best platform for news and views

ਬਹੁਪੱਖੀ ਸਖਸੀਅਤ ਡਾਂ ਸਰਾਂ ਦੀ ਸੇਵਾ ਮੁੱਕਤੀ ਤੇ ਵਿਸ਼ੇਸ

Please Click here for Share This News

ਬਲਜੀਤ ਪਾਲ, ਮਾਨਸਾ 30 ਮਾਰਚ
ਬਹੁਤ ਖੁਸ਼ਨਸੀਬ ਹੁੰਦੀਆ ਹਨ ਉਹ ਸਖਸੀਅਤਾਜੋ ਆਪਣੀ ਸਰਕਾਰੀ ਨੋਕਰੀ ਦਾ ਕਾਰਜ ਕਾਲ ਪੂਰਾ ਕਰਕੇ ਖੁਸ਼ੀ-ਖੁਸ਼ੀ ਆਪਣੇ ਮਹਿਕਮੇ ਤੋ ਵਿਦਾਇਗੀ ਲੈਦੇ ਹਨ।ਵਿਦਾਇਗੀ ਦੇਣ ਸਮੇਂ ਮਹਿਕਮਾ ਤੇ ਆਮ ਲੋਕ ਉਨਾਂ ਨੂੰ ਦਿਲੋ ਸਤਿਕਾਰ ਦਿੰਦੇ ਹੋਏ ਉਨਾਂ ਦੀ ਅਗਲੇਰੀ ਜਿੰਦਗੀ ਲਈ ਸੁੰਭ ਕਾਮਨਾਵਾਂ ਦਿੰਦੇ ਹਨ। ਅਜਿਹੇ ਹੀ ਇਨਸ਼ਾਨ ਹਨ ਡਾਕਟਰ ਹਰਪਾਲ ਸਰਾਂ ਜੋ ਅੱਜ ਸਿਹਤ ਵਿਭਾਗ ‘ਚ ਸੇਵਾ ਮੁੱਕਤ ਹੋ ਰਹੇ ਹਨ।ਸੂਬੇ ਦਾ ਪੱਛੜਿਆਂ ਸਮਝਿਆਂ ਜਾਂਦਾ ਜ਼ਿਲਾ ਮਾਨਸਾ ਜਿਸ ਵਿਚ ਵਧੇਰੇ ਅਧਿਕਾਰੀ ਜਾਂ ਕਰਮਚਾਰੀ ਆਉਣਾ ਪੰਸਦ ਹੀ ਨਹੀ ਕਰਦੇ ਪਰ ਡਾਕਟਰ ਹਰਪਾਲ ਸਰਾਂ ਨੇ ਮਾਨਸਾ ਜ਼ਿਲੇ ਨੂੰ ਪਹਿਲ ਦੇ ਅਧਾਰ ਤੇ ਚੋਣ ਕਰਦਿਆ ਮਹਿਕਮੇ ਨੁੰ ਮਾਨਸਾ ਵਿਖੇ ਡਿਊਟੀ ਲਗਾਉਣ ਦੀ ਸਿਫਾਰਸ਼ ਕੀਤੀ ਸੀ। ਡਾਕਟਰ ਹਰਪਾਲ ਸਰਾਂਦਾ ਜਨਮ 10 ਜੁਲਾਈ 1965 ਨੂੰ ਆਪਣੇ ਨਾਨਕੇ ਪਿੰਡ ਫਰਵਾਈ (ਸਿਰਸਾ) ਵਿਖੇ ਹੋਇਆ।