ਧੂਰੀ, 13 ਮਈ (ਮਹੇਸ਼ ਜਿੰਦਲ) – ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿਕੀ ਪਰੋਚਾ ਦੀ ਅਗਵਾਈ ਹੇਠ ਭਾਰਤ ਰਤਨ ਡਾ.ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 10ਵਾਂ ਵਿਸ਼ਾਲ ਸੰਮੇਲਨ ਕਰਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਪਰਮਿੰਦਰ ਸਿੰਘ ਢੀਂਡਸਾ ਦੇ ਸਹੁਰਾ ਕੰਵਰਦੀਪ ਸਿੰਘ ਸੰਧੂ, ਅਮਨਵੀਰ ਸਿੰਘ ਚੈਰੀ ਅਤੇ ਵਿਕੀ ਪਰੋਚਾ ਆਦਿ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜਿੱਥੇ ਰੋਹਿਤ ਬਾਲੀਆ ਅਤੇ ਪ੍ਰਿਆਂਸ਼ੂ ਗੋਰੀ ਵੱਲੋਂ ਬਾਬਾ ਸਾਹਿਬ ਦਾ ਗੁਣਗਾਨ ਕੀਤਾ ਗਿਆ ਉੱਥੇ ਮੁੱਖ ਬੁਲਾਰੇ ਡੀ.ਡੀ.ਕਲਿਆਣੀ ਅੰਮ੍ਰਿਤਸਰ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਬਾਰੇ ਚਾਨਣਾ ਪਾਉਂਦਿਆਂ ਉਨ•ਾਂ ਵੱਲੋਂ ਦਿਖਾਏ ਗਏ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਸਮਾਗਮ ਉਪਰੰਤ ਵਿਕੀ ਪਰੋਚਾ ਵੱਲੋਂ ਆਪਣੇ ਸਮਰਥਕਾਂ ਨੂੰ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਕੰਵਰਦੀਪ ਸਿੰਘ ਸੰਧੂ ਅਤੇ ਅਮਨਵੀਰ ਸਿੰਘ ਚੈਰੀ ਵੱਲੋਂ ਵਿਕੀ ਪਰੋਚਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਐੱਸ.ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਅਜੈ ਕੁਮਾਰ ਨੂੰ ਐੱਸ.ਸੀ ਵਿੰਗ ਦਾ ਸ਼ਹਿਰੀ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਨਿਯੁਕਤ ਕਰਨ ਸਮੇਤ ਜ਼ਿਲ•ਾ ਸੰਗਰੂਰ ਅੰਦਰ ਸੰਗਠਨ ਦੇ 70 ਅਹੁਦੇਦਾਰਾਂ ਦੀਆਂ ਐੱਸ.ਸੀ ਵਿੰਗ ਦੀਆਂ ਨਿਯੁਕਤੀਆਂ ਕਰਦਿਆਂ ਅਹੁਦੇਦਾਰਾਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਸ੍ਰ.ਸੰਧੂ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸ੍ਰ.ਢੀਂਡਸਾ ਨੂੰ ਵੋਟ ਪਾ ਕੇ ਕੇਂਦਰ ‘ਚ ਮੋਦੀ ਸਰਕਾਰ ਦੇ ਹੱਥ ਮਜ਼ਬੂਤ ਕਰਨ। ਇਸ ਮੌਕੇ ਕੌਂਸਲਰ ਅਜੇ ਪਰੋਚਾ, ਦਰਸ਼ਨ ਸਿੰਘ , ਜਰਨੈਲ ਸਿੰਘ, ਸ਼ੇਰ ਸਿੰਘ, ਅਜਮੇਰ ਸਿੰਘ, ਅਜੈਬ ਸਿੰਘ, ਸੇਵਾਮੁਕਤ ਕੈਪਟਨ ਦੀਦਾਰ ਸਿੰਘ, ਜਗਸੀਰ ਸਿੰਘ ਖੇੜੀ, ਬਲਵਿੰਦਰ ਸਿੰਘ ਮਾਝੀ, ਵਿਨੋਦ ਚੰਡਾਲ, ਰਵਿੰਦਰ ਰਾਜਨ, ਹੈਪੀ ਲੰਕੇਸ਼, ਸੰਨੀ ਤੇ ਸੰਜੀਵ ਕੁਮਾਰ ਵੀ ਹਾਜ਼ਰ ਸਨ।
ਕੈਪਸ਼ਨ – ਸਮਾਗਮ ਦੌਰਾਨ ਅਹੁਦੇਦਾਰਾਂ ਨੂੰ ਸਿਰੋਪਾਓ ਭੇਟ ਕਰਨ ਮੌਕੇ ਦੀ ਤਸਵੀਰ