ਬਰਨਾਲਾ,18 ਸਤੰਬਰ(ਰਾਕੇਸ਼ ਗੋਇਲ)- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦਫ਼ਤਰ ਬਰਨਾਲਾ ਵਿਖੇ ਸਫ਼ਾਈ ਪੰਦਰ੍ਹਵਾੜੇ ਦੀ ਸ਼ੁਰੂਆਤ ਕੀਤੀ ਗਈ। ਜਿਸ ਵਿਚ ਪੀ.ਜੀ.ਓ. ਸ੍ਰੀ ਹੰਮਾਸੂੰ ਬਾਂਸਲ, ਐਸ.ਡੀ.ਐਮ. ਬਰਨਾਲਾ, ਸ੍ਰੀ ਮਨਕਮਲ ਸਿੰਘ ਚਹਿਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸੰਜੀਵ ਸਿੰਗਲਾ, ਪੰਚਾਇਤ ਸੰਮਤੀ ਦੇ ਚੇਅਰਮੈਨ ਨਿਰਮਲ ਸਿੰਘ ਖੁੱਡੀ, ਬੀ.ਡੀ.ਪੀ.ਓ. ਬਰਨਾਲਾ ਸ੍ਰੀ ਪ੍ਰਵੇਸ਼ ਗੋਇਲ ਨੇ ਸਫ਼ਾਈ ਪੰਦਰ੍ਹਵਾੜਾ ਦੀ ਸਾਂਝੇ ਤੌਰ ‘ਤੇ ਸਹੁੰ ਚੁਕਾਈ ਗਈ। ਉਨ੍ਹਾਂ ਕਿਹਾ ਕਿ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਜ਼ਿਲ੍ਹੇ ਭਰ ‘ਚ ਸਫ਼ਾਈ ਪੰਦ•ਰਵਾੜਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਬਲਾਕ ਬਰਨਾਲਾ ਦੇ ਸਮੂਹ ਪਿੰਡਾਂ ਵਿਚ ਸਾਂਝੀਆਂ ਥਾਵਾਂ ਦੀ ਸਫ਼ਾਈ ਕਰਵਾਈ ਜਾਵੇਗੀ। ਇਸ ਮੌਕੇ ‘ਤੇ ਐਸ.ਈ.ਪੀ.ਓ. ਗੁਰਮੀਤ ਸਿੰਘ, ਸੁਪਰਡੈਂਟ ਪਰਮਜੀਤ ਕੌਰ, ਏ.ਪੀ.ਓ. ਅਮਨਦੀਪ ਸਿੰਘ ਚਹਿਲ, ਗੁਰਮੀਤ ਸਿੰਘ ਗੈਰੀ, ਸਰਪੰਚ ਸੁਦਾਗਰ ਸਿੰਘ, ਸਰਪੰਚ ਚਮਕੌਰ ਸਿੰਘ, ਸਰਪੰਚ ਦਰਸ਼ਨ ਸਿੰਘ ਦੁੱਲਟ, ਸਰਪੰਚ ਪ੍ਰੀਤਮ ਸਿੰਘ, ਪਰਮਜੀਤ ਸਿੰਘ ਹਰੀਗੜ੍ਹ, ਹਰਦੀਪ ਸਿੰਘ ਸਰਾਂ, ਸੁਭਾਸ਼ ਸਿੰਗਲਾ, ਸਕੱਤਰ ਨਿਰਭੈ ਸਿੰਘ, ਸਕੱਤਰ ਗੁਰਮੇਲ ਸਿੰਘ, ਸਕੱਤਰ ਹਰਨਾਗ ਸਿੰਘ ਸਮੇਤ ਇਲਾਕੇ ਦੇ ਪੰਚਾਇਤ ਮੈਂਬਰ, ਨਰੇਗਾ ਮਜ਼ਦੂਰ ਅਤੇ ਦਫ਼ਤਰੀ ਸਟਾਫ਼ ਹਾਜ਼ਰ ਸੀ