best platform for news and views

ਫਿਰੋਜ਼ਪੁਰ ਫਰੀਦਕੋਟ ਰੋਡ ਦਾ ਹੋਇਆ ਬੁਰਾ ਹਾਲ ਕਦੋਂ ਜਾਗਣਗੇ ਸੜਕ ਨਿਰਮਾਣ ਵਿਭਾਗ ਦੇ ਅਧਿਕਾਰੀ

Please Click here for Share This News
ਫਿਰੋਜ਼ਪੁਰ, 20ਅਪ੍ਰੈਲ (ਸਤਬੀਰ ਬਰਾੜ ਮਨੀਸ਼ ਕੁਮਾਰ )- ਫਿਰੋਜ਼ਪੁਰ ਤੋਂ ਫਰੀਦਕੋਟ ਨੂੰ ਜਾਂਦੀ ਜੀਟੀ ਰੋਡ ਤੇ ਆਉਂਦੇ ਪ੍ਰਤਾਪ ਨਗਰ ਕੋਲੋਂ ਲੰਘਦੀ ਸੜਕ ਦਾ ਬੁਰਾ ਹਾਲ ਹੈ। ਇਸ ਸਬੰਧੀ ਲੱਗਦਾ ਹੈ ਕਿ ਲੋਕ ਨਿਰਮਾਣ ਵਿਭਾਗ ਦਾ ਸੜਕਾਂ ਦੇ ਨਿਰਮਾਣ ਨਾਲ ਜੁੜਿਆ ਵਿੰਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਹ ਜਗ੍ਹਾ  ਕਰੀਬ ਇਕ ਸਾਲ ਤੋਂ ਵਧੇਰੇ ਸਮੇਂ ਤੋਂ ਜਿਉਂ ਦੀ ਤਿਉਂ ਖਰਾਬ ਹੈ। ਇੱਥੋਂ ਲੰਘਣ ਵਾਲੇ ਰਾਹਗੀਰ ਨਰਕ ਵਿਚੋਂ ਲੰਘਣ ਦੇ ਬਰਾਬਰ ਮੰਨਦੇ ਹਨ। ਅੰਦਰਲੇ ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਇਸ ਸੜਕ ‘ਤੇ ਪਚ ਲਗਾਉਣ ਦੇ ਨਾਮ ‘ਤੇ ਵਿਭਾਗਾਂ ਵਿਚ ਕਈ ਐਂਟਰੀਆਂ ਪੈ ਚੁੱਕੀਆਂ ਹਨ। ਪਰ ਹਕੀਕਤ ਵਿਚ ਇੱਥੇ ਲੱਗੀ ਇਕ ਕੌਡੀ ਵੀ ਨਜ਼ਰ ਨਹੀਂ ਆਉਂਦੀ। ਜੇਕਰ ਹਕੀਕਤ ਵਿਚ ਕੁਝ ਅਜਿਹਾ ਹੋਇਆ ਹੈ ਤਾਂ ਉਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇੱਥੇ ਜ਼ਿਲਾ ਪੱਧਰੀ ਅਤੇ ਹੋਰ ਆਹੁਦਿਆਂ ‘ਤੇ ਬ੍ਰਾਜਮਾਨ ਵੱਖ-ਵੱਖ ਪਾਰਟੀਆਂ ਦੇ ਅਨੇਕਾਂ ਲੀਡਰ ਮੌਜ਼ੂਦ ਹਨ। ਇਸ ਤੋਂ ਇਲਾਵਾ ਸੇਵਾ ਮੁਕਤ ਸਾਬਕਾ ਫੌਜੀਆਂ ਦਾ ਇਕ ਚੂਸਤ ਦਰੁੱਸਤ ਗਰੁੱਪ ਵੀ ਇਸ ਜਗ੍ਹਾ  ਸਤਰਕ ਹੈ। ਜਿਸ ਦੇ ਆਗੂ ਸੂਬੇਦਾਰ ਚਰਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੱਡਿਆਂ ਵਿੱਚ ਰੋਜ਼ਾਨਾ ਹੀ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ   ਇਹ ਸੜਕ ਆਪਣੀ ਖਸਤਾ ਹਾਲਤ ‘ਤੇ ਲਗਾਤਾਰ ਹੰਝੂ ਵਹਾ ਰਹੀ ਹੈ।  ਇਸ ਸਬੰਧੀ ਕੁਲਬੀਰ ਸਿੰਘ ਬਰਾੜ, ਰਾਣਾ ਸੱਭਰਵਾਲ ,ਸਾਜਨ ਮਹਿਤਾ  ਗੁਰਭੇਜ ਸਿੰਘ  ,ਜਗਮੀਤ ਸਿੰਘ ਭੁੱਲਰ, ਗੁਰਪ੍ਰੀਤ ਗੋਰਾ ਵਾਇਸ ਪ੍ਰਧਾਨ, ਗੁਰਨਾਮ ਸਿੰਘ ਭੁੱਲਰ ਸਤੀਏ ਵਾਲਾ , ਜਸਵਿੰਦਰ ਸਿੰਘ ਬਾਬਾ, ਹਰਜੀਤ ਭੁੱਲਰ, ਰਣਜੀਤ ਸਿੰਘ, ਦਰਸ਼ਨ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ ਆਦਿ ਨੇ ਮੰਗ ਕਰਦੇ ਕਿਹਾ ਕਿ ਇਸ ਸੜਕ ਨੂੰ ਜਲਦ ਬਣਾਇਆ ਜਾਵੇ। ਇੱਥੇ ਪਏ ਵੱਡੇ-ਵੱਡੇ ਖੱਡਿਆਂ ਤੋਂ ਨਿਯਾਤ ਦਵਾਈ ਜਾਵੇ।
ਕੈਪਸ਼ਨ:  ਖਸਤਾ ਹਾਲਤ ਸੜਕ ਦਾ ਦ੍ਰਿਸ਼
Please Click here for Share This News

Leave a Reply

Your email address will not be published. Required fields are marked *