best platform for news and views

ਫਾਟਕਾਂ ‘ਤੇ ਮਾਲ-ਗੱਡੀ ਲੀਹੋਂ ਲੱਥੀ, ਆਵਾਜਾਈ ਪ੍ਰਭਾਵਿਤ

Please Click here for Share This News

ਧੂਰੀ, 9 ਮਈ (ਮਹੇਸ਼ ਜਿੰਦਲ) – ਸ਼ਹਿਰ ਵਿਚ ਸਥਿਤ ਮੁੱਖ ਫਾਟਕਾਂ ਨੇੜੇ ਇੱਕ ਵੱਡਾ ਹਾਦਸਾ ਉਸ ਸਮੇਂ ਟੱਲ ਗਿਆ, ਜਦੋਂ ਇੱਕ ਮਾਲ-ਗੱਡੀ ਦੇ ਦੋ ਡੱਬੇ ਲੀਹੋਂ ਲੱਥ ਗਏ।  ਹਾਦਸੇ ਦੌਰਾਨ ਭਾਵੇਂ ਕੋਈ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ, ਪ੍ਰੰਤੂ ਕਰੀਬ ਡੇਢ ਘੰਟੇ ਸ਼ਹਿਰ ਦੇ ਮੁੱਖ ਫਾਟਕ ਬੰਦ ਹੋਣ ਕਾਰਨ ਆਵਾਜਾਈ ਬੁਰੀ ਤਰ•ਾਂ ਪ੍ਰਭਾਵਿਤ ਹੋਈ। ਜਾਣਕਾਰੀ ਅਨੁਸਾਰ ਅਹਿਮਦਗੜ• ਤੋਂ ਕਲਕੱਤਾ ਵੱਲ ਜਾ ਰਹੀ ਮਾਲ-ਗੱਡੀ ਜਦੋਂ ਡਬਲ ਫਾਟਕ ਪਾਰ ਕਰ ਕੇ ਸ਼ਹਿਰ ਦੇ ਮੁੱਖ ਫਾਟਕ ਕਰਾਸ ਕਰ ਰਹੀ ਸੀ ਤਾਂ ਮਾਲ-ਗੱਡੀ ਦੇ 2 ਡੱਬੇ ਲੀਹੋਂ ਲੱਥ ਗਏ, ਜਿਸ ਕਾਰਨ ਮਾਲ-ਗੱਡੀ ਕਰੀਬ ਡੇਢ ਘੰਟਿਆਂ ਲਈ ਸ਼ਹਿਰ ਦੇ ਮੁੱਖ ਫਾਟਕਾਂ ‘ਤੇ ਹੀ ਖੜ•ੀ ਰਹੀ ਅਤੇ ਲੋਕਾਂ ਨੂੰ ਸ਼ਹਿਰ ਦੇ ਡਬਲ ਫਾਟਕਾਂ ਰਾਹੀਂ ਆਪਣੀ ਮੰਜ਼ਲ ‘ਤੇ ਪੁੱਜਣ ਲਈ ਮਜਬੂਰ ਹੋਣਾ ਪਿਆ। ਰੇਲ ਵਿਭਾਗ ਵੱਲੋਂ ਕਾਫ਼ੀ ਮਸ਼ੱਕਤ ਤੋਂ ਬਾਅਦ ਰੇਲ ਲਾਈਨ ਨੂੰ ਕਲੀਅਰ ਕਰਾਇਆ ਗਿਆ। ਇਸ ਦੀ ਪੁਸ਼ਟੀ ਕਰਦਿਆਂ ਸਟੇਸ਼ਨ ਸੁਪਰੀਡੇਂਟ ਮਨੋਜ ਕੁਮਾਰ ਨੇ ਦੱਸਿਆ ਕਿ ਸ਼ਾਮ ਕਰੀਬ ਸਾਡੇ ਚਾਰ ਵਜੇ ਰੈਸਕੀਊ ਟੀਮ ਵੱਲੋਂ ਪਟੜੀ ਤੋਂ ਲੱਥੇ ਡੱਬਿਆਂ ਨੂੰ ਲੀਹ ‘ਤੇ ਚੜ•ਾਇਆ ਗਿਆ। ਰੇਲ ਗੱਡੀਆਂ ਪ੍ਰਭਾਵਿਤ ਹੋਣ ਸੰਬੰਧੀ ਪੁੱਛਣ ‘ਤੇ ਉਨ•ਾਂ ਕੋਈ ਵੀ ਰੇਲਗੱਡੀ ਪ੍ਰਭਾਵਿਤ ਨਾ ਹੋਣ ਦੀ ਗੱਲ ਕਹੀ, ਪ੍ਰੰਤੂ ਪ੍ਰਤੱਖਦਰਸ਼ੀਆਂ ਅਨੁਸਾਰ ਸ਼ਤਾਬਦੀ ਰੇਲਗੱਡੀ ਨੂੰ ਸੰਗਰੂਰ ਸਟੇਸ਼ਨ ‘ਤੇ ਇੱਕ ਘੰਟੇ ਲਈ ਰੋਕਿਆ ਗਿਆ।

ਕੈਪਸ਼ਨ – ਲੀਹੋਂ ਲੱਥੀ ਹੋਏ ਮਾਲ-ਗੱਡੀ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *