best platform for news and views

ਬਰਨਾਲਾ ਜ਼ਿਲਾ ‘ਚ ਕੁੱਲ 31 ਉਮੀਦਵਾਰਾਂ ਵੱਲੋਂ ਕਗਜ਼ ਦਾਖ਼ਲ

Please Click here for Share This News

ਬਰਨਾਲਾ,(ਰਕੇਸ ਕਮਾਰ ਗੋਇਲ):ਪੰਜਾਬ ਵਿਧਾਨ ਸਭਾ ਚੋਣਾਂ-2017 ਦੀਆਂਨਾਮਜ਼ਦਗੀਆਂ ਦੇ ਪੰਜਵੇਂ ਦਿਨ ਜ਼ਿਲ ਬਰਨਾਲਾ ਵਿੱਚ ਕੁੱਲ 18 ਉਮੀਦਵਾਰਾਂ ਵੱਲੋਂਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਜਿਨਾਂ ਵਿੱਚ ਵਿਧਾਨ ਸਭਾ 103-ਬਰਨਾਲਾ ਤੋਂ 1, ਵਿਧਾਨ ਸਭਾ 104-ਮਹਿਲ ਕਲਾਂ ਤੋਂ 9 ਅਤੇ ਭਦੌੜ ਤੋਂ 8 ਉਮੀਦਵਾਰਾਂਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਅੱਜ ਦੀਆਂ ਨਾਮਜ਼ਦਗੀਆਂ ਤੋਂ ਬਾਅਦਬਰਨਾਲਾ ਜ਼ਿਲ ਦੇ 3 ਵਿਧਾਨ ਸਭਾ ਹਲਕਿਆਂ ਲਈ ਕੁੱਲ 31 ਉਮੀਦਵਾਰਾਂ ਵੱਲੋਂਆਪਣੇ ਕਾਗਜ਼ ਦਾਖਿਲ ਕੀਤੇ ਗਏ ਹਨ
ਨਾਮਜ਼ਦਗੀਆਂ ਸੰਬੰਧੀ ਹੁਣ ਤੱਕ ਦੀ ਜਾਣਕਾਰੀ ਜਾਰੀ ਕਰਦਿਆਂ ਜ਼ਿਲ ਚੋਣ ਅਫ਼ਸਰਕਮ ਡਿਪਟੀ ਕਮਿਸ਼ਨਰ . ਅਮਰ ਪ੍ਰਤਾਪ ਸਿੰਘ ਵਿਰਕ  ਨੇ ਦੱਸਿਆ ਕਿ ਨਾਮਜ਼ਦਗੀਪੱਤਰ ਮਿਤੀ 18 ਜਨਵਰੀ, 2017 ਤੱਕ ਸੰਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਨਿਰਧਾਰਤਸਥਾਨਾਂਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਦਾਖ਼ਲ ਕੀਤੇ ਜਾ ਸਕਦੇਨਾਮਜ਼ਦਗੀ ਪੱਤਰਾਂ ਦੀ ਪੜਤਾਲ 19 ਨੂੰ ਅਤੇ ਵਾਪਸੀ 21 ਜਨਵਰੀ ਤੱਕ ਹੋ ਸਕੇਗੀ ਅਤੇਮਤਦਾਨ 4 ਫ਼ਰਵਰੀ, 2017 ਦਿਨ ਸ਼ਨੀਵਾਰ ਨੂੰ ਹੋਵੇਗਾ ਅਤੇ ਗਿਣਤੀ 11 ਮਾਰਚ2017 ਨੂੰ ਹੋਵੇਗੀ 
ਅੱਜ 103-ਬਰਨਾਲਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤਸਿੰਘ ਮਾਨ ਨੇ ਹੀ ਆਪਣੀ ਨਾਮਜ਼ਦਗੀ ਦਾਖਿਲ ਕੀਤੀ ਇਸ ਤੋਂ ਇਲਾਵਾ ਹਲਕਾਮਹਿਲਕਲਾਂ ਤੋਂ ਗੋਬਿੰਦ ਸਿੰਘ ਵੱਲੋਂ ਆਜ਼ਾਦ ਵੱਜਂੋ ਅਤੇ ਉਹਨਾਂ ਦੇ ਕਵਰਿੰਗ ਵੱਜੋਂਅਮਨਦੀਪ ਸਿੰਘ, ਸੀ ਪੀ ਆਈ ਦੇ ਖੁਸ਼ੀਆਂ ਸਿੰਘ, ਦਰਬਾਰਾ ਸਿੰਘ ਨੇ ਆਜ਼ਾਦ ਵੱਜੋਂ,ਗੁਰਮੇਲ ਸਿੰਘ ਨੇ ਆਜ਼ਾਦ ਵੱਜੋਂ, ਸ਼੍ਰੋਮਣੀ ਅਕਾਲੀ ਦਲ ਦੇ ਅਜੀਤ ਸਿੰਘ ਸਾਂਤ ਅਤੇ ਉਹਨਾਂਦੇ ਕਵਰਿੰਗ ਵੱਜੋਂ ਰਾਜ ਅਮਿੰਦਰ ਪਾਲ ਸਿੰਘ, ਕਾਂਗਰਸ ਦੇ ਹਰਚੰਦ ਕੌਰ ਅਤੇ ਉਹਨਾਂ ਦੇਕਵਰਿੰਗ ਵੱਜੋਂ ਸੇਵਕ ਸਿੰਘ ਨੇ ਆਪਣੀ ਨਾਮਜ਼ਦਗੀ ਦਾਖਿਲ ਕੀਤੀ ਹਲਕਾ ਭਦੌੜ – 102ਤੋਂ ਆਮ ਆਦਮੀ ਪਾਰਟੀ ਦੇ ਪਿਰਮਲ ਸਿੰਘ ਧੌਲਾ ਅਤੇ ਉਹਨਾਂ ਦੇ ਕਵਰਿੰਗ ਵੱਜੋਂ ਦਰਸ਼ਨਸਿੰਘ, ਬੱਗਾ ਸਿੰਘ ਨੇ ਆਜ਼ਾਦ ਵੱਜੋਂ, ਕਾਂਗਰਸ ਦੇ ਜੋਗਿੰਦਰ ਸਿੰਘ ਅਤੇ ਉਹਨਾਂ ਦੇ ਕਵਰਿੰਗਵੱਜੋਂ ਕ੍ਰਿਸ਼ਨ ਕੌਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਜੀਤ ਸਿੰਘ, ਬਹੁਜਨਸਮਾਜ ਪਾਰਟੀ ਦੇ ਕਰਮਜੀਤ ਸਿੰਘ ਅਤੇ ਉਹਨਾਂ ਦੇ ਕਵਰਿੰਗ ਉਮੀਦਵਾਰ ਵੱਜੋਂ ਜਗਰੂਪਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਿਲ ਕੀਤਾ
ਉਮੀਦਵਾਰ ਵੱਲੋਂ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਨਿਰਧਾਰਤ ਫਾਰਮ ਨੰਬਰ2-ਬੀ ਵਿੱਚ ਭਰ ਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਸੰਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰਵਿੱਚ ਵਿਅਕਤੀਗਤ ਤੌਰਤੇ ਪੇਸ਼ ਹੋ ਕੇ ਦਿੱਤਾ ਜਾਣਾ ਹੈ ਇਸ ਤੋਂ ਇਲਾਵਾ ਮਾਨਯੋਗ ਮੁੱਖਚੋਣ ਅਫ਼ਸਰ, ਪੰਜਾਬ, ਚੰਡੀਗੜਵੱਲੋਂ ਉਮੀਦਵਾਰਾਂ ਦੀ ਸਹੂਲਤ ਲਈ ‘candidate nomination portal’ ਤਿਆਰ ਕੀਤਾ ਗਿਆ ਹੈ, ਜਿਸ ਦਾ ਲਿੰਕ ਵੈਬਸਾਈਟwww.ceopunjab.nic.inਦੇ ਹੋਮ ਪੇਜ਼ਤੇ ਉਪਲੱਬਧ ਲਿੰਕ Vidhan Sabha 5lections-੨੦੧੭ ਵਿੱਚ ਉਪਲੱਬਧ ਹੈ ਇਹ ਸੁਵਿਧਾ ਉਮੀਦਵਾਰ ਨੂੰਨਾਮਜ਼ਦਗੀ ਪੱਤਰ ਆਨਲਾਈਨ ਭਰ ਕੇ ਪ੍ਰਿੰਟਆਊਟ ਲੈਣ ਉਪਰੰਤ ਹਸਤਾਖ਼ਰ ਕਰਕੇਸੰਬੰਧਤ ਰਿਟਰਨਿੰਗ ਅਫ਼ਸਰ ਨੂੰ ਜਮ ਕਰਾਉਣ ਲਈ ਦਿੱਤੀ ਗਈ ਹੈ ਤਾਂ ਜੋਨਾਮਜ਼ਦਗੀ ਪੱਤਰ ਦਾ ਆਨਲਾਈਨ ਰਿਕਾਰਡ ਰੱਖਿਆ ਜਾ ਸਕੇ ਪਰ ਨਾਮਜ਼ਦਗੀਪੋਰਟਲ ਦੀ ਵਰਤੋਂ ਕਰਨ ਵਿੱਚ ਕਿਸੇ ਵੀ ਉਮੀਦਵਾਰ ਨੂੰ ਬੰਦਿਸ਼ ਨਹੀਂ ਹੈ ਪਿਛਲੀਆਂਹੋਈਆਂ ਚੋਣਾਂ ਵਾਂਗ ਹੀ ਉਮੀਦਵਾਰ ਵੱਲੋਂ ਹੱਥਲਿਖਤ ਜਾਂ ਟਾਈਪ ਕੀਤਾ ਹੋਇਆ ਨਾਮਜ਼ਦਗੀਪੱਤਰ ਨਿਰਧਾਰਤ ਫਾਰਮ ਨੰਬਰ 2-ਬੀ ਵਿੱਚ ਨਿਰਧਾਰਤ ਮਿਤੀ, ਸਮਾਂ ਅਤੇ ਸਥਾਨਤੇਸੰਬੰਧਤ ਰਿਟਰਨਿੰਗ ਅਫ਼ਸਰ ਨੂੰ ਦਿੱਤਾ ਜਾ ਸਕਦਾ ਹੈ 
ਉਨਾਂ ਨੇ ਕਿਹਾ ਕਿ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਭਰਨ ਵੇਲੇ ਭਾਰਤੀ ਚੋਣਕਮਿਸ਼ਨ ਵੱਲੋਂ ਨਿਰਧਾਰਤ ਹਦਾਇਤਾਂ ਦੀ ਪੂਰਨ ਤੌਰਤੇ ਪਾਲਣਾ ਕਰੇ ਇਨਾਂਹਦਾਇਤਾਂ ਸੰਬੰਧੀ ਸਾਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾ ਦਿੱਤਾਗਿਆ ਹੈ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕਕਾਰਵਾਈ ਕੀਤੀ ਜਾਵੇਗੀ 

Please Click here for Share This News

Leave a Reply

Your email address will not be published. Required fields are marked *