best platform for news and views

ਬਾਬਾ ਰੋਡੇ ਸ਼ਾਹ ਤੇ ਬੀਬੀ ਫਾਤਿਮਾ ਜੀ ਦਾ ਸਲਾਨਾ ਮੇਲਾ ਤੇ ਭੰਡਾਰਾ ਸ਼ਰਧਾ ਨਾਲ ਕਰਵਾਇਆ

Please Click here for Share This News

ਮਾਛੀਵਾੜਾ ਸਾਹਿਬ, 16 ਮਈ (ਹਰਪ੍ਰੀਤ ਸਿੰਘ ਕੈਲੇ) – ਇੱਥੋਂ 7 ਕਿਲੋਮੀਟਰ ਦੂਰ ਪਿੰਡ ਰਾਏਪੁਰ ਬੇਟ ਵਿਖੇ ਸਥਿਤ ਬਾਬਾ ਰੋਡੇ ਸ਼ਾਹ ਜੀ ਤੇ ਬੀਬੀ ਫਾਤਿਮਾ ਜੀ ਦੇ ਪਵਿੱਤਰ ਸਥਾਨ ਤੇ ਸਲਾਨਾ 17ਵਾਂ ਮੇਲਾ ਤੇ ਭੰਡਾਰਾ ਗਰਾਮ ਪੰਚਾਇਤ ਰਾਏਪੁਰ ਬੇਟ, ਪੰਜੇਟਾ, ਕੂੰਮ ਖੁਰਦ ਤੇ ਇਲਾਵਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਦੂਰ ਦੁਰਾਡੇ ਤੋਂ ਪੁੱਜੀਆਂ ਸੰਗਤਾਂ ਨੇ ਦਰਗਾਹ ਤੇ ਸਿਜਦਾ ਕੀਤਾ ਤੇ ਆਪਣੀਆਂ ਮੰਨਤਾ ਪੂਰੀਆਂ ਕੀਤੀਆਂ।
ਮੇਲੇ ਦੇ ਪ੍ਰਬੰਧਕ ਧਰਮਵੀਰ ਧੰਮੀ ਨੇ ਦੱਸਿਆ ਕਿ ਇਸ ਮੌਕੇ ਚਾਦਰ ਅਤੇ ਝੰਡਾ ਚੜ•ਾਉਣ ਦੀ ਰਸਮ ਗੱਦੀ ਨਸ਼ੀਨ ਬੀਬੀ ਸੁਰਜੀਤ ਕੌਰ ਤੇ ਹਰਜੀਤ ਸਿੰਘ ਅਤੇ ਮੁੱਖ ਮਹਿਮਾਨ ਕੁਲਰਾਜ ਸਿੰਘ ਬੰਟੀ ਨੇ ਅਦਾ ਕੀਤੀ ਅਤੇ ਲੰਗਰ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕੱਲ 15 ਮਈ ਦੀ ਰਾਤ ਨੂੰ ਸੁਰਿੰਦਰ ਸੈਂਪਲੇ ਮਿਊਜ਼ੀਕਲ ਗਰੁੱਪ ਸੇਖਾਂ ਮਾਜਰਾ ਵਾਲਿਆਂ ਵੱਲੋਂ ਧਾਰਮਿਕ ਨਾਟਕ ਪੇਸ਼ ਕੀਤਾ ਗਿਆ ਤੇ ਪ੍ਰਸਿੱਧ ਕੱਵਾਲਾਂ ਦੁਆਰਾ ਕੱਵਾਲੀਆਂ ਦੀ ਮਹਿਫਲ ਸਜਾਈ ਗਈ। ਅੱਜ ਬਾਅਦ ਦੁਪਹਿਰ ਪ੍ਰਸਿੱਧ ਕਲਾਕਾਰ ਮਲਕੀਤ ਮੀਤ, ਪ੍ਰਦੀਪ ਮਾਨ, ਜੀਤਾ ਪਾਵਾਰ ਤੇ ਮੈਡਮ ਸੁਨੀਤਾ, ਬੀਬਾ ਜਸਪਾਲ ਭੱਟੀ ਤੇ ਕਾਲਾ ਬੋੜਿਆ ਵਾਲਾ, ਪ੍ਰੀਤ ਬਰਦਰਜ਼ ਲਵਲੀ ਪਾਵਾਰ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਝੂਮਣ ਲਗਾ ਦਿੱਤਾ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਕੁਲਰਾਜ ਸਿੰਘ ਬੰਟੀ ਤੇ ਗਾਇਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਆਈਆਂ ਸੰਗਤਾਂ ਲਈ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ, ਹੈਪੀ ਭਾਗਪੁਰ, ਗੁਰਜਿੰਦਰ ਸਿੰਘ ਗੋਗੀ ਸਾਬਕਾ ਸਰਪੰਚ, ਹਰਮੀਤ ਸਿੰਘ, ਕਰਨੈਲ ਸਿੰਘ, ਕਮਲਜੀਤ ਸਿੰਘ, ਹਰਜੀਤ ਸਿੰਘ, ਸੋਨੀ ਅਮਲੋਹ, ਗੁਰਮੀਤ ਸਿੰਘ ਫੌਜੀ, ਸੋਨੀ ਸਰਪੰਚ, ਦੌਲਤ ਰਾਮ ਆਦਿ ਵੀ ਮੌਜੂਦ ਸਨ।


ਫੋਟੋ ਕੈਪਸ਼ਨ
ਮਾਛੀਵਾੜਾ ਮੇਲਾ : ਦਰਗਾਹ ਤੇ ਚਾਦਰ ਚੜ•ਾਉਂਦੇ ਹੋਏ ਬੀਬੀ ਸੁਰਜੀਤ ਕੌਰ, ਕੁਲਰਾਜ ਸਿੰਘ ਗਰੇਵਾਲ ਤੇ ਪ੍ਰਬੰਧਕ ਅਤੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਕਲਾਕਾਰ।

Please Click here for Share This News

Leave a Reply

Your email address will not be published. Required fields are marked *