best platform for news and views

ਬਰਨਾਲਾ ਜਿਲੇ ਵਿਚ ਨਜਾਇਜ ਸ਼ਰਾਬ ਦੇ ਮਾਮਲੇ ‘ਚ 39 ਵਿਅਕਤੀਆਂ ਤੇ ਕੇਸ ਦਰਜ-ਜ਼ਿਲਾ ਚੋਣਅਫ਼ਸਰ

Please Click here for Share This News

ਬਰਨਾਲਾ,(ਰਕੇਸ ਕਮਾਰ ਗੋਇਲ):ਚੋਣਾਂ ਦੌਰਾਨ ਰੁਪਏ, ਸ਼ਰਾਬ, ਕਿਸੇ ਤਰਾਂ ਦਾ ਨਸ਼ਾ ਅਤੇ ਗੁੰਡਾਗਰਦੀ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤੀ ਜਾਵੇਗੀ ਇੰਨਾਂ ਵਿਚਾਰਾਂਦਾ ਪ੍ਰਗਟਾਵਾ ਜ਼ਿਲ ਚੋਣ ਅਫਸਰਕਮਡਿਪਟੀ ਕਮਿਸ਼ਨਰ . ਅਮਰ ਪ੍ਰਤਾਪ ਸਿੰਘ ਵਿਰਕ ਨੇ ਅੱਜ ਜ਼ਿਲ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਾਂ ਸਬੰਧੀ ਮੀਟਿੰਗ ਦੀ ਪ੍ਰਧਾਨਗੀਕਰਦਿਆਂ ਦਿੱਤੀ ਇਸ ਮੌਕੇ ਖਰਚਾ ਨਿਗਰਾਨ ਸ੍ਰੀ ਨਾਤੇਸ਼, ਜਨਰਲ ਨਿਗਰਾਨ ਸ੍ਰੀ ਵਿਦਿਆ ਸਾਗਰ ਪ੍ਰਸਾਦ ਅਤੇ ਪੁਲਿਸ ਅਬਜ਼ਰਵਰ ਸ੍ਰੀ ਰਾਜਵੀਰ ਸਿੰਘ ਮੌਜੂਦ ਸਨ ਉਨਾਂਕਿਹਾ ਕਿ  ਪੰਜਾਬ ਵਿਧਾਨ ਸਭਾ ਚੋਣਾਂ, 2017 ਦੇ ਮੱਦੇਨਜ਼ਰ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ .ਟੀ.. ਅਤੇ ਇੰਸਪੈਕਟਰ ਦੀ ਟੀਮ ਬਣਾਈ ਗਈ ਹੈ ਜੋ  24 ਘੰਟੇ ਲਗਾਤਾਰਮੈਰਿਜ਼ ਪੈਲਸਾਂ ਅਤੇ ਠੇਕਿਆਂ ਦੀ ਛਾਪੇਮਾਰੀ ਕਰ ਰਹੀ ਹੈ, ਤਾਂ ਜੋ ਵੋਟਰਾਂ ਨੂੰ ਮੁਫ਼ਤ ਸ਼ਰਾਬ ਵੰਡ ਕੇ ਨਾ ਲੁਭਾਇਆ ਜਾ ਸਕੇ ਅਤੇ ਚੋਣਾਂ ਸਬੰਧੀ ਕਿਸੇ ਵੀ ਤਰਾਂ ਉਲੰਘਣਾ ਨਾ ਹੋਸਕੇ 
ਮੀਟਿੰਗ ਦੌਰਾਨ . ਅਮਰ ਪ੍ਰਤਾਪ ਸਿੰਘ ਵਿਰਕ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 940 ਲੀਟਰ ਦੇਸ਼ੀ ਸ਼ਰਾਬ,  84 ਲੀਟਰ ਅੰਗਰੇਜ਼ੀ ਅਤੇ 195 ਲੀਟਰ ਲਾਹਨ ਅਤੇ ਬਾਹਰਲੇਇਲਾਕਿਆਂ ਤੋਂ ਆਉਣ ਵਾਲੀਆਂ 7 ਪੇਟੀਆਂ ਸ਼ਰਾਬ ਦੀਆਂ ਬਰਾਮਦਗੀ ਕੀਤੀਆਂ ਗਈਆਂ ਅਤੇ 39 ਵਿਅਕਤੀਆਂ ਤੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਉਨਾਂ ਕਿਹਾ ਕਿ ਠੇਕੇਦਾਰਾਂ ਨਾਲ ਮੀਟਿੰਗਾਂ ਜਾਰੀਆਂ ਹਨ ਅਤੇ ਸਟਾਕ ਰਜਿਸਟਰ ਵੀ ਚੈੱਕ ਕੀਤੇ ਜਾ ਰਹੇ ਹਨ ਉਹਨਾਂ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਉਹਨਾਂ ਵੱਲੋਂਪਰਚੀਆਂ ਰਾਹੀਂ ਸ਼ਰਾਬ ਦੀ ਚੁਕਾਈ ਕੀਤੀ ਗਈ ਤਾਂ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ 
ਮੀਟਿੰਗ ਦੌਰਾਨ . ਵਿਰਕ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਚੋਣਾਂ ਦੌਰਾਨ ਮਾਡਲ ਕਾਡ ਆਫ ਕੰਡਕਟ ਦੀਆਂ ਹਦਾਇਤਾ ਦੀ ਇੰਨਭਿੰਨ ਪਾਲਣਾ ਯਕੀਨੀਬਣਾਈ ਜਾਵੇ ਉਹਨਾਂ ਕਿਹਾ ਕਿ ਵੱਖਵੱਖ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਜੇਕਰ ਕਿਸੇ ਨਿਜੀ ਇਮਾਰਤ ਤੇ ਇਸਤਿਹਾਰ ਲਗਾਉਣੇ ਹਨ, ਤਾਂ ਪਹਿਲਾਂ ਨਿਜੀ ਇਮਾਰਤ ਜਾਂ ਘਰਦੇ ਮਾਲਕ ਪਾਸੋ ਲਿਖਤੀ ਮੰਜੂਰੀ ਲੈਣਾ ਲਾਜ਼ਮੀ ਹੈ ਹਰ ਪੋਸਟਰ ਅਤੇ ਹਰ ਤਰਾਂ ਦੀ ਇਸ਼ਤਿਹਾਰ ਸਮੱਗਰੀ ਵਿੱਚ ਛਾਪਣ ਵਾਲੇ ਪ੍ਰਿੰਟਰ ਦਾ ਨਾਂ, ਪਤਾ ਅਤੇ ਜਿਨਇਸਤਿਹਾਰ ਆਦਿ ਛਾਪੇ ਹਨ ਦੀ ਗਿਣਤੀ ਛਾਪਣਾ ਲਾਜ਼ਮੀ ਹੈ 
ਉਨਾਂ ਦੱਸਿਆ ਕਿ 500-600 ਸਰਕਾਰੀ ਇਮਾਰਤਾਂ, ਦਰਖਤਾ, ਬਿਜਲੀ ਦੇ ਖੰਬਿਆਂ ਅਤੇ ਹੋਰ ਜਨਤਕ ਸਥਾਨਾਂਤੇ ਵੱਖਵੱਖ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਲਗਾਏ ਗਏਇਸ਼ਤਿਹਾਰ, ਪੋਸਟਰ, ਫਲੈਕਸ ਤੁਰੰਤ ਹਟਾ ਦਿੱਤੇ ਗਏ ਹਨ ਅਤੇ ਉਤਾਰਣ ਦਾ ਖਰਚਾ ਵੀ ਸਬੰਧਤ ਉਮੀਦਵਾਰ ਦੇ ਖਰਚੇ ਵਿੱਚ ਜੋੜਿਆ ਗਿਆ ਹੈ ਉਨਾਂ ਦੱਸਿਆ ਕਿ ਵੱਖਵੱਖ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੇ ਰਿਟਰਨਿੰਗ ਅਫ਼ਸਰਾਂ ਕੋਲ ਨਿੱਜੀ ਇਮਾਰਤਾਂ ਤੇ ਪੋਸਟਰ/ਇਸ਼ਤਿਹਾਰ ਲਗਵਾਉਣ ਸਬੰਧੀ ਲਿਖ਼ਤੀ ਪ੍ਰਵਾਨਗੀਆਂ ਜਮਾਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਬਿਨਾਂ ਪ੍ਰਵਾਨਗੀ ਵਾਲੇ 742 ਪੋਸਟਰ/ਇਸ਼ਤਿਹਾਰ ਹਟਾਏ ਗਏ ਅਤੇ 4 ਪਰਚੇ ਦਰਜ ਹੋਏ ਹਨ  
