best platform for news and views

ਬਲਵੀਰ ਬੈਂਕਾ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਨੂੰ ਵਿਧਾਇਕ ਭੁੱਲਰ ਨੇ ਕੀਤਾ ਸੰਬੋਧਨ

Please Click here for Share This News

ਭਿੱਖੀਵਿੰਡ 16 ਮਈ (ਹਰਜਿੰਦਰ ਸਿੰਘ ਗੋਲ੍ਹਣ)-ਵਿਧਾਨ ਸਭਾ ਹਲਕਾ ਖੇਮਕਰਨ ਅੰਦਰ
ਵੋਟਰਾਂ ਵੱਲੋਂ ਕਾਂਗਰਸ ਪਾਰਟੀ ਨੂੰ ਦਿੱਤੇ ਜਾ ਰਹੇ ਭਰਪੂਰ ਹੰਗਾਰੇ ਨਾਲ ਜਸਬੀਰ ਸਿੰਘ
ਡਿੰਪਾ ਦੀ ਜਿੱਤ ਸ਼ਪੱਸ਼ਟ ਨਜਰ ਆ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੀਪੂ ਯੂਨੀਅਨ
ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੈਂਕਾ ਦੇ ਗ੍ਰਹਿ ਭਿੱਖੀਵਿੰਡ ਵਿਖੇ ਮੀਟਿੰਗ ਨੂੰ
ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕੀਤਾ ਤੇ ਆਖਿਆ ਕਿ ਜਸਬੀਰ ਸਿੰਘ
ਡਿੰਪਾ ਲੋਕ ਸਭਾ ਉਮੀਦਵਾਰ ਬਣਨ ਕੇ ਲੋਕਾਂ ਦੀ ਸੰਸਦ ਵਿਚ ਆਵਾਜ ਬਣਨਗੇ। ਉਹਨਾਂ
ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਜਸਬੀਰ ਸਿੰਘ ਡਿੰਪਾ
ਨੂੰ ਸ਼ਾਨਦਾਰ ਜਿੱਤ ਦਿਵਾਉਣ ਲਈ ਆਪਣੇ-ਆਪਣੇ ਮਹੁੱਲਿਆਂ, ਵਾਰਡਾਂ, ਪਿੰਡਾਂ ਤੇ ਕਸਬਿਆਂ
ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਕੇ ਕਾਂਗਰਸ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ
ਕਰਵਾਉਣ। ਇਸ ਮੌਕੇ ਬੱਬੂ ਸ਼ਰਮਾ, ਗੁਰਜੀਤ ਸਿੰਘ ਘੁਰਕਵਿੰਡ, ਬਖਸੀਸ ਸਿੰਘ, ਗੁਰਪਾਲ
ਸਿੰਘ ਭਗਵਾਨਪੁਰਾ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਮਿੰਟੂ ਮਹਿਤਾ, ਬਲਾਕ ਸੰਮਤੀ ਮੈਂਬਰ
ਵਰਿੰਦਰਬੀਰ ਸਿੰਘ ਕਾਜੀਚੱਕ, ਸਰਬਜੀਤ ਸਿੰਘ ਡਲੀਰੀ, ਸੁਖਬੀਰ ਸਿੰਘ ਉਦੋਕੇ, ਸ਼ਹਿਰੀ
ਪ੍ਰਧਾਨ ਬਿੱਲਾ ਚੋਪੜਾ, ਸਰਪੰਚ ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਮਨਦੀਪ ਸਿੰਘ ਸੰਧੂ,
ਯਾਦਵਿੰਦਰ ਸਿੰਘ ਗੋਲਡੀ, ਪ੍ਰਵੇਸ਼ ਕੁਮਾਰ ਲਾਟੀ, ਪੀ.ਏ ਕੰਵਲ ਭੁੱਲਰ, ਜਗਜੀਤ ਸਿੰਘ
ਘੁਰਕਵਿੰਡ, ਸ਼ਿਵ ਬਿੱਟੂ, ਜਸਵੰਤ ਸਿੰਘ ਸੂਰਵਿੰਡ, ਚਾਨਣ ਸਿੰਘ ਪਹੂਵਿੰਡ, ਸਤਨਾਮ ਸਿੰਘ
ਬੈਂਕਾ, ਹੈਪੀ ਭਿੱਖੀਵਿੰਡ, ਜਗੀਰ ਸਿੰਘ, ਆਦਿ ਹਾਜਰ ਸਨ। ਇਸ ਮੌਕੇ ਪ੍ਰਧਾਨ ਬਲਵੀਰ
ਸਿੰਘ ਬੈਂਕਾ ਵੱਲੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਸਿਰਪਾਉ ਤੇ ਲੋਈ ਦੇ ਕੇ
ਸਨਮਾਨਿਤ ਕੀਤਾ ਗਿਆ।


ਫੋਟੋ ਕੈਪਸ਼ਨ :-  ਵਿਧਾਇਕ ਸੁਖਪਾਲ ਸਿੰਘ ਭੁੱਲਰ ਨੂੰ ਸਨਮਾਨਿਤ ਕਰਦੇ ਬਲਵੀਰ ਸਿੰਘ ਬੈਂਕਾ ਆਦਿ।

Please Click here for Share This News

Leave a Reply

Your email address will not be published.