂਬਰ ਪਾਰਲੀਮੈਂਟ/ਵਿਧਾਇਕ ਭਾਵੇ ਉਹ ਇਹਨਾਂ ਹਲਕਿਆਂਦੇ ਵਸਨੀਕ ਨਹੀਂ ਹਨ, ਉਹ ਇਹਨਾਂ ਹਲਕਿਆਂ ਵਿੱਚ ਰਹਿ ਸਕਦੇ ਹਨ, ਪਰੰਤੂ ਇਹਨਾਂ48 ਘੰਟਿਆਂ ਦੌਰਾਨ ਉਹ ਕਿਸੇ ਤਰ•ਾਂ ਦਾ ਵੀ ਚੋਣ ਪ੍ਰਚਾਰ ਨਹੀਂ ਕਰ ਸਕਣਗੇ।
ਇਸ ਦੇ ਨਾਲ ਹੀ ਸ. ਅਮਰ ਪ੍ਰਤਾਪ ਸਿੰਘ ਵਿਰਕ ਨੇ ਇੱਕ ਹੋਰ ਹੁਕਮ ਜਾਰੀ ਕਰਦਿਆਂਦੱਸਿਆ ਕਿ ਇਹਨਾਂ 48 ਘੰਟਿਆਂ ਦੌਰਾਨ ਜਿਲ•ੇ ਦੇ ਤਿੰਨੋ ਵਿਧਾਨ ਸਭਾ ਹਲਕਿਆਂਵਿੱਚ ਕਿਸੇ ਤਰ•ਾਂ ਦੇ ਵੀ ਲਾਉਡ ਸਪੀਕਰ ਚਲਾਉਣ ਤੇ ਵੀ ਪਾਬੰਦੀ ਰਹੇਗੀ। ਉਹਨਾਂਇਹ ਵੀ ਹੁਕਮ ਜਾਰੀ ਕੀਤੇ ਕਿ ਕਿਸੇ ਤਰ•ਾਂ ਦੇ ਅਤੇ ਕਿਸੇ ਵੀ ਸਮੇਂ ਕੀਤੇ ਹੋਏ ਚੋਣਸਰਵੇਖਣ/ਸਰਵੇ ਦੇ ਨਤੀਜਿਆਂ ਨੂੰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਵਿੱਚ ਪ੍ਰਕਾਸ਼ਿਤ/ਪ੍ਰਚਾਰ ਦੀ 48 ਘੰਟਿਆਂ ਦੌਰਾਨ ਪੂਰਨ ਤੌਰ ਤੇ ਪਾਬੰਦੀ ਹੋਵੇਗੀ।
ਇਹ ਸਾਰੇ ਹੁਕਮ ਚੋਣਾਂ ਖਤਮ ਹੋਣ (ਜੋ ਕਿ 4 ਫਰਵਰੀ ਸ਼ਾਮ 5 ਵਜੇ ਤੱਕ) ਤੋਂ 48 ਘੰਟੇਪਹਿਲਾਂ ਤੱਕ ਜਾਰੀ ਰਹਿਣਗੇ। ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਇਹ ਸਾਰੇ ਹੁਕਮ ਚੋਣਾਂ ਖਤਮ ਹੋਣ (ਜੋ ਕਿ 4 ਫਰਵਰੀ ਸ਼ਾਮ 5 ਵਜੇ ਤੱਕ) ਤੋਂ 48 ਘੰਟੇਪਹਿਲਾਂ ਤੱਕ ਜਾਰੀ ਰਹਿਣਗੇ। ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