best platform for news and views

ਬਲਾਕ ਪੱਧਰੀ ਖੇਡਾਂ ਲਈ ਦਿੱਤੀਆਂ ਸ਼ੁਭ-ਕਾਮਨਾਵਾਂ

Please Click here for Share This News

ਭਿੱਖੀਵਿੰਡ, 8 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਗਈਆਂ ਸਲਾਨਾ ਸੈਂਟਰ ਪੱਧਰ ਖੇਡਾਂ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ, ਧੁੰਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਣ ਕਰਦਿਆਂ 100 ਮੀਟਰ ਦੋੜ ਵਿਚ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ, 100 ਮੀਟਰ ਦੋੜ ਵਿਚ ਮਹਿਕਦੀਪ ਕੌਰ ਨੇ ਪਹਿਲਾ ਸਥਾਨ, 200 ਮੀਟਰ ਦੋੜ ਵਿਚ ਕਰਮਜੀਤ ਕੌਰ ਨੇ ਦੂਸਰਾ ਸਥਾਨ, 400 ਮੀਟਰ ਦੋੜ ਵਿਚ ਗੁਰਪ੍ਰੀਤ ਸਿੰਘ ਤੀਸਰਾ
ਸਥਾਨ, 400 ਮੀਟਰ ਦੋੜ ਵਿਚ ਜਸ਼ਨਪ੍ਰੀਤ ਕੌਰ ਨੇ ਤੀਸਰਾ ਸਥਾਨ, 200 ਮੀਟਰ ਦੋੜ ਵਿਚ ਲਵਪ੍ਰੀਤ ਸਿੰਘ ਨੇ ਤੀਸਰਾ ਸਥਾਨ, ਲੰਬੀ ਛਾਲ ਵਿਚ ਜੋਬਨਜੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਜੇਤੂ ਖਿਡਾਰੀਆਂ ਨੂੰ ਮੁੱਖ ਅਧਿਆਪਕ ਗੁਰਦੇਵ ਸਿੰਘ ਨਾਰਲੀ, ਯੁਧਵੀਰ ਸਿੰਘ, ਨਵਦੀਪ ਸਿੰਘ, ਕਮਲਦੀਪ, ਮਾੜੂ ਰਾਮ, ਮਹਿੰਦਰ ਕੁਮਾਰ, ਸ.ਸ.ਸ.ਸ ਦੇ ਅਧਿਆਪਕ ਸੁਖਪਾਲ ਸਿੰਘ, ਰਮਨਦੀਪ, ਮੈਡਮ ਦਲਜੀਤ ਕੌਰ ਆਦਿ ਸਟਾਫ ਵੱਲੋਂ ਸਨਮਾਨ ਚਿੰਨ
ਦੇ ਕੇ ਵਧਾਈ ਦਿੱਤੀ। ਇਸ ਮੌਕੇ ਮੁੱਖ ਅਧਿਆਪਕ ਗੁਰਦੇਵ ਸਿੰਘ ਨਾਰਲੀ ਨੇ ਵਿਦਿਆਰਥੀਆਂ ਨੂੰ ਡਰਾਈ ਫਰੂਟ ਤੇ ਫਰੂਟ ਦਿੰਦਿਆਂ ਅਗਲੇ ਦਿਨਾਂ ਵਿਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਣ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਖਤ ਮਿਹਨਤ ਨਾਲ ਹੀ ਖਿਡਾਰੀ ਆਪਣੇ ਮਕਸਦ ਵਿਚ ਕਾਮਯਾਬ ਹੋ ਸਕਦੇ ਹਨ।

ਸੈਂਟਰ ਖੇਡਾਂ ਵਿਚ ਜੇਤੂ ਖਿਡਾਰੀਆਂ ਦਾ ਲੱਡੂ ਨਾਲ ਮੂੰਹ ਮਿੱਠਾ
ਕਰਵਾਉਦੇ ਮੁੱਖ ਅਧਿਆਪਕ ਗੁਰਦੇਵ ਸਿੰਘ ਨਾਰਲੀ ਆਦਿ ਸਟਾਫ਼।
Please Click here for Share This News

Leave a Reply

Your email address will not be published. Required fields are marked *