. ਵਿਰਕ ਨੇ ਸਮੂਹ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਅਪੰਗ ਵਿਅਕਤੀਆਂ/ਬਜ਼ੁਰਗਾਂ ਨੂੰ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੇ ਰੈਂਪ ਅਤੇ ਵੀਲ ਚੇਅਰ,ਪੀਣ ਲਈ ਪਾਣੀ ਵਰਗੀਆਂ ਮੂਲ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣ ਰਿਟਰਨਿੰਗ ਅਫ਼ਸਰ ਆਪਣੇ ਸਬੰਧਤ ਬੀ.ਐਲ.ਓਜ਼ ਤੋਂ ਕਿੰਨਾਂ ਥਾਵਾਂ ਤੇ ਰੈਂਪ ਠੀਕ ਕਰਵਾਉਣ ਵਾਲੇਹਨ ਜਾਂ ਬਣਾਉਣ ਵਾਲੇ ਹਨ, ਇਸ ਸਬੰਧੀ ਰਿਪੋਰਟ ਲੈਣ ਅਤੇ ਤੁਰੰਤ ਇਸ ਨੂੰ ਠੀਕ ਕਰਵਾਉਣ ਉਨਾਂ ਕਿਹਾ ਕਿ ਜ਼ਿਲ ਵਿੱਚ 411 ਅਪੰਗ ਵਿਅਕਤੀ ਹਨ, ਜਿੰਨਾਂ ਨੂੰ ਵੋਟਪਾਉਣ ਲਈ ਵੀਲ ਚੇਅਰ ਉਪਲਬੱਧ ਕਰਵਾਈਆਂ ਜਾਣਗੀਆਂ ਉਨਾਂ ਆਰ.ਓਜ ਨੂੰ ਹਦਾਇਤ ਕੀਤੀ ਕਿ ਉਹ ਜਿੰਨਾਂ ਅਪੰਗ ਵਿਅਕਤੀਆਂ ਕੋਲ ਵੀਲ ਚੇਅਰ ਨਹੀਂ ਹੈ,ਉਨਾਂ ਤੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਲੋੜਵੰਦ ਅਪੰਗ ਵਿਅਕਤੀਆਂ ਨੂੰ ਵੀਲ ਚੇਅਰ ਉਪਲਬੱਧ ਕਰਵਾਈ ਜਾਵੇ ਉਨਾਂ ਕਿਹਾ ਕਿ ਲੋਕਾਂ ਨੂੰ ਪੋਲਿੰਗ ਸਲਿੱਪਜਲਦ ਤੋਂ ਜਲਦ ਵੰਡੀਆਂ ਜਾਣ
ਉਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜ਼ਿਲ ਅੰਦਰ ਕਿਸੇ ਵੀ ਤਰਾਂ ਦੀਆਂ ਨਸ਼ੀਲੀਆਂ ਗੋਲੀਆਂ ਅਤੇ ਦਵਾਈਆਂ ਦੀ ਸੇਲ ਬਿਲਕੁਲ ਵੀ ਨਾ ਕੀਤੀ ਜਾ ਸਕੇ .ਅਮਰ ਪ੍ਰਤਾਪ ਸਿੰਘ ਵਿਰਕ ਨੇ ਜ਼ਿਲ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਬਿਨਾਂ ਕਿਸੇ ਦਬਾਅ, ਡਰ ਜਾਂ ਲਾਲਚ ਤੋਂ ਆਪਣੀ ਵੋਟ ਦਾ ਇਸਤੇਮਾਲਕੀਤਾ ਜਾਵੇ 
ਜ਼ਿਲ ਪੁਲੀਸ ਮੁਖੀ ਜੀ.ਐਸ. ਗਰੇਵਾਲ, ਵਧੀਕ ਜਿਲਾ ਚੋਣ ਅਫ਼ਸਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਰਵੀਨ ਕੁਮਾਰ, ਸਹਾਇਕਕਮਿਸ਼ਨਰ ਅਮਰਿੰਦਰ ਸਿੰਘ ਮੱਲ, ਰਿਟਰਨਿੰਗ ਅਫ਼ਸਰ ਬਰਨਾਲਾ ਮੈਡਮ ਅੰਮ੍ਰਿਤ ਸਿੰਘ, ਰਿਟਰਨਿੰਗ ਅਫ਼ਸਰ ਭਦੌੜ ਵਰਿੰਦਰ ਸਿੰਘ, ..ਟੀ.ਸੀ. ਅਵਤਾਰ ਸਿੰਘ ਕੰਗਮੌਜੂਦ ਸਨ

Please Click here for Share This News

Leave a Reply

Your email address will not be published. Required fields are marked *