best platform for news and views

ਫ਼ਸਲਾਂ ਨੂੰ ਅੱਗ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ

Please Click here for Share This News
,ਦਿੜਬਾ,ਮੰਡੀ ਸੰਗਰੂਰ, ਅਹਿਮਦਗੜ,(ਬਲਵਿੰਦਰ ਸਿੰਘ ਸਰਾਂ)
ਇੱਥੇ ਸਿਵਲ ਪ੍ਰਸ਼ਾਸਨ ਨੇ ਕਣਕ ਦੀ ਪੱਕੀ ਹੋਈ ਫਸਲ ਨੂੰ ਲੱਗਣ ਵਾਲੀ ਅੱਗ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਦੀ ਰਹਿਨੁਮਾਈ ਵਿੱਚ ਸ਼ੁਰੂ ਕੀਤੀ ਮੁਹਿੰਮ ਨੂੰ ਹੋਰ ਕਾਰਗਾਰ ਬਣਾਉਣ ਲਈ ਸਥਾਨਕ ਸਬ ਡਿਵੀਜ਼ਨ ਦੇ ਅਧਿਕਾਰੀਆਂ ਨੇ ਪੰਚਾਇਤਾਂ, ਕਿਸਾਨ ਯੂਨੀਅਨਾਂ ਅਤੇ ਖੇਡ ਕਲੱਬਾਂ ਤੋਂ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਨੂੰ ਵੀ ਲਾਮਬੰਦ ਕੀਤਾ। ਐਸਡੀਐਮ ਅਹਿਮਦਗੜ੍ਹ ਡਾ. ਪ੍ਰੀਤੀ ਯਾਦਵ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਮੁਹਿੰਮ ਦੇ ਵੇਰਵੇ ਦੱਸਦਿਆਂ ਤਹਿਸੀਲਦਾਰ ਬਾਦਲ ਦੀਨ ਨੇ ਦਾਅਵਾ ਕੀਤਾ ਕਿ ਖੇਤੀਬਾੜੀ ਅਤੇ ਸੁਰੱਖਿਆ ਮਹਿਕਮਿਆਂ ਦੇ ਮਾਹਿਰਾਂ ਤੋਂ ਪ੍ਰਾਪਤ ਹੋਏ ਨੁਕਤੇ ਆਮ ਲੋਕਾਂ ਅਤੇ ਕਿਸਾਨਾਂ ਤੱਕ ਪਹੁੰਚਾਉਣ ਲਈ ਜਿੱਥੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਗਿਆ ਹੈ ਉੱਥੇ ਬੈਨਰਾਂ ਅਤੇ ਪੋਸਟਰਾਂ ਰਾਹੀਂ ਵੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਅਧਿਕਾਰੀਆਂ, ਪੁਲੀਸ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਮਹਿਕਮੇ ਦੇ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। ਇਸ ਮੌਕੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਖੇਤ ਨੇੜਲੇ ਖਾਲ , ਡੱਗੀਆਂ, ਚੁਬੱਚਿਆਂ , ਸਪਰੇਅ ਪੰਪਾਂ ਅਤੇ ਟੈਂਕੀਆਂ ਪਾਣੀ ਨਾਲ ਭਰ ਕੇ ਰੱਖਣ। ਉਨ੍ਹਾ ਦੱਸਿਆ ਕਿ ਟੀਮਾਂ ਬਣਾ ਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
Please Click here for Share This News

Leave a Reply

Your email address will not be published. Required fields are marked *