best platform for news and views

ਬਲਾਤਕਾਰ ਦੇ ਦੋਸ਼ ਵਿਚ ਲੰਗਾਹ ਵਲੋਂ ਅਦਾਲਤ ‘ਚ ਆਤਮ ਸਮਰਪਣ : ਪੰਜ ਦਿਨ ਦਾ ਪੁਲੀਸ ਰਿਮਾਂਡ

Please Click here for Share This News

Malwa News Bureau

ਗੁਰਦਾਸਪੁਰ : ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਬਲਾਤਕਾਰ ਦੇ ਮਾਮਲੇ ਵਿਚ ਅੱਜ ਗੁਰਦਾਸਪੁਰ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਅਤੇ ਅਦਾਲਤ ਨੇ ਉਨ੍ਹਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਸ੍ਰੀ ਲੰਗਾਹ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ ਦਾ ਜਿਲਾ ਅਦਾਲਤ ਵਿਚ ਵੀ ਆਤਮ ਸਮਰਪਣ ਕੀਤਾ ਸੀ, ਪਰ ਚੰਡੀਗੜ੍ਹ ਦੀ ਅਦਾਲਤ ਨੇ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਸੀ। ਅੱਜ ਅਚਾਨਕ ਸ੍ਰੀ ਸੁੱਚਾ ਸਿੰਘ ਲੰਗਾਹ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ ਹੋ ਗਏ।


ਵਰਨਣਯੋਗ ਹੈ ਕਿ ਗੁਰਦਾਸਪੁਰ ਵਿਖੇ ਵਿਜੀਲੈਂਸ ਵਿਭਾਗ ਵਿਚ ਕੰਮ ਕਰਦੀ ਇਕ ਮਹਿਲਾ ਨੇ ਸ੍ਰੀ ਲੰਗਾਹ ‘ਤੇ ਬਲਾਤਕਾਰ ਅਤੇ ਧੋਖਾਧੜੀ ਦੇ ਦੋਸ਼ ਲਗਾਏ ਸਨ ਅਤੇ ਇਸ ਆਧਾਰ ‘ਤੇ ਗੁਰਦਾਸਪੁਰ ਦੀ ਪੁਲਸ ਨੇ ਉਨ੍ਹਾਂ ਖਿਲਾਫ ਪਰਚਾ ਦਰਜ ਕਰ ਲਿਆ ਸੀ। ਪਿਛਲੇ ਸ਼ੁਕਰਵਾਰ ਪਰਚਾ ਦਰਜ ਹੋਣ ਪਿਛੋਂ ਸ੍ਰੀ ਲੰਗਾਹ ਪੁਲੀਸ ਤੋਂ ਬਚਦੇ ਆ ਰਹੇ ਸਨ ਅਤੇ ਅੱਜ ਉਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ। ਅਦਾਲਤ ਵਲੋਂ 5 ਦਿਨ ਦਾ ਪੁਲੀਸ ਰਿਮਾਂਡੇ ਦੇਣ ਪਿਛੋਂ ਗੁਰਦਾਸਪੁਰ ਦੀ ਪੁਲੀਸ ਨੇ ਸ੍ਰੀ ਲੰਗਾਹ ਨੂੰ ਹਿਰਾਸਤ ਵਿਚ ਲੈ ਲਿਆ।

ਗੁਰਦਾਸਪੁਰ ਦੀ ਅਦਾਲਤ ਵਿਚੋਂ ਰਿਮਾਂਡ ਮਿਲਣ ਪਿਛੋਂ ਪੁਲੀਸ ਸੁੱਚਾ ਸਿੰਘ ਲੰਗਾਹ ਨੂੰ ਹਿਰਾਸਤ ਵਿਚ ਲੈ ਕੇ ਜਾਂਦੀ ਹੋਈ।

Please Click here for Share This News

Leave a Reply

Your email address will not be published. Required fields are marked *