best platform for news and views

ਫਿਰੋਜ਼ਪੁਰ ਦੇ ਵਿੱਚ ਸੇਵਾ ਕੇਂਦਰ ਦੇ ਅੰਦਰ ਬਣਿਆ ਫ਼ਰਦ ਕੇਂਦਰ ਕਿਸਾਨਾਂ ਲਈ ਬਣਿਆ ਖੱਜਲ ਖੁਆਰੀ ਦਾ ਸਾਧਨ 

Please Click here for Share This News
ਫਿਰੋਜ਼ਪੁਰ 10 ਜੂਨ (ਸਤਬੀਰ ਬਰਾੜ ਰਵੀ ਸ਼ਰਮਾ  )ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸੁਵਿਧਾਵਾਂ ਦੇਣ ਦੇ ਲਈ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਹੀ ਸੇਵਾ ਕੇਂਦਰਾਂ ਦੇ ਅੰਦਰ ਫ਼ਰਦ ਕੇਂਦਰ ਬਣਾਏ ਗਏ ਹਨ ਜਿਸ ਨਾਲ ਕਿ ਕਿਸਾਨ ਸਰਕਾਰੀ ਸੁਵਿਧਾਵਾਂ  ਪ੍ਰਾਪਤ ਕਰ ਸਕਦੇ ਹਨ ਅਤੇ ਆਸਾਨੀ ਨਾਲ ਆਪਣੀ ਫਰਦ ਪ੍ਰਾਪਤ ਕਰ ਸਕਦੇ ਹਨ ਪਰ ਦੂਜੇ ਪਾਸੇ  ਜਦੋਂ ਪੱਤਰਕਾਰਾਂ ਵੱਲੋਂ ਸੇਵਾ ਕੇਂਦਰ ਫ਼ਿਰੋਜ਼ਪੁਰ ਦਾ ਦੌਰਾ ਕੀਤਾ ਗਿਆ ਤਾਂ ਕਿਸਾਨਾਂ ਨੇ ਆਪਣੇ ਦੁੱਖੜੇ ਸੁਣਾਉਂਦੇ ਹੋਏ ਕਿਹਾ ਕਿ ਉਹ ਸਵੇਰੇ ਨੌ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਬੈਠੇ ਹੋਏ ਹਨ ਪਰ ਹਾਲੇ ਤੱਕ ਉਨ੍ਹਾਂ ਨੂੰ ਆਪਣੀ ਜ਼ਮੀਨ ਦੀ ਜਮ੍ਹਾਂਬੰਦੀ ਨਹੀਂ ਮਿਲੀ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਝ ਕਿਸਾਨਾਂ ਰਮਨ ਬਰਾੜ ਵਾਸੀ ਵਲੂਰ ਬੱਬੀ ਅਤੇ ਸੁੱਖਾ ਵਾਸੀ ਸਾਂਦੇ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਰਾਂ ਵਜੇ ਟੋਕਣ ਹੀ ਨਹੀਂ ਦਿੱਤਾ ਗਿਆ ਜਦੋਂ ਕਿ ਟੋਕਨ ਵੰਡਣ ਦਾ ਸਮਾਂ ਨੌ ਵਜੇ ਤੋਂ ਲੈ ਕੇ ਦੋ ਵਜੇ ਤੱਕ ਦਾ ਹੈ ਜਦੋਂ ਦੂਜੇ ਪਾਸੇ ਫ਼ਰਦ ਕੇਂਦਰ ਦੇ ਇੰਚਾਰਜ ਮੈਡਮ ਨੂੰ ਪੁੱਛਣਾ ਚਾਹਿਆ ਤਾਂ ਉਹ ਆਪਣੀ ਸੀਟ ਤੇ ਬਿਰਾਜਮਾਨ ਨਹੀਂ ਸਨ ਜਦੋਂ ਇਸ ਬਾਬਤ ਫਰਦ ਕੇਂਦਰ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਸਾਈਡ ਬੈਠੇ ਹਨ ਉੱਥੇ ਜਾ ਕੇ ਗੱਲ ਕਰ ਲਵੋ ਜਦੋਂ ਉਨ੍ਹਾਂ ਤੋਂ ਟੋਕਣ ਦੇਣ ਦੇ ਟਾਈਮ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਟੋਕਨ ਦੇਣ ਦਾ ਕੋਈ ਸਮਾਂ ਨਹੀਂ ਹੈ ਜਦੋਂ ਉਨ੍ਹਾਂ ਨੂੰ ਫਰਦ ਦੇਣ ਦੀ ਗਿਣਤੀ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੋਈ ਗਿਣਤੀ ਨਹੀਂ ਹੈ ਅਸੀਂ ਆਪਣੇ ਹਿਸਾਬ ਨਾਲ ਹੀ ਫਰਦਾ ਦਿੰਦੇ ਹਾਂ ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਪਾਸੇ ਕੁਝ ਧਿਆਨ ਦਿੱਤਾ ਜਾਂਦਾ ਹੈ ਜਾਂ ਕਿਸਾਨ ਇਸੇ ਤਰ੍ਹਾਂ ਖੱਜਲ ਖੁਆਰ ਹੁੰਦੇ ਰਹਿਣਗੇ
Please Click here for Share This News

Leave a Reply

Your email address will not be published. Required fields are marked *