best platform for news and views

ਬਾਦਲ ਪਰਿਵਾਰ ‘ਚ ਪਿਤਾ ਨਾਲੋਂ ਪੁੱਤ ਪਤੀ ਨਾਲੋਂ ਪਤਨੀ ਵੱਧ ਕਮਾਊ

Please Click here for Share This News

ਚੰਡੀਗੜ੍ਹ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵਿਚ ਪਿਤਾ ਨਾਲੋਂ ਪੁੱਤਰ ਦੀ ਕਮਾਈ ਬਹੁਤ ਜਿਆਦਾ ਹੈ, ਜਿਸਦਾ ਮਤਲਬ ਪੁੱਤ ਪਿਤਾ ਨਾਲੋਂ ਵੱਧ ਕਮਾਊ ਹੈ। ਇਸੇ ਤਰਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲੋਂ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੀ ਕਮਾਈ ਦੁੱਗਣੀ ਹੈ, ਮਤਲਬ ਪਤਨੀ ਆਪਣੇ ਪਤੀ ਨਾਲੋਂ ਦੁੱਗਣੀ ਕਮਾਈ ਕਰਦੀ ਹੈ। ਵਿਧਾਨ ਸਭਾ ਚੋਣਾ ਲਈ ਦਾਖਲ ਕੀਤੇ ਗਏ ਨਾਮਜਦਗੀ ਪੱਤਰਾਂ ਨਾਲ ਜਮ੍ਹਾਂ ਕਰਵਾਏ ਗਏ ਪ੍ਰਾਪਰਟੀ ਦੇ ਦਸਤਾਵੇਜਾਂ ਅਨੁਸਾਰ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਪਰਿਵਾਰ ਵਿਚੋਂ ਸਭ ਤੋਂ ਘੱਟ ਕਮਾਈ ਹੈ ਅਤੇ ਹਰਸਿਮਰਤ ਕੌਰ ਬਾਦਲ ਦੀ ਸਭ ਤੋਂ ਵੱਧ ਕਮਾਈ ਹੈ।

ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਗਏ ਨਾਮਜਦਗੀ ਪੱਤਰਾਂ ਨਾਲ ਲਗਾਏ ਗਏ ਪ੍ਰਾਪਰਟੀ ਦੇ ਦਸਤਾਵੇਜ਼ਾਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਲਾਨਾ ਆਮਦਨ 54.47 ਲੱਖ ਰੁਪਏ ਹੈ, ਜਦਕਿ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਲਾਨਾ ਆਮਦਨ 2.10 ਕਰੋੜ ਰੁਪਏ ਹੈ। ਇਸ ਤਰਾਂ ਪਿਤਾ ਨਾਲੋਂ ਵੱਧ ਕਮਾੳੂ ਪੁੱਤ ਸੁਖਬੀਰ ਸਿੰਘ ਬਾਦਲ ਨਾਲੋਂ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਹੋਰ ਵੀ ਜਿਅਦਾ ਕਮਾਊ ਹੈ। ਹਰਸਿਮਰਤ ਕੌਰ ਬਾਦਲ ਦੀ ਸਲਾਨਾ ਆਮਦਨ 4.6 ਕਰੋੜ ਰੁਪਏ ਹੈ, ਜੋ ਕਿ ਸੁਖਬੀਰ ਸਿੰਘ ਬਾਦਲ ਦੀ ਸਲਾਨਾ ਆਮਦਨ 2.10 ਕਰੋੜ ਨਾਲੋਂ ਲਗਭਗ ਦੁੱਗਣੀ ਹੈ।

Please Click here for Share This News

Leave a Reply

Your email address will not be published. Required fields are marked *