ਭਿੱਖੀਵਿੰਡ 15 ਸਤੰਬਰ (ਜਗਮੀਤ ਸਿੰਘ )-ਬਾਬਾ ਖੇਤਰਪਾਲ ਦਾ ਸਲਾਨਾ ਸੱਭਿਆਚਾਰਕ ਜੋੜ
ਮੇਲਾ ਪ੍ਰਧਾਨ ਬੱਬੂ ਸ਼ਰਮਾ ਦੀ ਅਗਵਾਈ ਹੇਠ ਮੰਦਿਰ ਬਾਬਾ ਖੇਤਰਪਾਲ ਭਿੱਖੀਵਿੰਡ ਵਿਖੇ
ਮਨਾਇਆ ਗਿਆ। ਮੇਲੇ ਦੀ ਸ਼ੁਰੂਆਤ ਤੋਂ ਪਹਿਲਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੀ
ਮਜਾਰ ‘ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ
ਦੌਰਾਨ ਪਹੰੁਚੇਂ ਪੰਜਾਬ ਦੇ ਪ੍ਰਸਿੱਧ ਕਲਾਕਾਰ ਗੁਰਨਾਮ ਭੁੱਲਰ, ਅਨਮੋਲ ਵਿਰਕ, ਸੂਰਜ
ਝੰਡੇਰ, ਅਨੂਦੀਪ ਕੌਰ, ਸੁਖਦੇਵ ਸ਼ੇਰਾ, ਗਿੱਲ ਬ੍ਰਦਰਜ, ਸੁਰਜੀਤ ਕਾਲਕਾ, ਕਾਬਲ ਖਡੂਰ
ਸਾਹਿਬ ਆਦਿ ਕਲਾਕਾਰਾਂ ਵੱਲੋਂ ਆਪਣੇ ਪ੍ਰਸਿੱਧਾਂ ਗੀਤਾਂ ਰਾਂਹੀ ਲੋਕਾਂ ਦਾ ਮਨੋਰੰਜਨ
ਕੀਤਾ ਗਿਆ। ਮੇਲੇ ਦੌਰਾਨ ਪਹੰੁਚੇਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਇਲਾਕੇ ਦੇ
ਲੋਕਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਸੱਭਿਆਚਾਰਕ ਮੇਲੇ ਭਾਈਚਾਰਕ
ਸਾਂਝ ਨੂੰ ਵਧਾਉਦੇ ਹਨ। ਮੰਦਿਰ ਕਮੇਟੀ ਪ੍ਰਧਾਨ ਬੱਬੂ ਸ਼ਰਮਾ, ਸੁਰਿੰਦਰ ਸਿੰਘ ਬੁੱਗ,
ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਸੁੱਚਾ ਸਿੰਘ ਕਾਲੇ, ਸਿਤਾਰਾ ਸਿੰਘ ਡਲੀਰੀ,
ਗੁਰਜੀਤ ਸਿੰਘ ਘੁਰਕਵਿੰਡ, ਦੀਪਕ ਆੜ੍ਹਤੀਆ, ਸਾਹਿਲ ਸ਼ਰਮਾ, ਜਗਜੀਤ ਸਿੰਘ ਘੁਰਕਵਿੰਡ
ਆਦਿ ਵੱਲੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਚੇਅਰਮੈਂਨ ਤੇਜਪ੍ਰੀਤ ਸਿੰਘ ਪੀਟਰ,
ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਐਸ.ਐਚ.ੳ ਭਿੱਖੀਵਿੰਡ ਚੰਦਰ ਭੂਸ਼ਨ, ਐਸ.ਐਚ.ੳ ਤਰਸੇਮ
ਮਸੀਹ, ਐਸ.ਐਚ.ੳ ਖਾਲੜਾ ਹਰਪ੍ਰੀਤ ਸਿੰਘ, ਅੰਮ੍ਰਿਤਬੀਰ ਸਿੰਘ ਆਸਲ, ਚੇਅਰਮੈਂਨ ਭਾਗ
ਸਿੰਘ ਚੱਕਵਾਲੀਆ ਤੇ ਸਮੂਹ ਕਲਾਕਾਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਰਪੰਚ ਗੋਰਾ ਸਾਂਧਰਾ, ਸਰਪੰਚ ਲਾਲੀ ਕਾਜੀਚੱਕ, ਸਰਪੰਚ ਦੀਪ ਖਹਿਰਾ, ਨਿਸ਼ਾਨ
ਸਿੰਘ ਢਿਲੋਂ ਦਿਆਲਪੁਰਾ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਗੁਰਜੰਟ ਸਿੰਘ
ਭਗਵਾਨਪੁਰਾ ਕਲਾਂ, ਸਰਪੰਚ ਮਨਦੀਪ ਸਿੰਘ ਸੰਧੂ, ਪੀ.ਏ ਕੰਵਲ ਭੁੱਲਰ, ਸਰਪੰਚ ਗੁਰਵਿੰਦਰ
ਸਿੰਘ ਦਾਊਦਪੁਰਾ, ਯਾਦਵਿੰਦਰ ਸਿੰਘ ਸਿੱਧੂ, ਸੁਭਾਸ਼ ਚੱਢਾ, ਕੇਵਲ ਕ੍ਰਿਸ਼ਨ ਅਰੋੜਾ,
ਦਿਨੇਸ਼ ਸ਼ਰਮਾ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਮੋਹਤਬਾਰ ਵਿਅਕਤੀ ਤੇ ਲੋਕ ਹਾਜਰ ਸਨ।
ਸਟੇਜ ਸੈਕਟਰੀ ਦੀ ਭੂਮਿਕਾ ਕਾਂਸ਼ੀ ਰਾਮ ਚੰਨ ਵੱਲੋਂ ਬਾਖੂਬੀ ਨਿਭਾਈ ਗਈ।
ਫੋਟੋ ਕੈਪਸ਼ਨ :- ਮੇਲੇ ਦੌਰਾਨ ਆਪਣੀ ਕਲਾ ਦਾ ਮਨੋਰੰਜਨ ਕਰਦਾ ਗਾਇਕ ਗੁਰਨਾਮ ਭੁੱਲਰ।
ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਸਨਮਾਨਿਤ ਕਰਦੇ ਪ੍ਰਧਾਨ ਬੱਬੂ ਸ਼ਰਮਾ, ਸੁਰਿੰਦਰ
ਸਿੰਘ ਬੁੱਗ ਆਦਿ।