best platform for news and views

ਬਾਬਾ ਬੁੱਢਾ ਜੀ ਮੇਲੇ ਮੌਕੇ ਸੰਗਤਾਂ ਦੀ ਸੇਵਾ ਲਈ ਲਗਾਇਆ ਲੰਗਰ

Please Click here for Share This News

ਭਿੱਖੀਵਿੰਡ 6 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ
ਗੁਰੂ ਨਾਨਕ ਦੇਵ ਜੀ ਵੱਲੋਂ ਭੁੱਖੇ ਸਾਧੂਆਂ ਤੇ ਗਰੀਬ, ਬੇਸਹਾਰੇ ਲੋਕਾਂ ਲਈ ਚਲਾਈ ਗਈ
ਲੰਗਰ ਪ੍ਰਥਾ ਨੂੰ ਚਾਲੂ ਰੱਖਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ ਹੈ। ਇਹਨਾਂ ਸ਼ਬਦਾਂ ਦਾ
ਪ੍ਰਗਟਾਵਾ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਮੌਕੇ ਪਿੰਡ ਬੂੜਚੰਦ ਵਿਖੇ
ਸੰਗਤਾਂ ਦੀ ਸੇਵਾ ਲਈ ਲਗਾਏ ਗਏ ਲੰਗਰ ਦੀ ਸੇਵਾ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਨਿਸ਼ਾਨ
ਸਿੰਘ ਦਿਆਲਪੁਰਾ ਨੇ ਕੀਤਾ ਤੇ ਆਖਿਆ ਕਿ ਬਾਬਾ ਬੁੱਢਾ ਸਾਹਿਬ ਦੀ ਦੇ ਸਲਾਨਾ ਜੋੜ ਮੇਲੇ
ਦੌਰਾਨ ਦੇਸ਼-ਵਿਦੇਸ਼ ਤੋਂ ਪਹੰੁਚ ਰਹੀਆਂ ਸੰਗਤਾਂ ਦੀ ਸੇਵਾ ਲਈ ਪਿੰਡ ਵਾਸੀਆਂ ਵੱਲੋਂ
ਦਸਵੰਦ ਕੱਢ ਕੇ ਲੰਗਰ ਲਾ ਕੇ ਸੇਵਾ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ,
ਹਰਦੀਪ ਸਿੰਘ, ਬਲਵਿੰਦਰ ਸਿੰਘ ਮੁਨੀਮ, ਡਾ:ਸੁਖਦੇਵ ਸਿੰਘ, ਗੁਰਜੀਤ ਸਿੰਘ, ਦਿਲਬਾਗ
ਸਿੰਘ, ਸੁਖਚੈਨ ਸਿੰਘ, ਅਵਤਾਰ ਸਿੰਘ ਬੂੜਚੰਦ, ਗੁਰਵਿੰਦਰ ਸਿੰਘ ਬੂੜਚੰਦ ਆਦਿ ਸੇਵਾਦਾਰ
ਵੀ ਹਾਜਰ ਸਨ।


ਕੈਪਸ਼ਨ :- ਸੰਗਤਾਂ ਦੀ ਸੇਵਾ ਲਈ ਲਗਾਏ ਗਏ ਲੰਗਰ ਦੀ ਸੇਵਾ ਕਰਦੇ ਸੀਨੀਅਰ ਕਾਂਗਰਸੀ
ਆਗੂ ਨਿਸ਼ਾਨ ਸਿੰਘ ਦਿਆਲਪੁਰਾ ਆਦਿ।

Please Click here for Share This News

Leave a Reply

Your email address will not be published. Required fields are marked *