ਫਿਰੋਜ਼ਪੁਰ 12 ਜੁਲਾਈ (ਸਤਬੀਰ ਬਰਾੜ ਮਨੀਸ਼ ਕੁਮਾਰ) ਫਿਰੋਜ਼ਪੁਰ ਦੇ ਨਜ਼ਦੀਕੀ ਕਸਬੇ ਕੁੱਲਗੜ੍ਹੀ ਵਿਖੇ ਸਥਾਪਿਤ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਵੱਲੋਂ ਪਹਿਲਾਂ ਹੀ ਵਿੱਦਿਆ ਦੇ ਖੇਤਰ ਵਿੱਚ ਕਈ ਮੱਲਾਂ ਮਾਰੀਆਂ ਗਈਆਂ ਹਨ ਅਤੇ ਸਮੇਂ ਸਮੇਂ ਤੇ ਵਿਦਿਆਰਥੀਆਂ ਦੇ ਮਨੋਵਿਗਿਆਨ ਨੂੰ ਉੱਚਾ ਚੁੱਕਣ ਲਈ ਅਨੇਕਾਂ ਹੀ ਮੁਕਾਬਲੇ ਕਰਵਾਏ ਜਾਂਦੇ ਹਨ ਇਸੇ ਕੜੀ ਦੇ ਤਹਿਤ ਵਿਦਿਆਰਥੀਆਂ ਦੇ ਮਨੋਵਿਗਿਆਨ ਨੂੰ ਉੱਚਾ ਚੱਕਣ ਲਈ ਸਾਇੰਸ ਮੇਲਾ ਕਰਵਾਇਆ ਗਿਆ ਬੱਚਿਆਂ ਵੱਲੋਂ ਅਲੱਗ ਅਲੱਗ ਵਿਸ਼ਿਆਂ ਤੇ ਮਾਡਲ ਤਿਆਰ ਕੀਤੇ ਗਏ ਬੱਚਿਆਂ ਨੂੰ ਮਾਡਲ ਤਿਆਰ ਕਰਨ ਲਈ ਮੈਡਮ ਰੀਤੂ ਕੁਆਰਡੀਨੇਟਰ ਮੈਡਮ ਨਵਪ੍ਰੀਤ ਕੌਰ ਮੈਡਮ ਰਾਜਬੀਰ ਕੌਰ ਅਤੇ ਮੈਡਮ ਤਾਨੀਆ ਵੱਲੋਂ ਉਤਸ਼ਾਹਿਤ ਕੀਤਾ ਗਿਆ ਅਤੇ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਬੱਚਿਆਂ ਵੱਲੋਂ ਪੂਰੇ ਹੀ ਤਨਦੇਹੀ ਦੇ ਨਾਲ ਮਾਡਲ ਤਿਆਰ ਕਰਕੇ ਸਾਇੰਸ ਮੇਲੇ ਵਿੱਚ ਆਪਣਾ ਪ੍ਰਦਰਸ਼ਨ ਕੀਤਾ ਇਸ ਮੌਕੇ ਜੱਜਮੈਂਟ ਦੀ ਭੂਮਿਕਾ ਮੈਡਮ ਰੀਤੂ ਅਤੇ ਚਰਨਜੀਤ ਕੌਰ ਨੇ ਬਖ਼ੂਬੀ ਨਿਭਾਈ ਇਸ ਸਾਰੇ ਪ੍ਰੋਗਰਾਮ ਨੂੰ ਬਖ਼ੂਬੀ ਢੰਗ ਨਾਲ ਸਿਰੇ ਚਾੜ੍ਹਨ ਵਿੱਚ ਪ੍ਰਿੰਸੀਪਲ ਸੁਭਾਸ਼ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ ਮੌਕੇ ਸਾਡੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਪਰਵਿੰਦਰ ਸਿੰਘ ਅਤੇ ਚੇਅਰਮੈਨ ਕੰਵਰਜੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ ਸਮੇਂ ਤੇ ਇਹੋ ਜਿਹੇ ਵਿੱਦਿਅਕ ਮੁਕਾਬਲੇ ਅਤੇ ਸਾਇੰਸ ਮੇਲੇ ਕਰਵਾਏ ਜਾਂਦੇ ਰਹਿਣਗੇ