ਧੂਰੀ, 30 ਜੁਲਾਈ (ਮਹੇਸ਼ ਜਿੰਦਲ) ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਹੋਈ ਅੰਡਰ 14 ਸਾਲਾ ਬਾਕਸਿੰਗ ਚੈਂਪੀਅਨਸ਼ਿਪ ਵਿਚ ਧੂਰੀ ਪਿੰਡ ਦੇ 4 ਖਿਡਾਰੀਆਂ ਨੇ ਤਮਗੇ ਹਾਸਲ ਕੀਤੇ। ਜਾਣਕਾਰੀ ਦਿੰਦਿਆਂ ਬਾਕਸਿੰਗ ਕੋਚ ਸੰਨੀ ਕੁਮਾਰ ਨੇ ਦੱਸਿਆ ਕਿ 28 ਤੋਂ 30 ਕਿੱਲੋ ਭਾਰ ਵਰਗ ‘ਚ ਜਤਿਨ ਨੇ ਦੂਜਾ, 38 ਤੋਂ 40 ਕਿੱਲੋ ਭਾਰ ਵਰਗ ‘ਚ ਮਨਜਿੰਦਰ ਨੇ ਦੂਜਾ, 30 ਤੋਂ 32 ਕਿੱਲੋ ਭਾਰ ਵਰਗ ‘ਚ ਬੌਬੀ ਨੇ ਤੀਸਰਾ ਅਤੇ 36 ਤੋਂ 38 ਕਿੱਲੋ ਭਾਰ ਵਰਗ ‘ਚ ਪਵਨ ਜੈਨ ਨੇ ਤੀਸਰਾ ਸਥਾਨ ਹਾਸਲ ਕੀਤਾ। ਖਿਡਾਰੀਆਂ ਦੇ ਧੂਰੀ ਪੁੱਜਣ ‘ਤੇ ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਵੱਲੋਂ ਖਿਡਾਰੀਆਂ ਦਾ ਸਨਮਾਨ ਕਰਦਿਆਂ ਉਨ•ਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਖਿਡਾਰੀਆਂ ਨੇ ਆਪਣੀ ਸਫਲਤਾ ਦਾ ਸਿਹਰਾ ਬਾਕਸਿੰਗ ਕੋਚ ਸੰਨੀ ਕੁਮਾਰ ਦੇ ਸਿਰ ਬੰਨ•ਦਿਆਂ ਕਿਹਾ ਕਿ ਉਨ•ਾਂ ਵੱਲੋਂ ਦਿੱਤੀ ਗਈ ਸਿਖਲਾਈ ਨੇ ਉਨ•ਾਂ ਲਈ ਸਫਲਤਾ ਦੇ ਰਾਹ ਖੋਲੇ। ਇਸ ਮੌਕੇ ਕੌਂਸਲਰ ਅਜੇ ਪਰੋਚਾ, ਕਰਮਜੀਤ ਸਿੰਘ ਤੇ ਦਰਸ਼ਨ ਸਿੰਘ ਵੀ ਹਾਜ਼ਰ ਸਨ।
ਕੈਪਸ਼ਨ – ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਵਿੱਕੀ ਪਰੋਚਾ