how to self ban from casino is poker a game of skill or chance numero de telefono del casino hotel ctrcus circus 901 w casino rd everett wa 98204 edad minima para jugar en los casinos de las vegas
best platform for news and views

ਬਾਦਲਾਂ ਦੇ ਹੋਟਲ ਲਈ ਸੜਕ ਦਾ ਨੋਟੀਫਿਕੇਸ਼ਨ ਰੱਦ ਕਰਨ ਲਈ ਆਪ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

Please Click here for Share This News

ਚੰਡੀਗੜ : ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿਚ ਪੰਜਾਬ ਸਰਕਾਰ ਦੁਆਰਾ ਬਾਦਲਾਂ ਦੇ ਹੋਟਲਾਂ ਲਈ ਸੜਕ ਬਣਾਉਣ ਲਈ ਨਿਯਮਾਂ ਨੂੰ ਛਿਕੇ ਟੰਗ ਕੇ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਦਿਨੇਸ਼ ਚੱਢਾ ਦੀ ਅਗਵਾਈ ਹੇਠ ਆਪ ਆਗੂਆਂ ਨੇ ਕੀਤੀ ਸ਼ਿਕਾਇਤ ਵਿਚ ਕਿਹਾ ਕਿ 4 ਜਨਵਰੀ 2017 ਨੂੰ ਪੰਜਾਬ ਵਿਚ ਚੋਣ ਜਾਬਤਾ ਲੱਗਣ ਤੋਂ ਕੁਝ ਘੰਟੇ ਪਹਿਲਾਂ ਪੰਜਾਬ ਸਰਕਾਰ ਦੇ ਵਿਭਾਗ ਦੁਆਰਾ ਨੋਟੀਫਿਕੇਸ਼ਨ ਜਾਰੀ ਕਰਕੇ ਸੁਖਬੀਰ ਬਾਦਲ ਦੀ ਮਾਲਕੀ ਵਾਲੇ 7 ਸਿਤਾਰਾ ਹੋਟਲ ਲਈ 200 ਫੁਟ ਚੌੜੀ ਸੜਕ ਬਣਾਉਣ ਲਈ 100 ਏਕੜ ਜਮੀਨ ਐਕਵਾਈਰ ਕਰਨ ਦੀ ਪ੍ਰਕ੍ਰਿਰਿਆ ਸ਼ੁਰੂ ਕਰ ਦਿੱਤੀ।
ਐਡਵੋਕੇਟ ਚੱਢਾ ਨੇ ਕਿਹਾ ਕਿ ਇਹ ਸੜਕ ਬਾਦਲਾਂ ਦੇ ਪਲੱਣਪੁਰ ਵਿਚਲੇ ਹੋਟਲ ਨੂੰ ਚੰਡੀਗੜ• ਦੇ ਅੰਤਰ ਰਾਸ਼ਟਰੀ ਏਅਰਪੋਟ ਨਾਲ ਜੋੜੇਗਾ। ਉਨ•ਾਂ ਕਿਹਾ ਕਿ ਭਾਵੇਂ ਕਿ ਨਿਊ ਚੰਡੀਗੜ• ਖੇਤਰ ਵਿਚ ਹੋਰ ਬਹੁਤ ਸਾਰੇ ਪ੍ਰੌਜੈਕਟ ਜਿੰਨਾਂ ਨੂੰ ਪੂਰਾ ਕਰਨ ਸੰਬੰਧੀ ਸਾਰੀ ਪ੍ਰੀਕ੍ਰਿਆ ਪੂਰੀ ਹੋ ਚੁੱਕੀ ਹੈ ਨੂੰ ਵਿਚਾਲੇ ਛੱਡ ਕੇ ਸੜਕ ਲਈ ਜਮੀਨ ਐਕਵਾਈ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਆਮ ਲੋਕਾਂ ਅਧਿਕਾਰਾਂ ਨਾਲ ਖਿਲਵਾੜ ਹੈ। ਉਨ•ਾਂ ਕਿਹਾ ਕਿ ਬਾਦਲਾਂ ਦੇ ਇਸ ਫਾਇਦੇ ਨਾਲ ਖੇਤਰ ਦੇ ਕਰੀਬ 197 ਕਿਸਾਨ ਪਰਿਵਾਰਾਂ ਨੂੰ ਉਜਾੜਿਆ ਜਾਵੇਗਾ।
ਚੱਢਾ ਨੇ ਕਿਹਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫਾਇਦਾ ਦੇਣ ਲਈ ਸੱਤਾਧਾਰੀ ਦਲ ਵਲੋਂ ਨਿਯਮਾਂ ਨੂੰ ਛਿਕੇ ਟੰਗ ਕੇ ਕੀਤੀ ਗਈ ਇਹ ਕਾਰਵਾਈ ਨਿੰਦਣਯੋਗ ਹੈ। ਉਨ•ਾਂ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਇਸ ਉਤੇ ਕਾਰਵਾਈ ਕਰਦਿਆਂ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਅਗਲੀ ਕਰਵਾਈ ਉਤੇ ਰੋਕ ਲਗਵਾਉਣੀ ਚਾਹੀਦੀ ਹੈ।

Please Click here for Share This News

Leave a Reply

Your email address will not be published.