best platform for news and views

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੈਕਟਰੀ ਦੇ ਅਹੁਦੇ ਲਈ ਚੋਣ 6 ਅਪ੍ਰੈਲ ਨੂੰ

Please Click here for Share This News

ਧੂਰੀ, 22 ਮਾਰਚ (ਮਹੇਸ਼) – ਬਾਰ ਐਸੋਸੀਏਸ਼ਨ ਧੂਰੀ ਦੀਆਂ 6 ਅਪ੍ਰੈਲ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਜਿੱਥੇ ਪ੍ਰਧਾਨਗੀ ਅਤੇ ਸੈਕਟਰੀ ਵਜੋਂ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਉੱਥੇ ਹੀ ਮੀਤ ਪ੍ਰਧਾਨ ਅਤੇ ਜੁਆਇੰਟ ਸੈਕਟਰੀ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਕਮ ਰਿਟਰਨਿੰਗ ਅਫ਼ਸਰ ਅਸ਼ਵਨੀ ਕੌਸ਼ਲ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਧੂਰੀ ਦੀਆਂ 6 ਅਪ੍ਰੈਲ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਪ੍ਰਧਾਨਗੀ ਦੇ ਅਹੁਦੇ ਲਈ ਐਡਵੋਕੇਟ ਅਮਨਜੀਤ ਸਿੰਘ ਭਸੌੜ ਤੇ ਗਾਂਧੀ ਸਿੰਘ ਵੱਲੋਂ ਅਤੇ ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਰੋਮਰ ਕਪੂਰ ਅਤੇ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ ਹੈ, ਜਦੋਂ ਕਿ ਸਰਬਸੰਮਤੀ ਨਾਲ ਐਡਵੋਕੇਟ ਰਮਨਦੀਪ ਸਿੰਘ ਸਿੱਧੂ ਨੂੰ ਮੀਤ ਪ੍ਰਧਾਨ ਅਤੇ ਚਮਨਦੀਪ ਕੌਰ ਕੋਹਲੀ ਨੂੰ ਜੁਆਇੰਟ ਸੈਕਟਰੀ ਵਜੋਂ ਚੁਣ ਲਿਆ ਗਿਆ ਹੈ। ਉਨ•ਾਂ ਦੱਸਿਆ ਕਿ ਪ੍ਰਧਾਨਗੀ ਅਤੇ ਸੈਕਟਰੀ ਦੀ ਚੋਣ 6 ਅਪ੍ਰੈਲ ਨੂੰ ਵੋਟਿੰਗ ਪ੍ਰਕ੍ਰਿਆ ਰਾਹੀਂ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਸ਼ਮਸ਼ਾਦ ਚਿਸ਼ਤੀ, ਐਸ.ਕੇ. ਸ਼ੌਰੀ, ਵਕੀਲ ਖਾਂ, ਰਣਵੀਰ ਸਿੰਘ ਸੋਢੀ ਤੇ ਹਰਫੂਲ ਚੌਧਰੀ ਵੀ ਹਾਜ਼ਰ ਸਨ।

ਕੈਪਸ਼ਨ- ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਸ਼ਵਨੀ ਕੌਸ਼ਲ, ਨਾਲ ਨਵੇਂ ਚੁਣੇ ਅਹੁਦੇਦਾਰ ਤੇ ਹੋਰ ਵਕੀਲ ਭਾਈਚਾਰਾ

Please Click here for Share This News

Leave a Reply

Your email address will not be published. Required fields are marked *