ਬਠਿੰਡਾ : ਇੱਥੇ ਈਜੀਐੱਸ ਅਧਿਆਪਕਾਂ ਵੱਲੋਂ ਫ਼ੌਜੀ ਚੌਂਕ ‘ਤੇ ਫੂਕੇ ਜਾ ਰਹੇ ਸੂਬਾ ਸਰਕਾਰ ਦੇ ਪੁਤਲੇ ‘ਤੇ ਅਧਿਆਪਕ ਸਮਰਜੀਤ ਮਾਨਸਾ ਨੇ ਖ਼ੁਦ ‘ਤੇ ਪੈਟ੍ਰੋਲ ਪਾ ਕੇ ਅੱਗ ਵਿੱਚ ਛਾਲ ਮਾਰ ਦਿੱਤੀ। ਇਸ ਕਾਰਨ ਉਹ ਅੱਗ ਦੀ ਚਪੇਟ ਵਿੱਚ ਆ ਗਿਆ। ਪੱਕੀ ਨਿਯੁਕਤੀ ਦੇ ਨੋਟੀਫਿਕੇਸ਼ਨ ਦੀ ਮੰਗ ‘ਤੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਈਜੀਐੱਸ/ਐੱਸਟੀਆਰ/ਏਆਈਈ ਅਧਿਆਪਕਾਂ ਦਾ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਉਨ•ਾਂ ਦੇ ਸੰਘਰਸ਼ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਇਸ ਕਾਰਨ ਰੋਸ ਤਹਿਤ ਅਧਿਆਪਕ ਜਿੱਥੇ ਟੈਂਕੀਆਂ ‘ਤੇ ਚੜ• ਕੇ ਆਪਣਾ ਰੋਸ ਜਾਹਿਰ ਕਰ ਰਹੇ ਹਨ, ਉੱਥੇ ਹੀ ਥਾਂ-ਥਾਂ ਧਰਨੇ ਲਗਾ ਕੇ ਆਵਾਜਾਈ ਵੀ ਰੋਕ ਰਹੇ ਹਨ। ਸਰਕਾਰ ਅਤੇ ਜ਼ਿਲ•ਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਗੁਸਾਏ ਅਧਿਆਪਕਾਂ ਨੇ ਮੰਗਲਵਾਰ ਨੂੰ ਵੀ ਰੋਸ ਮਾਰਚ ਕਰਦੇ ਹੋਏ ਫ਼ੌਜੀ ਚੌਂਕ ਕੋਲ ਧਰਨਾ ਲਗਾਇਆ ਸੀ।
ਇੱਥੇ ਇੱਕ ਅਧਿਆਪਕ ਨੇ ਖ਼ੁਦ ‘ਤੇ ਪੈਟ੍ਰੋਲ ਛਿੜਕ ਕੇ ਆਤਮਦਾਹ ਦਾ ਯਤਨ ਕੀਤਾ, ਪਰ ਉਸ ਨੂੰ ਬਚਾ ਲਿਆ ਗਿਆ। ਅਧਿਆਪਕਾਂ ਦਾ ਧਰਨਾ ਬੁੱਧਵਾਰ ਨੂੰ ਵੀ ਜਾਰੀ ਰਿਹਾ। ਦੁਪਹਿਰ ਕਰੀਬ 3 ਵਜੇ ਅਧਿਆਪਕਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸੇ ਦੌਰਾਨ ਅਧਿਆਪਕ ਇੱਕ ਅਧਿਆਪਕ ਨੇ ਖ਼ੁਦ ‘ਤੇ ਪੈਟ੍ਰੋਲ ਪਾਕੇ ਜਲ ਰਹੇ ਪੁਤਲੇ ‘ਤੇ ਛਾਲ ਮਾਰ ਦਿੱਤੀ। ਆਸਪਾਸ ਖੜ•ੇ ਉਸਦੇ ਸਾਥੀਆਂ ਨੇ ਉਸ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ ਦੇ ਕਰੀਬ ਅੱਧੇ ਘੰਟੇ ਤੋਂ ਬਾਅਦ ਏਡੀਸੀ ਸ਼ੈਨਾ ਅਗਰਵਾਲ ਹਸਪਤਾਲ ਪਹੁੰਚੀ, ਜਦਕਿ ਉਨ•ਾਂ ਤੋਂ ਬਾਅਦ ਐੱਸਐੱਸਪੀ ਸਵਪੱਨ ਸ਼ਰਮਾ ਵੀ ਹਸਪਤਾਲ ਪਹੁੰਚੇ।
ਅਧਿਆਪਕ ਦੀ ਹਾਲਤ ਗ਼ੰਭੀਰ ਹੋਣ ਦੇ ਬਾਵਜੂਦ ਹਸਪਤਾਲ ਦੇ ਡਾਕਟਰਾਂ ਨੇ ਅਧਿਆਪਕ ਨੂੰ ਰੈਫ਼ਰ ਨਹੀਂ ਕੀਤਾ। ਇਸ ‘ਤੇ ਐੱਸਐੱਸਪੀ ਸਵਪੱਨ ਸ਼ਰਮਾ ਨੇ ਡਾਕਟਰਾਂ ਦੀ ਖਿਚਾਈ ਕੀਤੀ। ਕਰੀਬ ਇੱਕ ਘੰਟੇ ਬਾਅਦ ਡਾਕਟਰਾਂ ਨੇ ਸ਼ਾਮ ਕਰੀਬ 4 ਵਜੇ ਪੀੜਤ ਅਧਿਆਪਕ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਡਾਕਟਰ ਗੁਰਮੇਲ ਨੇ ਦੱਸਿਆ ਕਿ ਅਧਿਆਪਕ ਦਾ ਚਿਹਰਾ ਪੂਰੀ ਤਰ•ਾਂ ਜਲ ਚੁੱਕਿਆ ਹੈ, ਜਦਕਿ ਅਧਿਆਪਕ ਦਾ 30 ਫ਼ੀਸਦੀ ਸਰੀਰ ਵੀ ਜਲ ਗਿਆ ਹੈ। ਐੱਸਐੱਚਓ ਹਰਜਿੰਦਰ ਸਿੰਘ ਅਤੇ ਮੀਡੀਆ ਕਰਮੀਆਂ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਪੀੜਤ ਅਧਿਆਪਕ ਨੂੰ ਸਿਵਲ ਹਸਪਤਾਲ ਪਹੁੰਚਾਇਆ।