Malwa News Bureau
ਚੰਡੀਗੜ੍ਹ : ਬਲਾਤਕਾਰ ਦੇ ਦੋਸ਼ਾਂ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਪਿਛਲੇ ਦਿਨਾਂ ਤੋਂ ਪੁਲੀਸ ਦੀ ਗ੍ਰਿਫਤਾਰੀ ਤੋਂ ਛੁਪਦੇ ਹੋਏ ਅੱਜ ਚੰਡੀਗੜ੍ਹ ਦੀ ਜਿਲਾ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਨੇ ਆਤਮਸਮਰਪਣ ਦੀ ਅਰਜੀ ਦਿੱਤੀ, ਪਰ ਅਦਾਲਤ ਨੇ ਸ੍ਰੀ ਲੰਗਾਹ ਦੀ ਆਤਮ ਸਮਰਪਣ ਦੀ ਅਰਜੀ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਾਮਲਾ ਜਿਲਾ ਗੁਰਦਾਸਪੁਰ ਦਾ ਹੈ ਅਤੇ ਚੰਡੀਗੜ੍ਹ ਜਿਲਾ ਅਦਾਲਤ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ।
ਇਸ ਲਈ ਅਦਾਲਤ ਨੇ ਕਿਹਾ ਕਿ ਉਹ ਗੁਰਦਾਸਪੁਰ ਦੀ ਅਦਾਲਤ ਵਿਚ ਹੀ ਆਤਮ ਸਮਰਪਣ ਕਰਨ।ਚੰਡੀਗੜ੍ਹ : ਬਲਾਤਕਾਰ ਦੇ ਦੋਸ਼ਾਂ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਪਿਛਲੇ ਦਿਨਾਂ ਤੋਂ ਪੁਲੀਸ ਦੀ ਗ੍ਰਿਫਤਾਰੀ ਤੋਂ ਛੁਪਦੇ ਹੋਏ ਅੱਜ ਚੰਡੀਗੜ੍ਹ ਦੀ ਜਿਲਾ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਨੇ ਆਤਮਸਮਰਪਣ ਦੀ ਅਰਜੀ ਦਿੱਤੀ, ਪਰ ਅਦਾਲਤ ਨੇ ਸ੍ਰੀ ਲੰਗਾਹ ਦੀ ਆਤਮ ਸਮਰਪਣ ਦੀ ਅਰਜੀ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਮਾਮਲਾ ਜਿਲਾ ਗੁਰਦਾਸਪੁਰ ਦਾ ਹੈ ਅਤੇ ਚੰਡੀਗੜ੍ਹ ਜਿਲਾ ਅਦਾਲਤ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਇਸ ਲਈ ਅਦਾਲਤ ਨੇ ਕਿਹਾ ਕਿ ਉਹ ਗੁਰਦਾਸਪੁਰ ਦੀ ਅਦਾਲਤ ਵਿਚ ਹੀ ਆਤਮ ਸਮਰਪਣ ਕਰਨ। ਜਿਲਾ ਗੁਰਦਾਸਪੁਰ ਵਿਚ ਵਿਜੀਲੈਂਸ ਵਿਭਾਗ ਕੰਮ ਕਰਦੀ ਇਕ ਮੁਲਾਜ਼ਮ ਵਲੋਂ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਖਿਲਾਫ ਬਲਾਤਕਾਰ ਦੇ ਦੋਸ਼ ਲਾਏ ਸਨ। ਇਸ ਲੜਕੀ ਨੇ ਇਕ ਵੀਡੀਓ ਵੀ ਰਿਕਾਰਡ ਕਰਕੇ ਐਸ.ਐਸ.ਪੀ. ਨੂੰ ਸ਼ਿਕਾਇਤ ਕੀਤੀ ਸੀ ਕਿ ਸੁੱਚਾ ਸਿੰਘ ਲੰਗਾਹ 2009 ਤੋਂ ਉਸ ਨਾਲ ਕਈ ਵਾਰ ਬਲਾਤਕਾਰ ਕਰ ਚੁੱਕੇ ਹਨ ਅਤੇ ਹੁਣ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਨੇ ਸ੍ਰੀ ਲੰਗਾਹ ਖਿਲਾਫ ਬਲਾਤਕਾਰ, ਧੋਖਾਧੜੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਦੋਸ਼ਾਂ ਅਧੀਨ ਪਰਚਾ ਦਰਜ ਕਰ ਲਿਆ ਸੀ। ਸ਼ੁਕਰਵਾਰ ਨੂੰ ਪਰਚਾ ਦਰਜ ਹੋਣ ਪਿਛੋਂ ਸ੍ਰੀ ਲੰਗਾਹ ਨੇ ਅਕਾਲੀ ਦਲ ਦੇ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਕੇ ਐਲਾਨ ਕੀਤਾ ਸੀ ਕਿ ੳਹ ਅਦਾਲਤ ਵਿਚ ਆਤਮ ਸਮਰਪਣ ਕਰਨਗੇ। ਅੱਜ ਉਨ੍ਹਾਂ ਨੇ ਚੰਡੀਗੜ੍ਹ ਦੀ ਜਿਲਾ ਅਦਾਲਤ ਵਿਚ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਦਾਲਤ ਨੇ ਅਧਿਕਾਰ ਖੇਤਰ ਵਿਚ ਨਾ ਹੋਣ ਕਾਰਨ ਅਰਜੀ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਗੁਰਦਾਸਪੁਰ ਦੀ ਅਦਾਲਤ ਵਿਚ ਹੀ ਆਤਮ ਸਮਰਪਣ ਕੀਤਾ ਜਾਵੇ। ਸੋਸ਼ਲ ਮੀਡੀਆ ‘ਤੇ ਲੰਗਾਹ ਦੀ ਅਸ਼ਲੀਲ ਵੀਡੀਓ ਨੇ ਵੀ ਉਨ੍ਹਾਂ ਦੀ ਰਾਜਨੀਤਿਕ ਅਤੇ ਸਮਾਜਿਕ ਜ਼ਿੰਦਗੀ ਨੂੰ ਸੱਟ ਮਾਰੀ ਹੈ। ਸ੍ਰੀ ਲੰਗਾਹ ਦੇ ਵਕੀਲ ਨੇ ਕਿਹਾ ਕਿ ਉਹ ਗੁਰਦਾਸਪੁਰ ਵਿਖੇ ਆਤਮਸਮਰਪਣ ਕਰਨ ਤੋਂ ਇਸ ਕਾਰਨ ਗੁਰੇਜ ਕਰਦੇ ਹਨ ਕਿਉਂਕਿ ਜੇਕਰ ਉਹ ਗੁਰਦਾਸਪੁਰ ਦੀ ਅਦਾਲਤ ਵਿਚ ਪੇਸ਼ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਪਹਿਲਾਂ ਹੀ ਪੁਲੀਸ ਵਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੁਲੀਸ ਕਈ ਕਈ ਦਿਨ ਗ੍ਰਿਫਤਾਰੀ ਨਹੀਂ ਪਾਉਂਦੀ ਗੈਰਕਾਨੂੰਨੀ ਹਿਰਾਸਤ ਵਿਚ ਰੱਖਦੀ ਹੈ।
ਚੰਡੀਗੜ੍ਹ ਦੀ ਜਿਲਾ ਅਦਾਲਤ ਵਿਚ ਆਤਮਸਮਰਪਣ ਕਰਨ ਲਈ ਆਪਣੇ ਵਕੀਲ ਨਾਲ ਜਾਂਦੇ ਹੋਏ ਸੁੱਚਾ ਸਿੰਘ ਲੰਗਾਹ