ਪਿਤਾ ਹਰਦੇਵ ਸਿੰਘ ਸੇਵਾ ਮੁੱਕਤ ਐਕਸ਼ੀਅਨ ਬੀ ਐਂਡ ਆਰ ਤੇ ਮਾਤਾ ਸੁਰਜੀਤ ਕੌਰ ਦਾ ਪੁੱਤਰ ਅਤੇ ਦੋ ਭੈਣਾਂ ਬਲਵਿੰਦਰ ਕੌਰ ਅਤੇ ਪਰਮਪਾਲ ਕੌਰ ਦਾ ਭਰਾ ਡਾਕਟਰ ਸਰਾਂ ਨੇ ਆਪਣੀ ਸਿੱਖਿਆ ਸੂਰਤਗੜ੍ਹ, ਗੰਗਾਂ ਨਗਰ ਅਤੇ ਜੈਪੁਰ ਤੋ ਪ੍ਰਾਪਤ ਕਰਕੇ ਐਮ.ਬੀ.ਬੀ.ਐਸ. ਬੀਕਾਨੇਰ ਤੋ ਕੀਤੀ। 19 ਜੁਲਾਈ 1994 ਨੂੰ ਸਿਹਤ ਵਿਭਾਗ ਪੰਜਾਬ ‘ਚ ਬਤੋਰ ਡਾਕਟਰ ਜੁਅਇਨ ਕਰ ਲਿਆ।ਉਨਾਂ ਮਨੋਰੋਗ ਦੀ ਡਿਗਰੀ 2003 ‘ਚ ਹਾਸਲ ਕੀਤੀ।ਉਨਾਂ ਦਾ ਵਿਆਹ ਡਾਕਟਰ ਨਵਜੋਤ ਕੌਰ ਸਰਾਂ ਨਾਲ ਹੋਇਆ। ਉਨਾਂ ਦੇ ਘਰ ਦੋ ਲੜਕੀਆ ਹਸਰਤ ਅਤੇ ਇਨਾਅਤ ਪੈਦਾ ਹੋਈਆਂ ਜੋ ਪੜਾਈ ਕਰ ਰਹੀ ਹਨ।
ਆਪਣੇ ਸੇਵਾ ਕਾਲ ਦੌਰਾਨ ਡਾਕਟਰ ਸਰਾਂ ਨੇ ਢਾਈ ਸਾਲ ਐਸ.ਐਮ.ਓ. ਨਥਾਣਾ ਸੇਵਾ ਨਿਭਾਈ।ਉਸ ਤੋ ਬਆਦ ਉਹ ਲੰਬੇ ਸਮੇ ਤੋ ਮਾਨਸਾ ਜ਼ਿਲੇ ‘ਚ ਹੀ ਆਪਣਾ ਸੇਵਾ ਨਿਭਾ ਰਹੇ ਹਨ।ਡਾਕਟਰ ਸਰਾਂ ਹੁਣ ਤੱਕ ਮੁੱਖ ਟੀ.ਬੀ.ਅਫਸਰ ਮਾਨਸਾ, ਐਸ਼.ਐਮ.ਓ. ਸੀ.ਐਚ. ਮਾਨਸਾ, ਐਸ਼.ਐਮ.ਓ. ਖਿਆਲਾਂ, ਡੀ.ਐਮ.ਸੀ. ਮਾਨਸਾ, ਡੀ.ਡੀ.ਓ. ਸਿਵਲ ਸਰਜਨ ਮਾਨਸਾ, ਨਸ਼ਾਂ ਛਿਡਾਓ ਕੇਂਦਰ ਖਿਆਲਾ ਦੇ ਮੁੱਖ ਅਫਸਰ ਵਜੋ ਜਿਮੇਵਾਰੀ ਨਿਭਾ ਚੁੱਕੇ ਹਨ।ਡਾਂ ਸਰਾਂ ਜ਼ਿਲਾਂ ਲੈਪੋਰੇਸੀ ਵਿਭਾਗ ਦੇ ਮੁੱਖੀ ਰਹੇ।ਉਹ ਪੀ.ਸੀ.ਐਮ.ਐਸ. ਅਤੇ ਆਈ ਐਮ.ਏ. ਜੱਥੇਬੰਦੀਆਂ ਦੇ ਜ਼ਿਲਾ ਪ੍ਰਧਾਨ ਅਤੇ ਬਾਲ ਭਲਾਈ ਕਮੇਟੀ ਦੇ ਵੀ ਮੈਂਬਰ ਰਹੇ ਹਨ॥