best platform for news and views

ਬਾਲ ਮਜਦੂਰੀ  ਦੇ ਮੁਕੰਮਲ ਖਾਤਮੇ ਵਿਰੁੱਧ 12 ਜੂਨ ਤੋਂ 21 ਜੂਨ ਤੱਕ ਰਾਜ ਪੱਧਰੀ ਮੁਹਿੰਮ ਚਲਾਏ ਜਾਵੇਗੀ: ਬਲਬੀਰ ਸਿੰਘ ਸਿੱਧੂ

Please Click here for Share This News

ਚੰਡੀਗੜ•, 12 ਜੂਨ:
ਪੰਜਾਬ ਵਿਚ ਬਾਲ ਮਜਦੂਰੀ ਦੇ ਜੜੋਂ ਖਾਤਮੇ ਲਈ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਵਿਭਾਗ ਦੇ ਸਹਾਇਕ ਕਿਰਤ ਕਮਿਸ਼ਨਰਾਂ ਡਿਪਟੀ ਡਾਇਰੈਕਟਰ ਫੈਕਟਰੀਜ਼ ਨੂੰ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ ਕਿ ‘ਬਾਲ ਮਜਦੂਰੀ ਵਿਰੁੱਧ ਵਿਸ਼ਵ ਦਿਵਸ’ ਦੇ ਮੌਕੇ ‘ਤੇ ਪੂਰੇ ਸੂਬੇ ਵਿਚ ਬੱਚਿਆਂ ਦੀ ਸੁਰੱਖਿਆ ਤੇ ਅਧਿਕਾਰਾਂ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਇਸ ਮੁਹਿੰਮ ਅਧੀਨ ਬਾਲ ਤੇ ਕਿਸ਼ੋਰ ਮਜਦੂਰੀ ਪ੍ਰਥਾ ਦੇ ਵਿਰੁੱਧ 12 ਜੂਨ ਤੋਂ 21 ਜੂਨ ਤੱਕ ਜਿਹੜੇ ਅਦਾਰੇ ਬਾਲ ਮਜਦੂਰੀ ਕਰਵਾਉਂਦੇ ਫੜੇ• ਜਾਦੇਂ ਹਨ ਉਨ•ਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 12 ਜੂਨ ਨੂੰ ਦੁਨਿਆ ਭਰ ਵਿਚ ‘ਬਾਲ ਮਜਦੂਰੀ ਵਿਰੁੱਧ ਵਿਸ਼ਵ ਦਿਵਸ’ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਹੈ ਕਿ 14 ਸਾਲ ਤੋਂ ਛੋਟੀ ਉਮਰ ਦੇ ਬੱਚੇ ਕਿਸੇ ਫੈਕਟਰੀ, ਦੁਕਾਨ ਜਾਂ ਕਿਸੇ ਹੋਰ ਖਤਰਨਾਕ ਅਦਾਰੇ ਵਿਚ ਕੰਮ ਨਾ ਕਰਨ। “ਚਾਈਲਡ ਐਂਡ ਅਡੋਲੋਸੈਂਟ ਲੇਬਰ ( ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ) ਐਕਟ 1986” ਅਨੁਸਾਰ ਕੇਂਦਰ ਸਰਕਾਰ ਵਲੋਂ ਸਟੈਂਡਿੰਗ Àਪਰੇਟਿੰਗ ਪ੍ਰੋਸੀਜਰ ਜਾਰੀ ਕਰਦੇ ਹੋਏ ਜਿਲ•ਾ ਪੱਧਰ ‘ਤੇ ਜਿਲ•ਾ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਸਰਕਾਰ ਵਲੋਂ ਟਾਸਕ ਫੋਰਸ ਵਿੱਚ ਕਿਰਤ ਵਿਭਾਗ, ਸਿਹਤ ਵਿਭਾਗ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਬਤੋਰ ਮੈਂਬਰ ਸਾਮਿਲ ਕੀਤੇ ਗਏ ਹਨ। ਇਨ•ਾਂ ਵਿਭਾਗਾਂ ਵਲੋਂ ਮਿਲ ਕੇ ਸੰਯੁਕਤ ਤੋਰ ਤੇ ਛਾਪੇਮਾਰੀ ਕੀਤੀ ਜਾਂਦੀ ਹੈ।
