best platform for news and views

“ਬਸਪਾ ਲਿਆਓ-ਪੰਜਾਬ ਬਚਾਓ” ਜਾਗ੍ਰਤੀ ਰੋਡ ਸ਼ੋਅ ਨਾਲ ਬਸਪਾ ਨੇ ਵੋਟਰਾਂ ਨੂੰ ਕੀਤਾ ਲਾਮਬੰਦ

Please Click here for Share This News

ਤਰਸੇਮ ਦੀਵਾਨਾ
ਹੁਸ਼ਿਆਰਪੁਰ : ਬਹੁਜਨ ਸਮਾਜ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ  ਵਿੱਚ ਬਸਪਾ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਸਿੱਧੂ ਦੀ ਜਿੱਤ ਲਈੇ  “ਬਸਪਾ ਲਿਆਓ-ਪੰਜਾਬ ਬਚਾਓ” ਵਿਸ਼ਾਲ ਜਾਗ੍ਰਤੀ ਰੋਡ ਸ਼ੋਅ ਕੱਢਿਆ ਗਿਆ ਜਿਸਨੂੰ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਰਾਜੂ ਨੇ ਨੀਲੀ ਝੰਡੀ ਦਿਖਕੇ ਪਿੰਡ ਸਿੰਗੜੀਵਾਲੇ ਤੋਂ ਸ਼ੁਰੂ ਕੀਤਾ । ਲਗਭਗ ਇੱਕ ਹਜਾਰ ਮੋਟਰ ਸਾਇਕਲ ਤੇ ਦਰਜਨਾਂ ਗੱਡੀਆਂ ਦਾ ਵਿਸ਼ਾਲ ਕਾਫਲਾ ਹਲਕਾ ਸ਼ਾਮ ਚੌਰਾਸੀ ਦੇ ਪਿੰਡਾਂ ਵਿੱਚੋਂ ਲੰਘਦਾ ਸਮਾਪਤ ਹੋਇਆ । ਇਸ ਰੋਡ ਸ਼ੋਅ ਦਾ ਹਲਕੇ ਦੇ ਵੋਟਰਾਂ ਨੇ ਘਰਾਂ ਤੋਂ ਬਾਹਰ ਆਕੇ ਭਰਪੂਰ ਸਵਾਗਤ ਕੀਤਾ । ਰੋਡ ਸੋਅ ਦੌਰਾਨ ਬਸਪਾ ਵਰਕਰ ਬੜੇ ਜੋਸ਼ ਨਾਲ ਬਸਪਾ ਅਤੇ ਠੇਕੇਦਾਰ ਭਗਵਾਨ ਦਾਸ ਦੇ ਹੱਕ ਵਿੱਚ ਨਾਅਰੇ ਲਾ ਰਹੇ ਸਨ । ਰੋਡ ਸ਼ੋਅ ਨੂੰ ਰਵਨਾ ਕਰਨ ਸਮੇਂ ਬਸਪਾ ਪੰਜਾਬ ਦੇ ਪ੍ਰਧਾਨ ਰਸ਼ਪਾਲ ਰਾਜੂ ਨੇ ਕਿਹਾ ਕਿ ਅੱਜ ਪੰਜਾਬ ਦੇ ਵੋਟਰ ਕਾਂਗਰਸ,ਅਕਾਲੀ-ਭਾਜਪਾ ਤੇ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ ਤੋਂ ਪ੍ਰਚਾਰ ਤੋਂ ਜਾਣੂ ਹੋ ਚੁੱਕਾ ਹੈ । ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜਿਹੜੀਆਂ ਮਲਾਈਦਾਰ ਗੱਲਾਂ ਕਰਦੇ ਹਨ ਕਾਂਗਰਸ ਸਰਕਾਰ ਸਮੇਂ ਇਹਨਾਂ ਨੇ ਕਦੇ ਵੀ ਬੇਰੁਜਗਰਾਂ, ਨਸ਼ਿਆਂ , ਕਿਸਾਨਾਂ,ਵਪਾਰੀਆਂ ਤੇ ਗਰੀਬਾਂ ਦੇ ਹੱਕ ਵਿੱਚ ਕੋਈ ਕੰਮ ਨਹੀਂ ਕੀਤਾ । ਕਾਂਗਰਸ ਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਸਮੇਂ ਗਰੀਬ , ਗਰੀਬ ਕਿਸਾਨ,ਵਪਾਰੀ , ਮੁਲਾਜਮ,ਅਤੇ ਨੌਜਵਾਨਾਂ ਦਾ ਸਮਾਜਿਕ ,ਆਰਥਿਕ ਸ਼ੋਸ਼ਣ ਹੋਇਆ ਹੈ । ਇਸ ਲਈ ਪੰਜਾਬ ਦੇ ਵੋਟਰ ਹੁਣ ਬਸਪਾ ਨੂੰ ਇਨਾਂ ਚੋਣਾਂ ਵਿੱਚ ਜਿਤਾਕੇ ਪੰਜਾਬ ਦੇ ਵਿਕਾਸ ਲਈ ਮੌਕਾ ਦੇਵੇਗੀ ।
ਬਸਪਾ ਹਲਕਾ ਸ਼ਾਮ ਚੌਰਾਸੀ ਦੇ ਉਮੀਦਵਾਰ ਠੇਕੇਦਾਰ ਭਗਵਾਨ ਦਾਸ ਨੇ ਹਲਕਾ ਸ਼ਾਮ ਚੌਰਾਸੀ ਤੋਂ ਵੋਟਰਾਂ ਦੇ ਮਿਲ ਰਹੇ ਭਾਰੀ ਸਮਰਥਨ ਦਾ ਪ੍ਰਗਟਾਵਾ ਕਰਦਿਆਂ ਕਿਹਾ ਅੱਜ ਦਾ  ਬਸਪਾ ਵਰਕਰਾਂ ਤੇ ਹਲਕੇ ਦੇ ਵੋਟਰਾਂ ਦਾ ਵਿਸ਼ਾਲ ਰੋਡ ਸ਼ੋਅ ਬਸਪਾ ਦੀ ਜਿੱਤ ਦੀ ਨਿਸ਼ਾਨੀ ਹੈ । ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੇ ਪਹਿਲੇ ਸਾਲ ਅੰਦਰ ਇੱਕ ਲੱਖ ਬੇਰੁਜਗਾਰਾਂ ਨੂੰ ਪੱਕੀ ਨੌਕਰੀ ਤੇ ਠੇਕੇ ਉੱਤੇ ਰੱਖੇ ਜਾਂ ਕੱਚੇ ਰੱਖੇ ਸਾਰੇ ਮੁਲਾਜਮਾਂ ਨੂੰ ਤੁਰੰਤ ਪੱਕੇ ਕੀਤਾ ਜਾਵੇਗਾ । ਉਨਾਂ ਕਿਹਾ ਕਿ ਜਿਸ ਤਰਾਂ ਯੂ.ਪੀ.ਵਿੱਚ ਬਸਪਾ ਸਰਕਾਰ ਬਣਦਿਆਂ ਮੁੱਖ ਮੰਤਰੀ ਭੈਣਜੀ ਮਾਇਆਵਤੀ ਨੇ ਪਹਿਲੇ ਹੀ ਦਿਨ ਹਰ ਪਿੰਡ ਵਿੱਚ ਇਕ ਸੇਵਾਦਾਰ ਦੀ ਪੱਕੀ ਸਰਕਾਰੀ ਨੌਕਰੀ ਪੈਦਾ ਕਰਕੇ ੨੦ ਲੱਖ ਲੋਕਾਂ ਨੂੰ ਰੁਜਗਾਰ ਦਿੱਤਾ ਸੀ ਅਤੇ ਪੜੇ ਲਿਖੇ ਡਿਗਰੀ,ਡਿਪਲੋਮਾ ਪ੍ਰਪਾਤ ਬੇਰੁਜਗਾਰ ਨੌਜਵਾਨਾਂ ਨੂੰ ਲੱਖਾਂ ਨੌਕਰੀਆਂ ਦੇਕੇ ਬੇਰੁਜਗਾਰੀ ਦਾ ਖਾਤਮਾ ਕੀਤਾ ਸੀ ਇਸੇ ਤਰਾਂ ਬਸਪਾ ਪੰਜਾਬ ਵਿੱਚ ਬੇਰੁਜਗਾਰੀ ਨੂੰ ਦੂਰ ਕਰੇਗੀ । ਕਾਂਗਰਸ ਤੇ ਆਪ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਵਾਅਦਿਆਂ ਨੂੰ ਬਸਪਾ ਯੂ.ਪੀ.ਵਿੱਚ ਸਰਾਕਰ ਬਣਨ ਤੇ ਪੂਰੇ ਕਰ ਚੁੱਕੀ ਹੈ । ਠੇਕੇਦਾਰ ਭਗਵਾਨ ਨੇ ਕਿਹਾ ਬਸਪਾ ਨੇ ਪੰਜਾਬ ਦੀ ਜਵਾਨੀ ਤੇ ਗਰੀਬ ਨੂੰ ਬਚਾਉਣ ਲਈ ਡਰੱਗ ਮਾਫੀਆ, ਰੇਤ ਮਾਫੀਆ, ਬੇਰਜਗਾਰੀ, ਮਹਿੰਗਾਈ ਅਤੇ ਭ੍ਰਿਸਟਾਚਾਰ ਨਾਲ ਨਿਪਟਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ । ਉਨਾਂ ਕਿਹਾ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਧਾਰਮਿਕ,ਸਮਾਜਿਕ,ਆਰਥਿਕ ਤੇ ਰਾਜਨੀਤਕ ਵਾਤਾਵਰਣ ਨੂੰ ਭ੍ਰਿਸ਼ਟਾਚਾਰ, ਨਸ਼ਿਆਂ ਦੇ ਵਪਾਰ ,ਬੇਈਮਾਨੀ ਨਾਲ ਗੰਦਲਾ ਕਰ ਦਿੱਤਾ ਹੈ ਜਿਸਨੂੰ ਪੰਜਾਬ ਦੇ ਸੂਝਵਾਨ ਵੋਟਰ ਅਕਾਲੀ-ਭਾਜਪਾ ਤੇ ਕਾਂਗਰਸ ਦਾ ਪੰਜਾਬ ਵਿੱਚੋਂ ਸਫਾਇਆ ਕਰਕੇ ਸ਼ੁੱਧ ਕਰ ਦੇਣਗੇ । ਉਨਾਂ ਕਿਹਾ ਆਮ ਆਦਮੀ ਪਾਰਟੀ ਦਾ ਕਨਵੀਨਰ ਤੇ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਵੀ ਨਰਿੰਦਰ ਮੋਦੀ ਵਾਂਗ ਦੂਸਰਾ ਝੂਠ ਦਾ ਜੁਮਲਾ ਹੈ । ਉਨਾਂ ਕਿਹਾ ਪੰਜਾਬ ਦੇ ਦਲਿਤਾਂ ਨੂੰ ਉੱਪ ਮੁੱਖ ਮੰਤਰੀ ਦਾ  ਸ਼ਬਜਵਾਗ ਦਿਖਾਉਣ ਤੋਂ ਪਹਿਲਾਂ ਦਿੱਲੀ ਵਿੱਚ ਦਲਿਤ ਨੂੰ ਡਿਪਟੀ ਸੀ.