best platform for news and views

ਸੂਬੇ ਦੀਆਂ ਗ੍ਰਾਮ ਪੰਚਾੲਿਤ ਜ਼ਮੀਨਾਂ ‘ਚ ਰੁੱਖ ਲਗਾਉਣ ਦਾ ਉਪਬੰਧ- ਸ਼੍ਰੀ ਘਣਸ਼ਿਆਮ ‘ਥੋਰੀ’

Please Click here for Share This News

ਬਰਨਾਲਾ,(ਰਾਕੇਸ਼ ਗੋਇਲ)- ਗ੍ਰਾਮ ਪੰਚਾਇਤ ਜਮੀਨਾਂ ਦੇ ਇੱਕ ਤਿਹਾਈ ਰਕਬੇ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦੇ ਮੰਤਵ ਤਹਿਤ ਜਿਲਾ ਬਰਨਾਲਾ ਵਿੱਚ ਬਲਾਕ ਬਰਨਾਲਾ, ਸਹਿਣਾ ਅਤੇ ਮਹਿਲ ਕਲਾਂ ਦੇ ਪਿੰਡਾਂ ਵਿੱਚ ਵੱਡੇ ਪੱਧਰ ਤੇ ਰੁੱਖ ਲਗਾਏ ਗਏ। ਇਸ ਮੁਹਿੰਮ ਤਹਿਤ ਬਲਾਕ ਬਰਨਾਲਾ ਦੇ ਪਿੰਡ ਪੱਖੋਕਲਾਂ ਵਿੱਚ ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਰੁੱਖ ਲਗਾਏ।

ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਇਸ ਦੌਰਾਨ ਰੁੱਖ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਸਾਰੀਆਂ ਪੰਚਾਇਤੀ ਜ਼ਮੀਨਾਂ ਤੇ ਇੱਕ ਤਿਹਾਈ ਰਕਬੇ ਤੇ ਰੁੱਖ ਲਗਾਉਣ ਦਾ ਉਪਬੰਧ ਹੈ। ਜਿਸ ਤਹਿਤ ਜਿਲੇ ਦੇ ਪੇਂਡੂ ਖੇਤਰ ਦੀ ਜ਼ਮੀਨ ਵਿੱਚ ਪਾਣੀ ਦੀ ਮਾਤਰਾ ਨੂੰ ਕੰਟਰੋਲ ਵਿੱਚ ਰੱਖਣ ਲਈ ਵੱਧ ਤੋਂ ਵੱਧ ਲੰਬੀ ਰੋਟੇਸ਼ਨ ਵਾਲੇ ਫੱਲਦਾਰ ਅਤੇ ਮੈਡੀਸ਼ਨਲ ਰੁੱਖ ਆਦਿ ਲਗਾਉਣ ਦੀ ਯੋਜਨਾ ਹੈ। ਉਨ੍ਹਾਂ ਇਸ ਮੌਕੇ ਰੁੱਖਾਂ ਦੇ ਲਾਭਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੁੱਖ ਹਵਾ, ਪਾਣੀ ਅਤੇ ਭੂਮੀ ਦੀ ਰੱਖਿਆ ਕਰਦੇ ਹਨ ਅਤੇ ਰੁੱਖਾ ਤੋਂ ਸਾਰੇ ਮਨੁੱਖਾਂ ਨੂੰ ਆਕਸੀਜਨ ਤੋਂ ਇਲਾਵਾ ਜੜੀ ਬੂਟੀਆਂ ਆਦਿ ਵੀ ਮਿਲਦੀਆਂ ਹਨ। ਉਹਨਾਂ ਦੱਸਿਆ ਕਿ ਬਰਸਾਤ ਦਾ ਪਾਣੀ ਰੁੱਖਾਂ ਦੀਆਂ ਜੜਾਂ ਰਾਹੀਂ ਮੁੜ ਧਰਤੀ ਵਿੱਚ ਚਲਾ ਜਾਂਦਾ ਹੈ ਅਤੇ ਇਹ ਪਾਣੀ ਦੁਬਾਰਾ ਵਰਤੋਂ ਯੋਗ ਬਣ ਜਾਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

ਇਸ ਮੌਕੇ ਜਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ, ਬਰਨਾਲਾ ਸ੍ਰੀ ਸੰਜੀਵ ਸ਼ਰਮਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਰੁੱਖ ਲਗਾਉ ਮੁਹਿੰਮ ਤਹਿਤ ਮਗਨਰੇਗਾ ਸਕੀਮ ਅਧੀਨ ਪਿੰਡਾਂ ਦੀਆਂ ਸਾਂਝੀਆਂ ਥਾਂਵਾ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾ ਰਹੇ ਹਨ। ਜਿਸ ਤਹਿਤ ਜਿਲੇ ਦੇ ਪੇਂਡੂ ਖੇਤਰ ਦੇ 61 ਏਕੜ ਰਕਬੇ ‘ਚ ਕੁੱਲ 28750 ਰੁੱਖ ਲਗਾਏ ਗਏ। ਜਿਸ ਅਨੁਸਾਰ ਬਲਾਕ ਬਰਨਾਲਾ ਵਿੱਚ 39.5 ਏਕੜ ਰਕਬੇ ਵਿੱਚ 15000 ਰੁੱਖ, ਸਹਿਣਾ ਬਲਾਕ ਦੇ 13.2 ਏਕੜ ਰਕਬੇ ਵਿੱਚ 9600 ਰੁੱਖ ਅਤੇ ਬਲਾਕ ਮਹਿਲਕਲਾਂ ਦੇ 8.2 ਏਕੜ ਰਕਬੇ ਵਿੱਚ 4150 ਰੁੱਖ ਲਗਾਏ ਗਏ। ਉਹਨਾਂ ਕਿਹਾ ਕਿ ਰੁੱਖ ਲਗਾਉਣ ਦੇ ਨਾਲ-ਨਾਲ ਇਹਨਾਂ ਦੀ ਸਾਂਭ-ਸੰਭਾਲ ਦੇ ਵੀ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ

Please Click here for Share This News

Leave a Reply

Your email address will not be published. Required fields are marked *