best platform for news and views

ਬਾਦਲਾਂ ਅਤੇ ਕੈਪਟਨ ਦੇ ਪਰਿਵਾਰਾਂ ਨੂੰ ਸਿਆਸਤ ’ਚੋ ਬਾਹਰ ਕਰਨਾ ਸਮੇਂ ਦੀ ਲੋੜ:ਸੰਜੇ ਸਿੰਘ

Please Click here for Share This News
ਮਲੇਰਕੋਟਲਾ/ ਧੂਰੀ/ ਮਹਿਲ ਕਲਾਂ, 23 ਜਨਵਰੀ ()- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ ’ਤੇ ਕਈ ਦਹਾਕਿਆਂ ਤੋਂ ਕਬਜ਼ਾ ਕਰਕੇ ਬੈਠੇ ਅਰਬਪਤੀ ਅਤੇ ਕਾਰੋਬਾਰੀ ਬਾਦਲਾਂ ਅਤੇ ਕੈਪਟਨ ਦੇ ਪਰਿਵਾਰਾਂ ਨੂੰ ਚਲਦਾ ਕਰਨਾ ਹੁਣ ਸਮੇਂ ਦੀ ਵੱਡੀ ਮੰਗ ਹੈ। ਪੰਜਾਬ ਦੇ ਲੋਕਾਂ ਕੋਲ ਅੱਜ ਇਕੋ-ਇਕ ਮੌਕਾ ਹੈ ਅਤੇ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਇੰਨਾਂ ਲੋਟੂ ਪਰਿਵਾਰਾਂ ਦੇ ਚੁੰਗਲ ਵਿਚੋਂ ਅਜ਼ਾਦ ਕਰਵਾਉਣਾ ਚਾਹੀਦਾ ਹੈ। ਜੇਕਰ ਇਸ ਵਾਰ ਲੋਕਾਂ ਨੇ ਹੰਭਲਾ ਨਾ ਮਾਰਿਆ ਤਾਂ ਉਹ ਦਿਨ ਦੂਰ ਨਹੀ ਜਦੋਂ ਇਹ ਦੋਨੋਂ ਪਰਿਵਾਰ ਮਿਲਕੇ ਪੰਜਾਬ ਨੂੰ ਪੂਰੀ ਤਰਾਂ ਖਤਮ ਕਰ ਦੇਣਗੇ। ਸੰਜੇ ਸਿੰਘ ਨੇ ਆਮ ਆਦਮੀ ਪਾਰਟੀ ਦੇ ਬਰਨਾਲਾ ਦੇ ਉਮੀਦਵਾਰ ਮੀਤ ਹੇਅਰ, ਮਹਿਲ ਕਲਾਂ ਤੋਂ ਉਮੀਦਵਾਰ ਕੁਲਵੰਤ ਸਿੰਘ ਪੰਧੂਰੀ, ਧੂਰੀ ਤੋਂ ਉਮੀਦਵਾਰ ਜਸਵੀਰ ਸਿੰਘ ਸੇਖੋਂ ਜੱਸੀ ਅਤੇ ਮਲੇਰਕੋਟਲਾ ਤੋਂ ਪਾਰਟੀ ਉਮੀਦਵਾਰ ਅਰਸ਼ਦ ਡਾਲੀ ਦੇ ਹੱਕ ਵਿਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਲੋਕ ਇੰਨਾਂ ਸੱਤਾ ਦੇ ਲਾਲਚੀ ਪਰਿਵਾਰਾਂ ਨੂੰ ਸਿਆਸਤ ਵਿਚੋਂ ਬਾਹਰ ਕੱਢ ਕੇ ਇੰਨਾਂ ਨੂੰ ਇੰਨਾਂ ਦੀ ਸਹੀ ਜਗਾ ਦਿਖਾ ਦੇਣ।
      ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਹਰ ਸੂਬੇ ਵਿਚ ਕੁਝ ਸਿਆਸਤ ਕੁਝ ਇਕ ਪਰਿਵਾਰਾਂ ਤੱਕ ਸਿਮਟ ਕੇ ਰਹਿ ਗਈ ਹੈ। ਹਰ ਸੂਬੇ ਵਿਚ ਕੁਝ ਪਾਰਟੀਆਂ ਹੀ ਵਾਰੀ-ਵਾਰੀ ਲੋਕਾਂ ’ਤੇ ਰਾਜ ਕਰਦੀਆਂ ਹਨ ਅਤੇ ਮਿਲਕੇ ਹੀ ਲੋਕਾਂ ਦੀ ਲੁੱਟ ਕਰਦੀਆਂ ਹਨ। ਪੰਜਾਬ ਵਿਚ ਵੀ ਅਕਾਲੀ ਦਲ ਅਤੇ ਕਾਂਗਰਸ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਤੇ ਪੰਜਾਬੀਆਂ ਨੂੰ ਮਿਲਕੇ ਲੁੱਟ ਰਹੀਆਂ ਹਨ। ਪੰਜਾਬੀਆਂ ਕੋਲ ਕੋਈ ਬਦਲ ਨਾ ਹੋਣ ਕਾਰਨ ਮਜਬੂਰਨ ਲੋਕਾਂ ਨੂੰ ਇੰਨਾਂ ਪਰਟੀਆਂ ਵਿਚੋਂ ਹੀ ਇਕ ਨੂੰ ਚੁਨਣਾ ਪੈਂਦਾ ਸੀ। ਪਰੰਤੂ ਹੁਣ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਸਾਹਮਣੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਂਿੲਕ ਅਜਿਹਾ ਬਦਲ ਰੱਖਿਆ ਹੈ ਜਿਸਨੂੰ ਚੁਣ ਕੇ ਲੋਕ ਸੂਬੇ ਵਿਚ ਆਪਣੀ ਸਰਕਾਰ ਦਾ ਗਠਨ ਕਰ ਸਕਦੇ ਹਨ। ਪੰਜਾਬ ਦੇ ਲੋਕ ਹੁਣ ਸੱਤਾ ਬਦਲਣ ਦੇ ਮੂਡ ਵਿਚ ਹਨ ਜਿਸ ਕਾਰਨ ਆਮ ਆਦਮੀ ਪਾਰਟੀ ਵੱਡੀ ਜਿੱਤ ਵੱਲ ਵਧ ਰਹੀ ਹੈ।
     ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ 2 ਸਾਲਾਂ ਦੇ ਸਮੇਂ ਦੌਰਾਨ ਦਿੱਲੀ ਦੇ ਲੋਕਾਂ ਨੂੰ ਭਾਰੀ ਸਹੂਲਤਾਂ ਦਿੱਤੀਆਂ ਹਨ। ਉਨਾਂ ਕਿਹਾ ਕਿ ਉਸੇ ਹੀ ਤਰਜ਼ ’ਤੇ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਪਾਰਟੀ ਕਈ ਯੋਜਨਾਵਾਂ ’ਤੇ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਦਿੱਲੀ ਵਿਚ ਸਰਕਾਰੀ ਵਿਭਾਗਾਂ ਵਿਚੋਂ ਭਿ੍ਰਸ਼ਟਾਚਾਰ ਪੂਰੀ ਤਰਾਂ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਇਸਦਾ ਫਾਇਦਾ ਵੀ ਲੋਕਾਂ ਅਤੇ ਸਰਕਾਰ ਨੂੰ ਮਿਲਣ ਲੱਗਾ ਹੈ। ਭਿ੍ਰਸ਼ਟਾਚਾਰ ਸਮਾਪਤ ਹੋਣ ਕਾਰਨ ਹੀ ਸਰਕਾਰ ਸਵਾ 300 ਕਰੋੜ ਵਾਲਾ ਪੁਲ 200 ਕਰੋੜ ਰੁਪਏ ਵਿਚ ਬਣਾਉਣ ਵਿਚ ਸਫਲ ਹੋਈ ਹੈ। ਹੁਣ ਦਿੱਲੀ ਦੇ ਲੋਕ ਵੀ ਆਪਣੇ ਸਾਰੇ ਕੰਮ ਬਿਨਾ ਕੋਈ ਵਾਧੂ ਪੈਸਾ ਦਿੱਤਿਆਂ ਕਰਵਾ ਰਹੇ ਹਨ। ਪੰਜਾਬ ਵਿਚੋਂ ਵਿਚ ਪੰਜਾਬੀਆਂ ਦੀ ਸਹਿਯੋਗ ਨਾਲ ਭਿ੍ਰਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਪੂਰੀ ਤਰਾਂ ਖਤਮ ਕੀਤਾ ਜਾਵੇਗਾ। ਨਸ਼ਾ ਵਪਾਰੀਆਂ ਦੇ ਕਾਰੋਬਾਰ ਨੂੰ ਵੀ ਸਖਤੀ ਵਰਤਦਿਆਂ ਬੰਦ ਕਰਵਾਇਆ ਜਾਵੇਗਾ। ਸੰਜੇ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ।
Please Click here for Share This News

Leave a Reply

Your email address will not be published. Required fields are marked *