ਉਨਾਂ ਵੱਲੋ ਤਨਦੇਹੀ ਨਾਲ ਦਿੱਤੀਆਂ ਸੇਵਾਵਾਂ ਕਰਕੇ ਜ਼ਿਲਾ ਪ੍ਰਸ਼ਾਸਨ ਮਾਨਸਾ ਵੱਲੋ ਉਨਾਂ ਨੁੰ ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਮੌਕੇ ਪੰਜ ਵਾਰ ਵਿਸ਼ੇਸ ਸਨਮਾਨਤ ਕੀਤਾ ਜਾ ਚੁੱਕਾ ਹੈ।ਜ਼ਿਲਾ ਦੀਆ ਕਈ ਸਮਾਜਿਕ ਸੰਸਥਾਂਵਾਂ ਨੇ ਵੀ ਸਮੇਂ-ਸਮੇਂ ਸਿਰ ਡਾਕਟਰ ਸਰਾਂ ਦਾ ਵਿਸ਼ੇਸ ਸਨਮਾਨ ਕੀਤਾ ਹੈ। ਡਾਕਟਰ ਸਰਾਂਵੱਲੋ ਇਮਾਦਾਰੀ ਨਾਲ ਨਿਭਾਈ ਗਈ ਡਿਊਟੀ ਅਤੇ ਸਮਾਜ ਭਲਾਈ ਦੇ ਕੰਮਾਂ ‘ਚ ਵੱਧ ਚੜ੍ਹਕੇ ਲਏ ਗਏ ਹਿੱਸਾ ਸਦਕਾ ਅੱਜ ਡਾਕਟਰ ਸਰਾਂ ਜ਼ਿਲੇ ਦੇ ਸਮਾਜ ਭਲਾਈ ਕਲੱਬਾਂ ਅਤੇ ਵੱਖ-ਵੱਖ ਸੰਸਥਾਵਾਂ ਅਤੇ ਆਮ ਲੋਕਾਂ ‘ਚ ਹਰਮਨ ਪਿਆਰੀ ਸਖਸੀਅਤ ਹਨ।ਅੱਜ ਉਨਾਂ ਦੀ ਸੇਵਾ ਮੁੱਕਤੀ ਮੌਕੇ ਮਹਿਕ ਰਿਜੋਰਟ ਮਾਨਸਾ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋ ਅਤੇ ਮਹਿਕਮੇ ਵਲੋ ਉਨਾਂ ਦਾ ਵਿਸ਼ੇਸ ਸਨਮਾਨ ਕੀਤਾ ਜਾ ਰਿਹਾ ਹੈ।ਸੇਵਾ ਮੁੱਕਤੀ ਤੋ ਬਆਦ ਵੀ ਉਹ ਸਰਾਂ ਹਸਪਤਾਲ ਜਰੀਆਂ ਆਪਣੀਆਂ ਸੇਵਾਵਾ ਜਾਰੀ ਰੱਖਣਗੇ।ਸਿਹਤ ਵਿਭਾਗ ਨੂੰ ਹਮੇਸ਼ਾ ਹੀ ਡਾਂ ਸਰਾਂ ਵਰਗੇ ਨੇਕ ਦਿਲ ਡਾਕਟਰ ਦੀ ਲੋੜ ਰਹੇਗੀ।


ਕੈਪਸ਼ਨ: ਡਾਕਟਰ ਹਰਪਾਲ ਸਰਾਂ ਦੀ ਫਾਇਲ ਫੋਟੋ

 

Please Click here for Share This News

Leave a Reply

Your email address will not be published. Required fields are marked *