ਕਿਰਤ ਮੰਤਰੀ ਨੇ ਅੱਗੇ ਦੱਸਿਆ ਕਿ ਜਿਲ•ਾ ਟਾਸਕ ਫੋਰਸ ਨੂੰ ਸਖਤ ਹਦਾਇਤਾਂ ਕੀਤੀ ਗਈਆਂ ਹਨ ਕਿ  ਸਟੈਂਡਿੰਗ Àਪਰੇਟਿੰਗ ਪ੍ਰੋਸੀਜਰ ਤੇ ਅਮਲ ਕਰਦੇ ਹੋਏ ਰਾਜ ਦੇ ਸਾਰੇ ਖਤਰਨਾਕ ਅਤੇ ਗੈਰ-ਖਤਰਨਾਕ ਅਦਾਰਿਆਂ ਵਿੱਚੋਂ ਸੰਪੂਰਣ ਤੋਰ ਤੇ ਬਾਲ ਮਜਦੂਰੀ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ।ਜਿਸ ਲਈ ਸੂਬਾ ਪੱਧਰੀ ਮੁਹਿੰਮ ਤਹਿਤ ਸੂਬੇ ਵਿਚ 12 ਜੂਨ ਤੋਂ 21 ਜੂਨ ਦੌਰਾਨ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾ ਜਾਂ ਕਿਸੇ ਐਨ.ਜੀ.À ਵਲੋਂ ਕੀਤੇ ਗਏ ਸਰਵੇ ਦੇ ਅਧਾਰ ਤੇ ਬਾਲ ਮਜਦੂਰੀ ਰੈਸਕੀਊ Àਪਰੇਸ਼ਨ ਕੀਤੇ ਜਾਣ।
ਉਨ•ਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਛੁਡਾਏ ਗਏ ਬਾਲ ਮਜਦੂਰਾਂ ਨੂੰ ਮੈਡੀਕਲ ਕਰਵਾਉਣ ਉਪਰੰਤ ਬਾਲ ਭਲਾਈ ਕਮੇਟੀ ਨੂੰ ਸੋਂਪ ਦਿੱਤਾ ਜਾਂਦਾ ਹੈ। ਪਿਛਲੇ 2 ਸਾਲਾਂ ਦੌਰਾਨ ਕੁੱਲ  25,066 ਛਾਪੇਮਾਰੀਆਂ ਕੀਤੀਆਂ ਗਈਆਂ ਅਤੇ ਕੁੱਲ  612 ਬੱਚੇ ਰੈਸਕੀਊ ਕਰਵਾਏ ਗਏ ਅਤੇ ਦੋਸ਼ਿਆਂ ‘ਤੇ 22,11,200  ਰੁਪਏ ਦਾ ਜੁਰਮਾਨਾ 2 ਸਾਲਾਂ ਵਿੱਚ ਕੀਤਾ ਗਿਆ।
ਉਨ•ਾਂ ਅੱਗੇ ਦੱਸਿਆ ਕਿ ਬਾਲ ਮਜਦੂਰੀ ਨੂੰ ਖਤਮ ਕਰਨ ਲਈ ਜਿਲ•ਾ ਪੱਧਰ ਤੇ ਜਾਗਰੂਕਤਾ ਕੈਂਪ ਲਗਾਏ ਜਾਂਦੇ ਹਨ। ਵਿਭਾਗ ਵਲੋਂ 3 ਜਿਲਿ•ਆ ਵਿਚ ਰੈਸਕੀਊ ਕੀਤੇ ਗਏ ਬਾਲ ਮਜਦੂਰਾ ਲਈ ਨੈਸਨਲ ਚਾਈਲਡ ਲੇਬਰ ਪ੍ਰੋਜੈਕਟ ਅਧੀਨ 97 ਸਕੂਲ ਖੋਲੇ ਗਏ ਹਨ। ਇਨ•ਾਂ ਸਕੂਲਾਂ ਵਿਚ ਪੜਾਈ ਦੇ ਨਾਲ ਨਾਲ ਸਕਿਲ ਡਿਵੈਲਪਮੈਂਟ ਦੀ ਟ੍ਰੇÎਨਿੰਗ ਵੀ ਦਿੱਤੀ ਜਾਂਦੀ ਹੈ।

Please Click here for Share This News

Leave a Reply

Your email address will not be published. Required fields are marked *