best platform for news and views

ਬਾਬਾ ਬਾਲਕ ਨਾਥ ਦਾ ਜਾਗਰਣ ਕਰਵਾਇਆ

Please Click here for Share This News

ਧੂਰੀ,8 ਅਪ੍ਰੈਲ (ਮਹੇਸ਼) ਸ਼ਿਵ ਭਗਤ ਸੀ੍ਰ ਸਿੱਧ ਬਾਬਾ ਬਾਲਕ ਨਾਥ ਟਰੱਸਟ ਧੂਰੀ ਵੱਲੋਂ ਭਗਤ ਵਿਪਨ ਕੁਮਾਰ ਦੀ ਪ੍ਰਧਾਨਗੀ ਹੇਠ ਬਾਬਾ ਬਾਲਕ ਨਾਥ ਦਾ ਜਾਗਰਣ ਬਾਬਾ ਬਾਲਕ ਨਾਥ ਮੰਦਰ ਕੱਕੜਵਾਲ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਸੀ੍ਰ ਸਵਾਮੀ ਆਤਮਾ ਨੰਦ ਜੀ ਮਹਾਰਾਜ ਭੂਰੀ ਵਾਲੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਮੰਦਰ ਟਰੱਸਟ ਦੇ ਪ੍ਰਧਾਨ ਸੁਨੀਲ ਗੁਪਤਾ ਦੀ ਅਗਵਾਈ ਹੇਠ ਕੀਤੇ। ਇਸ ਜਾਗਰਣ ਵਿਚ ਮੁੱਖ ਮਹਿਮਾਨ ਵੱਜੋ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨਾਲ ਸੂਬਾ ਸਕੱਤਰ ਨਰੇਸ਼ ਕੁਮਾਰ ਮੰਗੀ,ਰਾਕੇਸ਼ ਗਰਗ ਵੀ ਪਹੁੰਚੇ। ਸੀ ਗਣੇਸ਼ ਪੂਜਨ ਦੀ ਰਸਮ ਅਛਕੂ ਕੁਮਾਰ ਜਿੰਦਲ ਨੇ,ਝੰਡੇ ਦੀ ਰਸਮ ਪ੍ਰਸ਼ੋਤਮ ਗਰਗ ਡਾਇਰੈਕਟਰ ਰਾਇਸੀਲਾ ਹੈਲਥ ਫੂਡਜ਼ ,ਜੋਤੀ ਪ੍ਰਚੰਡ ਦੀ ਰਸਮ ਮੱਖਣ ਲਾਲ ਗਰਗ ਚੇਅਰਮੈਨ ਕੈਬ੍ਰਿਜ ਸਕੂਲ, ਝੋਲੀ ਚਿਮਟੇ ਦੀ ਰਸਮ ਰਵੀ ਕਾਂਸਲ ਤੇ ਰਮੇਸ਼ ਗੋਇਲ ਭੋਲਾ ਡਾਇਰੈਕਟਰ ਅਰਪਣ ਫੂਡਜ਼ ਨੇ ਅਦਾ ਕੀਤੀ ।
ਜਾਗਰਣ ਵਿਚ ਪ੍ਰਸਿੱਧ ਕਲਾਕਾਰ ਵਿਜੈ ਸਿਤਾਰਾ ਤੇ ਕਮਲ ਨਾਇਕ ਦੀ ਟੀਮ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ,ਇਸ ਮੌਕੇ ਟਰੱਸਟ ਵੱਲੋਂ ਸ਼੍ਰੀ ਸਵਾਮੀ ਆਤਮਾ ਨੰਦ ਜੀ ਮਹਾਰਾਜ ਭੂਰੀ ਵਾਲੇ ਨੇ ਆਏ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ । ਇਸ ਮੌਕੇ ਸੰਜੇ ਕੁਮਾਰ,ਰਵੀਦਾਸ ਭੀਮਾ (ਦੋਵੇਂ ਮ੍ਰੀਤ ਪ੍ਰਧਾਨ) ਸੁਭਾਸ਼ ਗੁਪਤਾ,ਰਾਜੀਵ ਗੁਪਤਾ, ਸੰਦੀਪ ਗਰਗ ਖ਼ਜ਼ਾਨਚੀ, ਅਸ਼ੋਕ ਸਿੰਗਲਾ, ਹੇਮ ਰਾਜ ਗੋਇਲ ਚੇਅਰਮੈਨ,ਧਰਮਪਾਲ,ਸਮਾਜ ਸੇਵਕ ਪਵਨ ਗਰਗ,ਦੁਰਗਾ ਦਾਸ ਜਿੰਦਲ,ਸੋਮ ਨਾਥ ਗਰਗ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ ।

ਫੋਟੋ ਕੈਪਸ਼ਨ : ਸਵਾਮੀ ਆਤਮਾ ਨੰਦ ਜੀ ਦਾ ਸਨਮਾਨ ਕਰਦੇ ਹੋਏ ਬਾਬਾ ਬਾਲਕ ਨਾਥ ਟਰੱਸਟ ਦੇ ਮੈਂਬਰ ।

 

Please Click here for Share This News

Leave a Reply

Your email address will not be published. Required fields are marked *