ਐਮ. ਬਣਾਏ। ਉਨਾਂ ਕਿਹਾ ਦਿੱਲੀ ਸਰਕਾਰ ਵਿੱਚ ਇਕ ਵੀ ਮੰਤਰੀ ਦਲਿਤ ਨਹੀਂ ਹੈ ਜਿਸ ਤੋਂ ਕੇਜਰੀਵਾਲ ਦਾ ਦਲਿਤ ਵਿਰੋਧੀ ਚਿਹਰਾ ਬੇਨੁਕਾਬ ਹੋ ਗਿਆ ਹੈ । ਉਨਾਂ ਕਿਹਾ ਭ੍ਰਿਸਟਾਚਾਰ ਖਿਲਾਫ ਲੜਨ ਦਾ ਹੋਕਾ ਦੇਣ ਵਾਲੇ ਕੇਜਰੀਵਾਲ ਵਿਰੱਧ ਪਾਰਟੀ ਆਗੂਆਂ ਨੇ ਦੋ-ਦੋ ਕਰੋੜ ਰੁਪਏ ਟਿਕਟਾਂ ਦੇ ਲਈ ਮੰਗਣ ਦੇ ਗੰਭੀਰ ਆਰੋਪ ਲਗਾਏ ਹਨ ਜਿਸ ਕਰਕੇ ਆਪ ਦਾ ਝਾੜੂ ਤੀਲਾ ਤੀਲਾ ਹੋਕੇ ਖਿਲੱਰ ਰਿਹਾ ਹੈ । ਉਨਾਂ ਕਿਹਾ ਪੰਜਾਬ ਦੇ ਵਿਕਾਸ ਲਈ  ਕਾਂਗਰਸ ,ਅਕਾਲੀ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਰਾਜਨੀਤਕ ਅੰਤ ਹੋਣਾ ਲਾਜਮੀ ਹੈ । ਬਸਪਾ ਨੇ ਪੰਜਾਬ ਨੂੰ ਨਸ਼ਾ,ਬੇਰੁਜਗਾਰੀ ,ਮਹਿੰਗਾਈ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਸੰਕਲਪ ਲਿਆ ਹੈ । ਉਨਾਂ ਕਿਹਾ ਬਸਪਾ ਡਰੱਗ ਮਾਫੀਏ ਖਿਲਾਫ ਸਖਤੀ ਨਾਲ ਪੇਸ਼ ਆਵੇਗੀ ਤੇ ਨਸ਼ੇ ਦੇ ਸੌਦਾਗਰਾਂ ਨੂੰ ਜੇਲਾਂ ਵਿੱਚ ਭੇਜਾਂਗੇ । ਉਨਾਂ ਕਿਹਾ ਅਕਾਲੀ ਭਾਜਪਾ ਸਰਕਾਰ ਨੇ ਰੱਜਕੇ ਝੂਠ ਬੋਲਿਆ ਤੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟੁਆ । ਉਨਾਂ ਕਿਹਾ ਬਸਪਾ ਸਰਕਾਰ ਬਣਨ ਤੇ ਬੇਰਜਗਾਰਾਂ ਤੋਂ ਨੌਕਰੀ ਲਈ ਫਾਰਮ ਭਰਨ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ ਕਿਉਂਕਿ ਅਕਾਲੀ-ਭਾਜਪਾ ਸਰਕਾਰ ਨੇ ਬੇਰੁਜਗਾਰਾਂ ਦੇ ਨੌਕਰੀ ਦੇ ਫਾਰਮ ਭਰਵਾਕੇ ਕਰੋੜਾਂ ਰੁਪਏ ਇਕੱਠੇ ਕਰ ਲਏ ਤੇ ਇੱਕ ਵੀ ਨੌਜਵਾਨ ਨੂੰ ਰੁਜਗਾਰ ਨਹੀਂ ਦਿੱਤਾ । ਕਾਂਗਰਸ ਵੀ ਇਸੇ ਤਰਾਂ ਹੀ ਜਨਤਾ ਨੂੰ ਲੁੱਟਦੀ ਰਹੀ ਅੱਜ ਤੱਕ ਰੁਜਗਾਰ ਸਬੰਧੀ ਕੋਈ ਅੰਕੜਾ ਨਹੀਂ ਦੱਸ ਸਕੀ । ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਤੇ ਕੇਜਰੀਵਾਲ ਇੱਕੋ ਹੀ ਸਿੱਕੇ ਦੋ ਰੂਪ ਹਨ ਚੋਣਾਂ ਸਮੇਂ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਨੌਕਰੀਆਂ ਦੇ ਫਾਰਮ ਭਰਵਾ ਰਹੇ ਹਨ ਤੇ ਮੋਬਾਇਲ ਦੇਣ ਦਾ ਝਾਂਸਾ ਦੇ ਰਹੇ । ਉਨਾਂ ਕਿਹਾ ਦਲਿਤ ਪੰਜਾਬ ਦਾ ਡਿਪਟੀ ਸੀ.ਐਮ.ਨਹੀਂ ਬਲਕਿ ਸੀ.ਐਮ. ਹੋਣਾ ਚਾਹੀਦਾ ਹੈ ।ਬਸਪਾ ਪੰਜਾਬ ਦੇ ਕਿਸਾਨਾਂ ਦੀਆਂ ਖੁਦਕਸ਼ੀਆਂ ਰੋਕਣ ਲਈ ਕਿਸਾਨੀ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰੇਗੀ । । ਇਸ ਸਮੇਂ ਠੇਕੇਦਾਰ ਭਗਵਾਨ ਦਾਸ ਉਮੀਦਵਾਰ ਸ਼ਾਮ ਚੌਰਾਸੀ,ਦਲਜੀਤ ਰਾਏ ਜਿਲਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ , ਸੁਖਦੇਵ ਸਿੰਘ ਬਿੱਟਾ ਪ੍ਰਧਾਨ ਹਲਕਾ ਸ਼ਾਮ ਚੌਰਾਸੀ, ਸਰਪੰਚ ਜਗਮੋਹਣ ਸਿੰਘ, ਨਿਸ਼ਾਨ ਚੌਧਰੀ , ਮੋਹਣ ਲਾਲ ਭਟੋਆ ਪ੍ਰਧਾਨ ਗੁਰੁ ਰਵਿਦਾਸ ਟਾਇਗਰ ਫੋਰਸ, ਮਨਿੰਦਰ ਸਿੰਘ ਸ਼ੇਰਪੁਰੀ, ਪ੍ਰਿੰਸੀਪਲ ਚੈਨ ਕੁਮਾਰ,ਬੀਬੀ ਮਹਿੰਦਰ ਕੌਰ ਜਨਰਲ ਸਕੱਤਰ,ਪਵਨ ਕੁਮਾਰ ਸ਼ਹਿਰੀ ਪ੍ਰਧਾਨ,ਡਾ.ਰਤਨ ਚੰਦ ਪ੍ਰਧਾਨ  ਵਿਧਾਨ ਸਭਾ , ਬਲਵੰਤ ਸੋਨੂੰ, ਅਵਤਾਰ ਸਿੰਘ ਤਾਰੀ, ਇੰਦਰਜੀਤ ਸਿੰਘ ਵਾਈਸ ਪ੍ਰਧਾਨ, ਮੋਹਣ  ਲਾਲ ਪ੍ਰਧਾਨ ਬਾਮਸੇਫ, ਮੁਕੇਸ਼ ਰੱਤੀ, ਬਿੰਦਰ ਸਰੋਆ ਵੀ ਹਾਜਰ ਸਨ । ਫੋਟੋ-ਰੋਡ ਸ਼ੋਅ ਵਿੱਚ ਹਾਜਰ ਆਗੂ ਤੇ ਇਕੱਠ।

Please Click here for Share This News

Leave a Reply

Your email address will not be published.